ਰਾਜਸਥਾਨ 'ਚ ਮਿਲਿਆ 11.48 ਕਰੋੜ ਟਨ ਸੋਨੇ ਦਾ ਭੰਡਾਰ
Published : Feb 10, 2018, 4:20 pm IST
Updated : Feb 10, 2018, 12:23 pm IST
SHARE ARTICLE

ਜੈਪੁਰ: ਭਾਰਤੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਬਾਂਸਵਾਡ਼ਾ ਅਤੇ ਉਦੇਪੁਰ ਜ਼ਿਲ੍ਹਿਆਂ ਵਿੱਚ 11.48 ਕਰੋਡ਼ ਟਨ ਦੇ ਸੋਨੇ ਦੇ ਭੰਡਾਰ ਦਾ ਪਤਾ ਲਾਇਆ ਗਿਆ ਹੈ। ਵਿਭਾਗ ਦੇ ਸੀਨੀਅਰ ਅਫ਼ਸਰ ਕੁਟੁੰਬਾ ਰਾਵ ਨੇ ਜੈਪੁਰ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਰਾਜਸਥਾਨ ਵਿੱਚ ਸੋਨੇ ਦੀ ਖੋਜ ਦੀਆਂ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ।


ਉਦੇਪੁਰ ਅਤੇ ਬਾਂਸਵਾਡ਼ਾ ਜ਼ਿਲਿਆਂ ਵਿੱਚ ਭੂਕੀਆ ਡਗੋਚਾ ਇਲਾਕੇ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ।ਰਾਵ ਮੁਤਾਬਿਕ ਰਾਜਸਥਾਨ ਵਿੱਚ 2010 ਤੋਂ ਹੁਣ ਤੱਕ 8.11 ਕਰੋਡ਼ ਟਨ ਤਾਂਬੇ ਦੇ ਭੰਡਾਰ ਦਾ ਪਤਾ ਲਾਇਆ ਜਾ ਚੁੱਕਿਆ ਹੈ।ਇਸ ਤਾਂਬੇ ਦਾ ਔਸਤ ਪੱਧਰ 0.38 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਦੇਵਾ ਦਾ ਬੇਡ਼ਾ ਅਤੇ ਬਾਡ਼ਮੇਰ ਜ਼ਿਲ੍ਹੇ ਦੇ ਸਿਵਾਨਾ ਇਲਾਕੇ ਵਿੱਚ ਖਣਿਜਾਂ ਦੀ ਖੋਜ ਕੀਤੀ ਜਾ ਰਹੀ ਹੈ। ਰਾਵ ਨੇ ਇਹ ਵੀ ਦੱਸਿਆ ਕਿ ਰਾਜਸਥਾਨ ਵਿੱਚ 35.65 ਕਰੋਡ਼ ਟਨ ਦੇ ਸੀਸਾ-ਜਸਤਾ ਨਾਂਅ ਦੇ ਖਣਿਜ ਮਿਲੇ ਹਨ।



ਇਸ ਤੋਂ ਇਲਾਵਾ ਭੀਲਵਾਡ਼ਾ ਜ਼ਿਲ੍ਹੇ ਦੇ ਸਲਾਮਪੁਰ ਅਤੇ ਇਸ ਦੇ ਨੇਡ਼ੇ-ਤੇਡ਼ੇ ਦੇ ਇਲਾਕਿਆਂ ਵਿੱਚ ਵੀ ਖਣਿਜ ਪਦਾਰਥ ਮਿਲੇ ਹਨ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੋਨਾ ਅਮਰੀਕਾ ਕੋਲ ਹੈ। ਉਸ ਕੋਲ 81.33.5 ਮੀਟ੍ਰਿਕ ਟਨ ਸੋਨਾ ਹੈ। ਭਾਰਤ ਵਿੱਚ 557.7 ਮੀਟਰਿਕ ਟਨ ਸੋਨਾ ਹੈ। ਅਸੀਂ ਗੋਲਡ ਦੇ ਮਾਮਲੇ ਵਿੱਚ ਦੁਨੀਆ ਦੇ 10ਵੇਂ ਨੰਬਰ ‘ਤੇ ਹਾਂ।

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement