
ਜਦ ਤੋਂ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਰਾਂਚੀ ਦੀ ਜੇਲ੍ਹ ‘ਚ ਹਨ, ਉਹਨਾਂ ਨੇ ਪਰਿਵਾਰ ਵਾਲਿਆਂ ਨੂੰ ਸਭ ਤੋਂ ਜਿਆਦਾ ਚਿੰਤਾ ਉਹਨਾਂ ਦੇ ਭੋਜਨ ਨੂੰ ਲੈ ਕੇ ਹੁੰਦੀ ਹੈ। ਰਾਬੜੀ ਦੇਵੀ ਨੇ ਉਹਨਾਂ ਦਾ ਮਨਪਸੰਦ ਅਰਵਾ ਚਾਵਲ, ਦਾਲ, ਘਿਉ ਤੇ ਨਾਲ ਉਹਨਾਂ ਦੇ ਪਸੰਦ ਦੀਆਂ ਚੀਜ਼ਾਂ ਜੇਲ੍ਹ ‘ਚ ਭੇਜ ਦਿੱਤੀਆਂ ਹਨ। ਰਾਬੜੀ ਦੇਵੀ ਵੱਲੋਂ ਭੇਜਿਆ ਸਮਾਨ ਲਾਲੂ ਯਾਦਵ ਨੂੰ ਬੁੱਧਵਾਰ ਮਿਲਿਆ ਹੈ। ਫਿਲਹਾਲ ਰਾਂਚੀ ‘ਚ ਪਾਰਟੀ ਵਿਧਾਇਕ ਤੇ ਲਾਲੂ ਦੇ ਕਰੀਬੀ ਭੌਲਾ ਯਾਦਵ ੳੇੁਥੇ ਹੀ ਠਹਿਰੇ ਹੋਏ ਹਨ।
ਲਾਲੂ ਨੂੰ ਜੇਲ੍ਹ ਦੀ ਸਬਜ਼ੀ ਤੋਂ ਸ਼ਿਕਾਇਤ ਹੈ ਇਸ ਲਈ ਭੋਲਾ ਫਿਲਹਾਲ ਹਰ ਦਿਨ ਲਾਲੂ ਨੂੰ ਵੱਖ ਵੱਖ ਕਿਸਮ ਦੇ ਵਧੀਆਂ ਪਕਵਾਨ ਜੇਲ੍ਹ ‘ਚ ਭਿਜਾਵਾਉਂਦੇ ਹਨ। ਇਸ ਨਾਲ ਪਹਿਲਾਂ ਮੁਲਾਕਾਤਾਂ ਦੀ ਸੰਖਿਆ ਵਧਾਉਣ ਦੇ ਲਈ ਭੋਲਾ, ਝਾਰਖੰਡ ਰਾਜਦ ਮੁਖੀ ਅਨੁਪੂਰਨ ਦੇਵੀ ਦੇ ਨਾਲ ਵੀ ਮਿਲੇ ਸਨ ਪਰ ਉਹਨਾਂ ਨੇ ਜੇਲ੍ਹ ਮੈਨੁਅਲ ਤੇ ਮੀਡੀਆ ਦੀ ਅਸ਼ੰਕਾ ਨਾਲ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਹੁਣ ਪਾਰਟੀ ਨੇਤਾਵਾਂ ਨੂੰ ਸੋਮਵਾਰ ਦਾ ਇਤਜਾਰ ਹੈ ਕਿਉਕਿ ਉਸੇ ਦਿਨ ਲਾਲੂ ਯਾਦਵ ਆਪਣੇ ਤਿੰਨ ਸਮਰਥਕਾਂ ਨਾਲ ਮਿਲ ਸਕਦੇ ਹਨ।
ਚਾਰਾ ਘੋਟਾਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਜੇਲ੍ਹ ਵਿੱਚ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਗਏ ਹਨ। ਉਨ੍ਹਾਂ ਨੂੰ ਜੇਲ੍ਹ ਵਿੱਚ ਹੁਣ ਹਰੀਆਂ ਸਬਜੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਸਬਜੀਆਂ ਜੇਲ੍ਹ ਵਿੱਚ ਹੀ ਉਗਾਈਆਂ ਜਾਂਦੀਆਂ ਹਨ। ਉਂਝ ਲਾਲੂ ਪ੍ਰਸਾਦ ਯਾਦਵ ਕਟਹਲ ਅਤੇ ਸਹਿਜਨ ਦੀਆਂ ਸਬਜੀਆਂ ਬੜੇ ਚਾਅ ਨਾਲ ਖਾ ਰਹੇ ਹਨ।
ਖਾਣਾ ਬਣਾਉਣ ਦੇ ਸ਼ੌਕੀਨ ਲਾਲੂ ਕੁੱਝ ਦਿਨ ਪਹਿਲਾਂ ਜੇਲ੍ਹ ਦੀ ਮੈਸ ਪਹੁੰਚ ਗਏ। ਇੱਥੇ ਕੁੱਕ ਨੂੰ ਹਟਾਕੇ ਆਪਣੀ ਪਸੰਦ ਦੀ ਕਟਹਲ ਦੀ ਸਬਜ਼ੀ, ਅਰਹਰ ਦੀ ਦਾਲ ਅਤੇ ਕਰੇਲਾ ਦੀ ਭੁਜੀਆ ਆਪਣੇ ਆਪ ਤਿਆਰ ਕੀਤੇ। ਦਰਭੰਗਾ ਤੋਂ ਵੀ ਲਾਲੂ ਪ੍ਰਸਾਦ ਯਾਦਵ ਲਈ ਤਾਜ਼ੀ ਸਬਜੀਆਂ ਆਈਆਂ ਹਨ। ਜੇਲ੍ਹ ਦੇ ਕੁੱਕ ਵੀ ਉਨ੍ਹਾਂ ਦੇ ਖਾਣ 123movies ਦੀਆਂ ਤਾਰੀਫਾਂ ਕਰ ਰਹੇ ਹਨ।
ਜੇਡੀਯੂ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਨੇ ਵੀ ਲਾਲੂ ਨਾਲ ਮਿਲਣ ਲਈ ਫ਼ੋਨ ਉੱਤੇ ਜੇਲ੍ਹ ਮੁਖੀ ਨਾਲ ਗੱਲਬਾਤ ਕੀਤੀ, ਪਰ ਪ੍ਰਧਾਨ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਬਿਹਾਰ ਤੋਂ ਲਾਲੂ ਪ੍ਰਸਾਦ ਨਾਲ ਮਿਲਣ ਵਾਲੇ ਲਗਾਤਾਰ ਆ ਰਹੇ ਹਨ ਪਰ ਸੋਮਵਾਰ ਤੋਂ ਪਹਿਲਾਂ ਹੁਣ ਇਹਨਾਂ ਦੀ ਮੁਲਾਕਾਤ ਨਹੀਂ ਹੋਵੇਗੀ। ਸੋਮਵਾਰ ਨੂੰ ਸਿਰਫ ਤਿੰਨ ਹੀ ਲੋਕ ਲਾਲੂ ਪ੍ਰਸਾਦ ਨਾਲ ਮਿਲ ਸਕਦੇ ਹਨ। ਲਾਲੂ ਪ੍ਰਸਾਦ ਨਾਲ ਮਿਲਣ ਵਾਲੇ ਆਰਜੇਡੀ ਦੇ ਵਰਕਰ ਜੇਲ੍ਹ ਪਹੁੰਚ ਕੇ ਬਕਾਇਦਾ ਉੱਥੇ ਰੱਖੇ ਗਏ ਰਜਿਸਟਰ ਵਿੱਚ ਆਪਣਾ ਨਾਮ ਲਿਖ ਆਉਂਦੇ ਹਨ।
ਜੇਲ੍ਹ ਮੈਨੂਅਲ ਦੇ ਅਨੁਸਾਰ 1 ਹਫ਼ਤੇ ਵਿੱਚ ਤਿੰਨ ਲੋਕ ਹੀ ਮਿਲ ਸਕਦੇ ਹਨ। ਅਜਿਹੇ ਵਿੱਚ ਕਈ ਵਰਕਰ ਨਿਰਾਸ਼ ਹਨ। ਕੁੱਝ ਨੇਤਾਵਾਂ ਨੇ ਕਿਹਾ ਕਿ 2013 ਵਿੱਚ ਲਾਲੂ ਪ੍ਰਸਾਦ ਜਦੋਂ ਜੇਲ੍ਹ ਵਿੱਚ ਬੰਦ ਸਨ ਤਾਂ ਇਸ ਪ੍ਰਕਾਰ ਦੀਆਂ ਬੰਦਿਸ਼ਾਂ ਨਹੀਂ ਸਨ। ਪਰ ਬੀਜੇਪੀ ਸਰਕਾਰ ਹੋਣ ਦੇ ਕਾਰਨ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਹੁਚਰਚਿਤ ਚਾਰਾ ਘੁਟਾਲਾ ਮਾਮਲੇ ਵਿਚ ਅਦਾਲਤ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਇਸ ਮਾਮਲੇ ‘ਤੇ ਸਸਪੈਂਸ ਖ਼ਤਮ ਹੋ ਗਿਆ ਹੈ।
ਰਾਂਚੀ ਵਿਚ ਸੀਬੀਆਈ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਇਸ ਮਾਮਲੇ ‘ਤੇ ਸਜ਼ਾ ਦਾ ਐਲਾਨ 3 ਜਨਵਰੀ ਨੂੰ ਕੀਤਾ ਜਾਵੇਗਾ। ਹੁਣ ਲਾਲੂ ਪ੍ਰਸ਼ਾਦ ਯਾਦਵ ਦਾ ਨਵਾਂ ਸਾਲ ਜੇਲ੍ਹ ਵਿਚ ਹੀ ਬੀਤੇਗਾ। ਅਦਾਲਤ ਦਾ ਫ਼ੈਸਲਾ ਸੁਣਦੇ ਹੀ ਲਾਲੂ ਨੇ ਕਿਹਾ ਕਿ ਇਹ ਕੀ ਹੋਇਆ? ਲਾਲੂ ਸ਼ਾਇਦ ਜਗਨਨਾਥ ਮਿਸ਼ਰਾ ਦੇ ਬਰੀ ਹੋਣ ਦੀ ਖ਼ਬਰ ਤੋਂ ਬਾਅਦ ਭਰੋਸੇਮੰਦ ਸਨ ਕਿ ਉਨ੍ਹਾਂ ਨੂੰ ਵੀ ਬਰੀ ਹੀ ਕਰ ਦਿੱਤਾ ਜਾਵੇਗਾ ਪਰ ਅਦਾਲਤ ਦੇ ਫ਼ੈਸਲੇ ਨੇ ਲਾਲੂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ।