'ਪ੍ਰਦਰਸ਼ਨ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਲਉ'
Published : Nov 14, 2017, 10:53 pm IST
Updated : Nov 14, 2017, 5:23 pm IST
SHARE ARTICLE

ਚੰਡੀਗੜ੍ਹ, 14 ਨਵੰਬਰ (ਨੀਲ ਭਲਿੰਦਰ ਸਿਂੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ-ਫਗਵਾੜਾ ਕੌਮੀ ਮਾਰਗ ਉਤੇ ਬੁਧਵਾਰ ਦਾ ਕਿਸਾਨ ਪ੍ਰਦਰਸ਼ਨ ਕਪੂਰਥਲਾ ਦੇ  ਜ਼ਿਲ੍ਹਾ ਮੈਜਿਸਟਰੇਟ  ਦੀ ਮਨਜ਼ੂਰੀ ਬਗ਼ੈਰ ਕਰਨੋਂ ਵਰਜਿਆ ਹੈ। ਹਾਈ ਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੇ ਨਾਲ ਹੀ ਪੰਜਾਬ ਸਰਕਾਰ ਨੂੰ ਸਬੰਧਤ ਇਲਾਕੇ 'ਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰਨੀ ਯਕੀਨੀ ਬਨਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਚਾਰ ਤੋਂ ਵਧ ਜਣਿਆਂ ਦਾ ਇਕੱਠ ਹੋਣੋਂ ਰੋਕਿਆ ਜਾ ਸਕੇ।ਹਾਈ ਕੋਰਟ ਨੇ ਨਾਲ ਹੀ ਇਹ ਵੀ ਸਖ਼ਤੀ ਨਾਲ ਕਿਹਾ ਹੈ ਕਿ ਜੇਕਰ 15 ਨਵੰਬਰ ਨੂੰ ਕੋਈ ਧਰਨਾ ਪ੍ਰਦਰਸ਼ਨ ਹੋਇਆ ਤਾਂ ਲੋਕਾਂ ਦੀ ਔਖਿਆਈ ਲਈ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ। ਇਹ ਕਾਰਵਈ ਗ਼ੈਰ ਸਰਕਾਰੀ ਸੰਸਥਾ 'ਅਰਾਈਵ ਸੇਫ਼' ਦੇ ਮੁਖੀ ਹਰਮਨ ਸਿਂੰਘ ਸਿੱਧੂ ਵਲੋਂ ਕੇਂਦਰ ਸਰਕਾਰ ਅਤੇ ਹੋਰਨਾਂ ਦੇ ਵਿਰੁਧ ਦਾਇਰ ਜਨਹਿਤ ਪਟੀਸ਼ਨ ਤਹਿਤ ਕੀਤੀ ਹੈ। 


ਇਹ ਧਰਨਾ ਪ੍ਰਦਰਸ਼ਨ ਕੌਮੀ ਮਾਰਗ-1 ਉਤੇ ਫਗਵਾੜਾ ਨੇੜੇ ਚਹੇੜੂ ਪੁਲ ਉਤੇ ਐਲਾਨਿਆ ਹੋਇਆ ਹੈ। ਪਟੀਸ਼ਨ ਤਹਿਤ ਧਰਨਾਕਰੀਆਂ ਲਈ ਬਦਲਵੇਂ ਥਾਂ ਦਾ ਪ੍ਰਬੰਧ ਕਰਨ ਲਈ ਵੀ ਅਪੀਲ ਕੀਤੀ ਹੈ। ਪਟੀਸ਼ਨ ਤਹਿਤ ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ 'ਚ ਅਗਲੇ ਦੋ ਦਿਨਾਂ ਲਈ ਇੰਟਰਨੈਟ ਸੇਵਾਵਾਂ ਬੰਦ ਕਰਨ ਦੀ ਵੀ ਮੰਗ ਕੀਤੀ ਹੈ। ਪੰਜਾਬ ਸਰਕਾਰ ਦੇ ਐਡਵੋਕਟ ਜਨਰਲ ਅਤੁਲ ਨੰਦਾ ਨੇ ਜਵਾਬ 'ਚ ਕਿਹਾ ਕਿ ਦੋਵਾਂ ਜ਼ਿਲ੍ਹਿਆਂ 'ਚ ਜਲਦ ਹੀ ਇੰਟਰਨੈਟ ਸੇਵਾ ਬੰਦ ਕੀਤੀ ਜਾ ਰਹੀ ਹੈ, ਨਾਲ ਹੀ ਕਿਸਾਨੀ ਜਥੇਬੰਦੀਆਂ ਵਲੋਂ ਸੰਪਰਕ ਕਰਨ ਦੀ ਸੂਰਤ 'ਚ ਧਰਨੇ ਪ੍ਰਦਰਸ਼ਨ ਲਈ ਬਦਲਵੀਂ ਥਾਂ ਬਾਰੇ ਵੀ ਵਿਚਾਰ ਕਰਨ ਦਾ ਭਰੋਸਾ ਸਰਕਾਰ ਵਲੋਂ  ਦਿਤਾ ਗਿਆ ਹੈ। ਦਸਣਯੋਗ ਹੈ ਕਿ ਜਾਣਕਾਰੀ ਮੁਤਾਬਕ ਬੁਧਵਾਰ ਨੂੰ ਕਰੀਬ ਪੰਜਾਹ ਹਜ਼ਾਰ ਗੰਨਾ ਕਾਸ਼ਤਕਾਰ ਕਿਸਾਨਾਂ ਵਲੋਂ ਕੌਮੀ ਮਾਰਗ ਉਤੇ ਧਰਨਾ ਦੇਣ ਦਾ ਪ੍ਰੋਗਰਾਮ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement