
LPG ਸਿਲੰਡਰ 'ਤੇ ਸਰਕਾਰ ਸਬਸਿਡੀ ਦਾ ਪੈਸਾ ਦਿੰਦੀ ਹੈ। ਇਹ ਪੈਸੇ ਤੁਹਾਡੇ ਦਿੱਤੇ ਗਏ ਬੈਂਕ ਅਕਾਉਂਟ 'ਚ ਕੁਝ ਦਿਨਾਂ ਦੇ ਬਾਅਦ ਆ ਜਾਂਦੇ ਹਨ। ਹਾਲਾਂਕਿ ਅੱਜ ਵੀ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਪੈਸਾ ਉਨ੍ਹਾਂ ਦੇ ਅਕਾਉਂਟ 'ਚ ਆ ਰਿਹਾ ਹੈ ਜਾਂ ਨਹੀਂ। ਉਥੇ ਹੀ ਜੇਕਰ ਪੈਸੇ ਆ ਰਹੇ ਹਨ ਤਾਂ ਕਿਸ ਅਕਾਉਂਟ 'ਚ ਆ ਰਹੇ ਹਨ। ਇਸਦੇ ਨਾਲ ਕਈ ਲੋਕਾਂ ਦੀ ਸਬਸਿਡੀ ਛੁੱਟ ਚੁੱਕੀ ਹੁੰਦੀ ਹੈ, ਜਦੋਂ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਜਾਣਕਾਰੀ ਹੀ ਨਹੀਂ ਹੁੰਦੀ। ਅਜਿਹੇ 'ਚ ਤੁਸੀਂ ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਨੂੰ ਆਨਲਾਈਨ ਆਪਣੇ ਮੋਬਾਈਲ ਤੋਂ ਹੀ ਚੈੱਕ ਕਰ ਸਕਦੇ ਹੋ।
# ਸਬਸਿਡੀ ਚੈੱਕ ਕਰਨ ਦਾ ਪ੍ਰੋਸੈੱਸ
ਸਭ ਤੋਂ ਪਹਿਲਾਂ www.mylpg.in ਵੈੱਬਸਾਈਟ ਨੂੰ ਫੋਨ 'ਤੇ ਓਪਨ ਕਰੋ। ਹੁਣ ਤੁਸੀਂ ਜਿਸ ਕੰਪਨੀ ਦਾ ਸਿਲੰਡਰ ਲੈਂਦੇ ਹੋ ਉਸਦੇ ਫੋਟੋ 'ਤੇ ਕਲਿਕ ਕਰੋ। ਇੱਥੇ ਕਈ ਸਾਰੇ ਆਪਸ਼ਨ ਆਣਗੇ, ਤੁਹਾਨੂੰ Audit Distributor 'ਤੇ ਕਲਿਕ ਕਰਨਾ ਹੈ। ਹੁਣ ਆਪਣੀ State, District ਅਤੇ Distributor Agency Name ਨੂੰ ਸਿਲੈਕਟ ਕਰ ਲਵੋ।
ਹੁਣ ਸਕਿਊਰਿਟੀ ਕੋਡ ਪਾ ਕੇ Proceed 'ਤੇ ਕਲਿਕ ਕਰੋ। ਹੁਣ ਪੇਜ 'ਚ ਹੇਠਾਂ ਨੂੰ Cash Consumption Transfer Details 'ਤੇ ਕਲਿਕ ਕਰੋ। ਇੱਥੇ Sequirity Code ਪਾ ਕੇ Proceed 'ਤੇ ਕਲਿਕ ਕਰੋ। ਤੁਹਾਡੇ ਸਿਲੰਡਰ ਦੀ ਸਬਸਿਡੀ ਤੋਂ ਜੁੜੀ ਡਿਟੇਲ ਆ ਜਾਵੇਗੀ।
ਤੁਹਾਡੇ ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਇਸਦੀ ਆਨਲਾਈਨ ਸ਼ਿਕਾਇਤ ਵੀ ਕਰ ਸਕਦੇ ਹੋ। ਇਸਦੇ ਲਈ www.mylpg.in 'ਤੇ ਜਾ ਕੇ Give your feedback online 'ਤੇ ਜਾ ਕੇ ਸ਼ਿਕਾਇਤ ਲਿਖ ਸਕਦੇ ਹੋ। ਇਸਦੇ ਇਲਾਵਾ, 18002333555 ਦੇ ਟੋਲਫਰੀ ਨੰਬਰ 'ਤੇ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ।