RBI ਦਾ ਸਿੱਕਿਆਂ ਨੂੰ ਲੈ ਕੇ ਨਵਾਂ ਆਦੇਸ਼, ਬੈਂਕ ਹੁਣ...
Published : Dec 27, 2017, 4:57 pm IST
Updated : Dec 27, 2017, 11:27 am IST
SHARE ARTICLE

ਨਵੀਂ ਦਿੱਲੀ : ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਕਿਆਂ ਨੂੰ ਲੈ ਕੇ ਆ ਰਹੀਆਂ ਖਬਰਾਂ ਦੌਰਾਨ ਰਿਜ਼ਰਵ ਬੈਂਕ ਵੀ ਹਰਕਤ ‘ਚ ਆ ਗਿਆ ਹੈ। ਮੀਡੀਆ ‘ਚ ਛਪੀਆਂ ਖਬਰਾਂ ਮੁਤਾਬਕ ਆਰ.ਬੀ.ਆਈ. ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਾਰੋਬਾਰੀਆਂ ਅਤੇ ਗ੍ਰਾਹਕਾਂ ਤੋਂ ਸਿੱਕਿਆਂ ‘ਚ ਵੀ ਭੁਗਤਾਨ ਜਮ੍ਹਾ ਕਰ ਲਵੇ। ਆਮ ਲੋਕਾਂ ਲਈ 1, 2, 5 ਅਤੇ 10 ਰੁਪਏ ਦੇ ਸਿੱਕੇ ਅੱਜ ਵੀ ਸਿਰਦਰਦੀ ਬਣੇ ਹੋਏ ਹਨ।

ਰਿਜ਼ਰਵ ਬੈਂਕ ਆਫ ਇੰਡੀਆ ਦੇੁ ਨਿਰਦੇਸ਼ਾ ਤੋਂ ਬਾਅਦ ਵੀ ਬੈਂਕ ਸਿੱਕੇ ਲੈਣ ਤੋਂ ਮਨ੍ਹਾ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਬਾਜ਼ਾਰ ‘ਚ ਲਗਭਗ 25,000 ਕਰੋੜ ਰੁਪਏ ਦੇ ਸਿੱਕੇ ਹਨ। ਆਮ ਲੋਕਾਂ ਨੂੰ ਹੋ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਰਿਜ਼ਰਵ ਬੈਂਕ ਨੇ ਇਕ ਵਾਰ ਦੁਬਾਰਾ ਬੈਂਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।


ਇਸ ਐਡਵਾਈਜ਼ਰੀ ‘ਚ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬੈਂਕ ਸਿੱਕਾ ਮੇਲਾ ਲਾਉਣ ਅਤੇ ਲੋਕਾਂ ਦੇ ਸਿੱਕੇ ਬੈਂਕਾਂ ‘ਚ ਜਮ੍ਹਾ ਕਰਨ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਸਾਰੇ ਬੈਂਕ ਆਪਣੀਆਂ ਬਰਾਂਚਾਂ ‘ਚ ‘ਇੱਥੇ ਸਿੱਕੇ ਜਮ੍ਹਾ ਹੁੰਦੇ ਹਨ’ ਦਾ ਇਕ ਬੋਰਡ ਲਾਉਣ ਪਰ ਥੋੜ੍ਹੇ ਹੀ ਬੈਂਕਾਂ ਨੇ ਇਸ ਐਡਵਾਈਜ਼ਰੀ ਦੀ ਪਾਲਣਾ ਕੀਤੀ ਸੀ। 

ਅਜਿਹੇ ‘ਚ ਛੋਟੇ ਕਾਰੋਬਾਰੀਆਂ ਕੋਲ ਸਿੱਕਿਆਂ ਦਾ ਭੰਡਾਰ ਹੋ ਗਿਆ ਹੈ। ਉਹ ਆਪਣੇ ਸਿੱਕੇ ਨਾ ਤਾਂ ਗ੍ਰਾਹਕਾਂ ਨੂੰ ਦਸਦੇ ਹਨ ਅਤੇ ਨਾ ਹੀ ਬੈਂਕਾਂ ‘ਚ ਜਮ੍ਹਾ ਕਰਵਾ ਸਕਦੇ ਹਨ।ਪਿਛਲੇ ਸਾਲ ਹੋਈ ਨੋਟਬੰਦੀ ਦੌਰਾਨ ਨਕਦੀ ਸੰਕਟਾਂ ਨਾਲ ਨਜਿੱਠਣ ਲਈ ਬੈਂਕਾਂ ਨੇ ਆਪਣੀਆਂ ਬਰਾਂਚਾਂ ਰਾਹੀਂ ਖਾਤਾਧਾਰਕਾਂ ਨੂੰ ਸਿੱਕਿਆਂ ‘ਚ ਵੀ ਭੁਗਤਾਨ ਕੀਤਾ ਸੀ ਪਰ ਬਾਅਦ ‘ਚ ਜਦੋਂ ਬੈਂਕਾਂ ਨੇ ਇਨ੍ਹਾਂ ਸਿੱਕਿਆਂ ਨੂੰ ਜਮ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਅਸਲੀ ਮੁਸ਼ਕਿਲ ਸ਼ੁਰੂ ਹੋਈ। 


ਇਸ ਦਾ ਅਸਰ ਇਹ ਹੋਇਆ ਹੈ ਕਿ ਕਾਰੋਬਾਰੀਆਂ ਨੇ ਬਾਜ਼ਾਰ ਤੋਂ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਛੋਟੇ ਦੁਕਾਨਦਾਰਾਂ, ਏਜੰਸੀਆਂ ਦੇ ਕੋਲ ਸਿੱਕੇ ਜਮ੍ਹਾ ਹੋਣ ਲੱਗੇ। ਇਕ ਅੰਦਾਜ਼ੇ ਮੁਤਾਬਕ ਦੇਸ਼ ਭਰ ‘ਚ 25,000 ਕਰੋੜ ਰੁਪਏ ਦੇ ਸਿੱਕੇ ਪ੍ਰਚਲਨ ‘ਚ ਹਨ। ਸਿੱਕੇ ਜਮ੍ਹਾ ਨਾ ਕਰਨ ਦੇ ਪਿੱਛੇ ਬੈਂਕ ਅਧਿਕਾਰੀਆਂ ਦੀ ਵੀ ਆਪਣੀ ਦਲੀਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ ਕਾਰਨ ਸਿੱਕੇ ਜਮ੍ਹਾ ਨਹੀਂ ਹੋ ਰਹੇ ਹਨ। 

ਹਾਲਾਂਕਿ ਸਿੱਕੇ ਗਿਣਨ ‘ਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਬੈਂਕਾਂ ‘ਚ ਉਸ ਅਨੁਪਾਤ ‘ਚ ਕਰਮਚਾਰੀ ਨਹੀਂ ਹਨ। ਇਸ ਕਾਰਨ ਕਈ ਬਰਾਂਚਾਂ ‘ਤੇ ਸਿੱਕੇ ਲੈਣ ‘ਚ ਪ੍ਰੇਸ਼ਾਨੀ ਹੋ ਰਹੀ ਹੈ।ਦੱਸ ਦਈਏ ਕਿ ਪੱਛਮ ਬੰਗਾਲ ‘ਚ ਬੇਕਰੀ ਕਾਰੋਬਾਰੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਬੈਂਕ ਰਾਜ ‘ਚ ਸਿੱਕੇ ਨਹੀਂ ਲੈ ਰਹੇ ਅਤੇ ਇਸ ਨਾਲ ਉਨ੍ਹਾਂ ਦੀ ਸਮੱਸਿਆ ਵੱਧ ਗਈ ਹੈ। 


ਬੈਂਕਾਂ ਦੇ ਇਸ ਕਦਮ ਨਾਲ ਰੋਜ਼ਗਾਰ ਖੇਤਰ ਦੀ ਵਿੱਤੀ ਹਾਲਤ ਪ੍ਰਭਾਵਿਤ ਹੋ ਰਹੀ ਹੈ। ਪੱਛਮ ਬੰਗਾਲ ‘ਚ ਬੇਕਰੀ ਕਾਰੋਬਾਰੀਆਂ ਦੀ ਸੰਯੁਕਤ ਕਾਰਵਾਈ ਸਮਿਤ ਦੇ ਸਕੱਤਰ ਨੇ ਦਾਅਵਾ ਕੀਤਾ ਕਿ ਬੈਂਕਾਂ ਦੁਆਰਾ ਪਿਛਲੇ ਕੁਝ ਮਹੀਨੀਆਂ ਤੋਂ ਕਥਿਤ ਰੂਪ ਨਾਲ ਸਿੱਕੇ ਸਵੀਕਾਰ ਨਾ ਕੀਤੇ ਜਾਣ ਨਾਲ ਬੇਕਰੀ ਕਾਰੋਬਾਰੀਆਂ ਦੀ ਕਾਰਜਸ਼ੀਲ ਪੂੰਜੀ ਫਸ ਰਹੀ ਹੈ ਅਤੇ ਉਨ੍ਹਾਂ ਦੇ ਕੰਮ-ਕਾਜ ਉੱਤੇ ਅਸਰ ਪੈ ਰਿਹਾ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement