ਪੀਜੀਆਈ 'ਚ 11 ਸਾਲਾ ਬੱਚੇ ਦੀ ਪਹਿਲੀ ਰੋਬੋਟਿਕ ਸਰਜਰੀ ਸਫ਼ਲ
Published : Aug 31, 2017, 11:27 am IST
Updated : Aug 31, 2017, 5:57 am IST
SHARE ARTICLE

ਪੀਜੀਆਈ ਦੇ ਐੱਡਵਾਂਸ ਬਾਲਕ ਕੇਂਦਰ ਵਿੱਚ ਬੁੱਧਵਾਰ ਤੋਂ ਬੱਚਿਆਂ ਦੀਆਂ ਬੀਮਾਰੀਆਂ ਦਾ ਇਲਾਜ ਰੋਬੋਟਿਕ ਸਰਜਰੀ ਨਾਲ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਏਪੀਸੀ ਵਿੱਚ 11 ਸਾਲ ਦੇ ਬੱਚੇ ਦੀ ਸਫਲਤਾਪੂਰਵਕ ਪਹਿਲੀ ਰੋਬੋਟਿਕ ਸਰਜਰੀ ਹੋਈ। ਇਸ ਵਿੱਚ ਬੱਚੇ ਦੀ ਕਿਡਨੀ ਵਿੱਚ ਰੁਕਾਵਟ ਰਹੀ ਸੀ। ਪੀਜੀਆਈ ਬਾਲਕ ਕੇਂਦਰ ਡਿਪਾਰਟਮੈਂਟ ਇਸ ਤਰ੍ਹਾਂ ਦੀ ਸਰਜਰੀ ਕਰਨ ਵਾਲਾ ਦੇਸ਼ ਦਾ ਪਹਿਲਾ ਸਰਕਾਰੀ ਸੰਸਥਾਨ ਬਣ ਗਿਆ ਹੈ। 

ਪੀਜੀਆਈ ਪ੍ਰਬੰਧਨ ਦੇ ਮੁਤਾਬਿਕ ਸਰਜਰੀ ਦੇ ਬਾਅਦ ਬੱਚਾ ਠੀਕ ਹੈ ਅਤੇ ਉਸਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਜਤਾਈ ਹੈ। ਬੱਚਾ ਲੁਧਿਆਣਾ ਦੇ ਕਿਸਾਨ ਪਰਿਵਾਰ ਤੋਂ ਹੈ। ਉਸਨੂੰ ਪਿਛਲੇ ਚਾਰ ਸਾਲ ਤੋਂ ਕਿਡਨੀ ਦੀ ਮੁਸ਼ਕਿਲ ਸੀ। ਬੱਚੇ ਦੀ ਸਰਜਰੀ ਐੱਡਵਾਂਸ ਪੀਡੀਆਟ੍ਰਿਕ ਸਰਜਰੀ ਦੇ ਹੈੱਡ ਪ੍ਰੋ. ਰਾਮ ਸਮੁਝ ਦੀ ਅਗਵਾਈ ਵਿੱਚ ਡਾ. ਮੋਨਿਕਾ ਬਾਵਾ , ਡਾ ਵਿਨੀਤ ਬੀਨੂੰ, ਡਾ ਰਵੀ ਮੋਹਨ ਦੀ ਟੀਮ ਨੇ ਕੀਤੀ।

ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਅਤੇ ਪ੍ਰੋ . ਅਰੂਪ ਮੰਡਲ ਦੇ ਇਸ ਦਿਸ਼ਾ ਵਿੱਚ ਕੀਤੀ ਗਈ ਕੋਸ਼ਿਸ਼ਾ ਦਾ ਨਤੀਜਾ ਹੈ ਕਿ ਏਪੀਸੀ ਵਿੱਚ ਇਸ ਤਰ੍ਹਾਂ ਦੀ ਸਰਜਰੀ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ ਹੈ। ਉਥੇ ਹੀ ਡਾਇਰੈਕਟਰ ਪ੍ਰੋ . ਜਗਤ ਰਾਮ ਨੇ ਏਪੀਸੀ ਦੇ ਡਾਕਟਰਾਂ ਦੀ ਟੀਮ ਨੂੰ ਇਸ ਸਰਜਰੀ ਨੂੰ ਸਫਲਤਾਪੂਰਵਕ ਕਰਨ ਤੇ ਉਨ੍ਹਾਂ ਦੀ ਸ਼ਾਬਾਸ਼ੀ ਕੀਤੀ ਹੈ ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement