
(ਜਗਦੀਪ ਸਿੰਘ ਥਲ਼ੀ/ਅਮਰਜੀਤ ਸਿੰਘ) ਗੁਰਮੀਤ ਰਾਮ ਰਹੀਮ ਉਰਫ਼ ਸੌਦਾ ਸਾਧ ਦੀਆਂ ਕਾਲ਼ੀਆਂ ਕਰਤੂਤਾਂ ਦੇ ਨਾਲ਼ ਨਾਲ਼ ਮਿਲ ਰਿਹਾ ਆਯਾਸ਼ੀ ਦਾ ਸਮਾਨ ਵੀ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਗੁਰਮੀਤ ਰਾਮ ਰਹੀਮ ਦੇ ਵੱਖ ਵੱਖ ਡੇਰਿਆਂ ‘ਚੋਂ ਕਈ ਤਰਾਂ ਦਾ ਸਮਾਨ ਮਿਲ ਰਿਹਾ ਹੈ। ਜਿਹਨਾਂ ‘ਚ ਹਥਿਆਰ, ਪਟਾਖਾ ਫ਼ੈਕਟਰੀ, ਕਰੰਸੀ, ਮਹਿੰਗੀਆਂ ਕਾਰਾਂ ਅਤੇ ਹੋਰ ਵੀ ਸਮਾਨ ਸ਼ਾਮਿਲ ਹੈ। ਸੌਦਾ ਸਾਧ ਦੇ ਪਟਿਆਲ਼ਾ ਸੰਗਰੂਰ ਡੇਰੇ ‘ਚੋਂ ਇਕ ਕਾਰ ਬਰਾਮਦ ਹੋਈ ਹੈ।
ਜਿਸਨੂੰ ਕਿ ਇਕ ਕਮਰੇ ਵਿਚ ਛੁਪਾਇਆ ਗਿਆ ਸੀ। ਦਰਅਸਲ ਇਹ ਇਕ ਸਪੋਰਟਸ ਕਾਰ ਹੈ। ਜਿਹੜੀ ਕਿ 2 ਸੀਟਰ ਹੈ ਕਾਰ ਹੋਂਡਾ ਕੰਪਨੀ ਦੀ ਹੈ, ਜਿਥੇ ਤੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਤਾ ਲਗਦਾ ਹੈ ਕਿ ਕਾਰ ਨੂੰ ਬਾਅਦ ‘ਚ ਮੋਡੀ ਫ਼ਾਈਡ ਕਰਵਾਇਆ ਗਿਆ ਹੈ।
ਕਾਰ ਬਾਰੇ ਤਾਂ ਅਸੀਂ ਜਾਣ ਚੁੱਕੇ ਹਾਂ ਪਰ ਸਵਾਲ ਖੜੇ ਹੁੰਦੇ ਹਨ ਕਿ ਇਹ ਬਿਨ੍ਹਾਂ ਨੰਬਰ ਦੀ ਕਾਰ ਪਟਿਆਲਾ ਸੰਗਰੂਰ ਦੇ ਡੇਰੇ ‘ਚ ਆਈ ਤਾਂ ਆਈ ਕਿਵੇਂ ਕੀ ਇਸ ਕਾਰ ਨੂੰ ਕਿਸੇ ਹੋਰ ਵਾਹਨ ‘ਚ ਲਿਆਦਾ ਗਿਆ ਜਾਂ ਫ਼ਿਰ ਕੀ ਇਸ ਕਾਰ ਨੂੰ ਇਸ ਡੇਰੇ ‘ਚ ਹੀ ਮੋਡੀ ਫ਼ਾਈ ਕੀਤਾ ਗਿਆ। ਕਾਰ ਦੀਆਂ ਦੋ ਸੀਟਾਂ ਨੇ, ਇਸ ਕਾਰ ਨੂੰ ਚਲਾਉਂਦਾ ਕੌਣ ਸੀ।
ਜੇਕਰ ਗੁਰਮੀਤ ਰਾਮ ਰਹੀਮ ਨੇ ਇਹ ਕਾਰ ਆਪਣੇ ਲਈ ਖ੍ਰੀਦੀ ਸੀ ਤਾਂ ਕੀ ਇਕ ਸੀਟ ਡਰਾਈਵਰ ਲਈ ਸੀ ਤੇ ਦੂਜੀ ਸੌਦਾ ਸਾਧ ਲਈ ਜਾਂ ਫ਼ਿਰ ਇਕ ਸੀਟ ਸੌਦਾ ਸਾਧ ਲਈ ‘ਤੇ ਦੂਜੀ ਸੀਟ ਉਸਦੀ ਆਯਾਸ਼ੀ ਪੂਰਤੀ ਲਈ ਕਿਸੇ ਹੋਰ ਲਈ.. ਸਵਾਲ਼ ਕਈ ਨੇ ਜਿਹਨਾਂ ਦਾ ਹੁਣ ਤਾਂ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਪਰ ਇਸ ਕਾਰ ਦੇ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਜ਼ਰੂਰ ਪੈ ਗਈ ਹੈ। ਵੇਖਣਾ ਇਹ ਹੋਵੇਗਾ ਕਿ ਲਾਲ ਰੰਗ ਦੀ ਇਸ ਸਪੋਰਟਸ ਕਾਰ ਬਾਰੇ ਹੋਣ ਵਾਲ਼ੀ ਛਾਣਬੀਣ ‘ਚੋਂ ਕੀ ਮਿਲਦਾ ਹੈ।