
ਫਿਲਮ 'ਐ ਦਿਲ ਹੈ ਮੁਸ਼ਕਿਲ' ਨਾਲ ਵਾਪਸੀ ਕਰਨ ਤੋਂ ਬਾਅਦ ਐਸ਼ਵਰਿਆ ਰਾਏ ਦਾ ਗਰਾਫ ਕਾਫੀ ਵੱਧਦਾ ਰਿਹਾ ਹੈ। ਅੱਜਕਲ ਐਸ਼ ਆਪਣੀ ਆਉਣ ਵਾਲੀ ਫਿਲਮ 'ਫੰਨੇ ਖਾਂ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ੍ਹ ਇਕ ਹੋਰ ਪ੍ਰੋਜੈਕਟ ਵੀ ਹੈ। ਉੱਥੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਕੋਲ੍ਹ ਸਕ੍ਰਿਪਟਸ ਦੀ ਕਮੀ ਹੈ। ਲੰਬੇ ਸਮੇਂ ਤੋਂ ਉਨ੍ਹਾਂ ਨੂੰ ਕਿਸੇ ਫਿਲਮ 'ਚ ਨਹੀਂ ਦੇਖਿਆ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਅਭਿਸ਼ੇਕ ਤੇ ਐਸ਼ਵਰਿਆ ਨੂੰ ਫਿਲਮਕਾਰ ਰਾਜੇਸ਼ ਆਰ ਸਿੰਘ ਨੇ ਇਕ ਫਿਲਮ ਆਫਰ ਕੀਤੀ ਹੈ।
ਇਸ 'ਚ ਇਹ ਦੋਵੇਂ 8 ਸਾਲ ਬਾਅਦ ਨਜ਼ਰ ਆ ਸਕਦੇ ਹਨ। ਸਾਲ 2010 'ਚ ਐਸ਼ਵਰਿਆ ਤੇ ਅਭਿਸ਼ੇਕ ਨੇ ਫਿਲਮ 'ਰਾਵਣ' 'ਚ ਇੱਕਠੇ ਕੰਮ ਕੀਤਾ ਸੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਪ੍ਰਸ਼ੰਸਕ ਦੋਹਾਂ ਨੂੰ ਫਿਰ ਤੋਂ ਇੱਕਠੇ ਦੇਖ ਸਕਨਗੇ। ਫਿਲਮ ਦੀ ਕਹਾਣੀ ਸੱਚੀ ਘਟਨਾ 'ਤੇ ਆਧਾਰਿਤ ਹੈ।
ਇਸ 'ਚ ਐਸ਼ਵਰਿਆ ਤੇ ਅਭਿਸ਼ੇਕ ਪੁਲਸ ਦੀ ਭੂਮਿਕਾ 'ਚ ਨਜ਼ਰ ਆਉਣਗੇ। ਐਸ਼ਵਰਿਆ ਰਾਏ ਸੋਚ-ਸਮਝ ਕੇ ਸਕ੍ਰਿਪਟ ਚੁਣਦੀ ਹੈ। ਉਹ ਚਾਹੁੰਦੀ ਹੈ ਕਿ ਸਕ੍ਰਿਪਟ 'ਚ ਕੁਝ ਬਦਲਾਅ ਕੀਤੇ ਜਾਣ, ਜੋ ਕਿ ਹੋ ਨਹੀਂ ਪਾ ਰਿਹਾ ਹੈ। ਇਸ ਲਈ ਫਿਲਹਾਲ ਲਈ ਇਹ ਫਿਲਮ ਲਟਕ ਗਈ ਹੈ।
ਇਸ ਤੋਂ ਇਲਾਵਾ ਐਸ਼ਵਰਿਆ ਆਪਣੀ ਅਗਲੀ ਫਿਲਮ 'ਰਾਤ ਔਰ ਦਿਨ' ਲਈ ਖਾਸ ਤਿਆਰੀਆਂ ਕਰ ਰਹੀ ਹੈ ਪਰ ਹੁਣ ਇੰਨੇ ਸਾਲਾ ਬਾਅਦ ਜਦੋਂ ਪਤੀ ਨਾਲ ਫਿਲਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਪਿੱਛੇ ਹੁੰਦੀ ਜਾ ਰਹੀ ਹੈ। ਇਸ ਦੀ ਵਜ੍ਹਾ ਕੀ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ। ਫੀਸ ਨੂੰ ਲੈ ਕੇ ਵੀ ਐਸ਼ ਤੇ ਨਿਰਮਾਤਾ ਵਿਚਕਾਰ ਬਹਿਸ ਚੱਲ ਰਹੀ ਹੈ। ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ, ਅਭਿਸ਼ੇਕ ਨਾਲ ਕੰਮ ਨਾ ਕਰਨ ਦੇ ਬਹਾਨੇ ਲਗਾ ਰਹੀ ਹੈ।