
ਇਨ੍ਹੀਂ ਦਿਨੀਂ ਤਮਾਮ ਟ੍ਰੇਡਿੰਗ ਟਾਪਿਕਸ ਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਹੋਰ ਚੀਜ਼ ਦੀ ਕਾਫੀ ਚਰਚਾ ਵਿੱਚ ਹੈ। ਇਹ ਹੈ ALTBalaji ਦੀ ਜ਼ਲਦ ਆਉਣ ਵਾਲੀ ਵੈੱਬ ਸੀਰੀਜ਼ 'Ragini MMS 2.2' । ਬੀਤੇ ਦਿਨਾਂ ਇਸਦਾ ਪਹਿਲਾ ਲੁੱਕ ਸਾਹਮਣੇ ਆਇਆ ਸੀ। ਹੁਣ ਇਸਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਹੈ।
ਇਸ ਪੋਸਟਰ ਨੂੰ ਦੇਖ ਕੇ ਹੁਣ ਹੋਰ ਵੀ ਸਾਫ ਹੋ ਗਿਆ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਹਾਰਰ ਅਤੇ ਬੋਲਡਨੈੱਸ ਦਾ ਕਾਫੀ ਦਮਦਾਰ ਕਾਮਬੀਨੇਸ਼ਨ ਦੇਖਣ ਨੂੰ ਮਿਲੇਗਾ। ਪੋਸਟਰ ਵਿੱਚ ਕਰਿਸ਼ਮਾ ਸ਼ਰਮਾ ਅਤੇ ਸਿਧਾਰਥ ਮਲਹੋਤਰਾ ਦੀ ਬੋਲਡ ਕੈਮਿਸਟਰੀ ਵੀ ਇਸ ਵੈੱਬ ਸੀਰੀਜ਼ ਦੇ ਬਾਰੇ ਕਾਫੀ ਕੁਝ ਦੱਸ ਰਹੀ ਹੈ। ਦੱਸ ਦਈਏ ਕਿ ਇਹ ਇੰਡੀਅਨ ਡਿਜ਼ੀਟਲ ਪਲੈਟਫਾਰਮ 'ਤੇ ਜਾਰੀ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਬੋਲਡ ਪੋਸਟਰਜ਼ ਵਿੱਚੋਂ ਇੱਕ ਹੈ।
ਹੁਣ ਸ਼ੁਰੂਆਤ ਹੀ ਅਜਿਹੀ ਹੈ ਤਾਂ ਇਸ ਦਾ ਨਤੀਜਾ ਕੀ ਹੋਵੇਗਾ…,ਇਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਯੂਜ਼ਰ ਕਾਫੀ ਹਿੰਟ ਲਗਾ ਰਹੇ ਹਨ। ਰੀਆ ਸੇਨ ਵੀ ਇਸ ਵੈੱਬ ਸੀਰੀਜ਼ ਦਾ ਹਿੱਸਾ ਹੈ। ਉਹ ਇਸ ਵਿੱਚ ਸਿਮਰਨ ਦਾ ਰੋਲ ਨਿਭਾਅ ਰਹੀ ਹੈ। ਹਾਲਾਂਕਿ ਕਰਿਸ਼ਮਾ ਦੇ ਕਿਰਦਾਰ ਦਾ ਨਾਮ ਹੁਣ ਸਾਹਮਣੇ ਨਹੀਂ ਆਇਆ ਹੈ ਪਰ ਇੰਨਾਂ ਤੈਅ ਹੈ ਕਿ ਉਹ ਇਸ ਸੀਰੀਜ਼ ਵਿੱਚ ਮੁੱਖ ਕਿਰਦਾਰ ਨਿਭਾਅ ਰਹੀ ਹੈ।
ਇਸ ਵੈੱਬ ਸੀਰੀਜ਼ ਦੀ ਕਹਾਣੀ ਦੋ ਲੜਕੀਆਂ 'ਤੇ ਆਧਾਰਿਤ ਹੈ। ਇਹ ਦੋਵੇਂ ਲੜਕੀਆਂ ਆਪਣੇ ਕਾਲਜ ਵਿੱਚ ਕੁਝ ਅਜੀਬ ਘਟਨਾਵਾਂ ਦੀਆਂ ਗਵਾਹ ਬਣਦੀਆਂ ਹਨ। ਦੋਵੇਂ ਇਸ ਰਾਜ ਨੂੰ ਸੁਲਝਾਉਣ ਦੇ ਲਈ ਜ਼ਰੂਰੀ ਦੱਸੀ ਗਈ ਐਮਐਮਐਸ ਸੀਡੀ ਦੀ ਖੋਜ ਵਿੱਚ ਲੱਗ ਜਾਂਦੀਆਂ ਹਨ। ਇਸ ਦੌਰਾਨ ਕੀ ਕੀ ਵਾਪਰਦਾ ਹੈ ,ਇਸ 'ਤੇ ਇਹ ਵੈੱਬ ਸੀਰੀਜ਼ ਅੱਗੇ ਵੱਧਦੀ ਹੈ।
ਇਸ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੀ ਕਰਿਸ਼ਮਾ 'ਪਵਿੱਤਰ ਰਿਸ਼ਤਾ' ਅਤੇ 'ਯੇ ਹੈ ਮੁਹੱਬਤੇਂ' ਵਰਗੇ ਟੀ.ਵੀ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੇ ਹਨ। ਇਸ ਵੈੱਬ ਸੀਰੀਜ਼ ਨੂੰ ਏਕਤਾ ਕਪੂਰ ਨੇ ਪ੍ਰੋਡਿਊਸ ਕੀਤਾ ਹੈ। ਇਸ ਵਿੱਚ ਡਾਇਰੈਕਟਰ ਸੁਇਸ਼ ਵਾਦਵਾਕਰ ਹਨ।