
ਨਵੀਂ ਦਿੱਲੀ- ਰਿਲਾਇੰਸ ਐਨਰਜੀ ਨੇ ਕਿਹਾ ਕਿ ਉਸ ਨੇ ਗ੍ਰਾਹਕਾਂ ਦੀ ਸੁਵਿਧਾ ਲਈ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਲਈ ਡਾਕ ਵਿਭਾਗ ਦੇ ਨਾਲ ਸੰਗਠਨ ਕੀਤਾ ਹੈ। ਉਸ ਦੇ ਗ੍ਰਾਹਕ ਹੁਣ ਹੋਰ ਮਾਧਿਅਮ ਤੋਂ ਇਲਾਵਾ ਡਾਕ ਘਰ ਦੇ ਰਾਹੀਂ ਵੀ ਬਿਜਲੀ ਦੇ ਬਿੱਲ ਦਾ ਭੁਗਤਾਨ ਸਕਣਗੇ। ਸ਼ਹਿਰ ਸਥਿਤ ਨਿੱਜੀ ਬਿਜਲੀ ਵੰਡ ਕੰਪਨੀ ਨੇ ਕਿਹਾ ਕਿ ਉਸ ਦੇ ਕੋਲ ਇਸ ਸਮੇਂ 30 ਲੱਖ ਤੋਂ ਜ਼ਿਆਦਾ ਗ੍ਰਾਹਕ ਹਨ। ਇਹ ਗ੍ਰਾਹਕ ਸ਼ਹਿਰ 'ਚ 400 ਵਰਗ ਕਿਲੋਮੀਟਰ ਖੇਤਰ 'ਚ ਫੈਲੇ ਹਨ।
ਰਿਲਾਇਸ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਮ ਤੌਰ 'ਤੇ ਪਰਿਵਾਰ ਦੇ ਇਕ ਮੈਂਬਰ ਦਾ ਡਾਕ ਘਰ ਦਾ ਖਾਤਾ ਹੁੰਦਾ ਹੈ ਅਤੇ ਉਸ ਦੇ ਨਿਯਮਿਤ ਤੌਰ 'ਤੇ ਡਾਕ ਘਰ ਆਉਣਾ ਜਾਣਾ ਹੁੰਦਾ ਰਹਿੰਦਾ ਹੈ। ਡਾਕ ਘਰ ਸੁਰੱਖਿਆ ਹੈ ਅਤੇ ਇਹ ਸ਼ਹਿਰ ਦੇ ਪੂਰਬੀ ਅਤੇ ਪੱਛਮੀ ਉਪਨਗਰੀ ਇਲਾਕੇ 'ਚ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਸਥਿਤ ਹੈ।
ਆਮ ਤੌਰ 'ਤੇ ਇਹ ਜ਼ਿਆਦਾਰ ਕੰਮ ਵਾਲੇ ਦਿਨ੍ਹਾਂ 'ਤੇ ਖੁੱਲ੍ਹੇ ਰਹਿੰਦੇ ਹਨ। ਇਨ੍ਹਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਵੀ ਠੀਕ-ਠਾਕ ਹੈ ਅਤੇ ਗ੍ਰਾਹਕ ਕਿਸੇ ਵੀ ਡਾਕ ਘਰ 'ਚ ਬਿਜਲੀ ਬਿੱਲ ਦਾ ਭੁਗਤਾਨ ਕਰ ਸਕਦੇ ਹਨ ਚਾਹੇ ਉਹ ਉਨ੍ਹਾਂ ਦੇ ਘਰ ਦੇ ਕਰੀਬ ਹੋਵੇ ਜਾਂ ਦੂਰ ਹੋਣ। ਰਿਲਾਇੰਸ ਐਨਰਜੀ ਦਾ ਬਿਜਲੀ ਵੰਡ ਕਾਰਜ ਖੇਤਰ ਪੱਛਮੀ ਉਪਨਗਰੀ ਇਲਾਕੇ 'ਚ ਬਾਂਦਰਾ ਤੋਂ ਭਯੰਦਰ, ਮੱਧ ਉਪਨਗਰੀ ਖੇਤਰ 'ਚ ਕੁਰਲਾ ਤੋਂ ਵਿਖਰੋਲੀ ਅਤੇ ਪੂਰਬੀ ਉਪਨਗਰੀ ਇਲਾਕਿਆਂ ਤਿਲਕ ਨਗਰ ਤੋਂ ਮਨਖੁਰਦ ਤੱਕ ਫੈਲਿਆ ਹੈ।
ਮੁੰਬਈ 'ਚ ਕੁੱਲ ਮਿਲਾ ਕੇ 240 ਡਾਕ ਘਰ ਹਨ ਜਿਨ੍ਹਾਂ 'ਚੋਂ 130 ਡਾਕ ਘਰ ਇਨ੍ਹਾਂ ਇਲਾਕਿਆਂ 'ਚ ਪੈਂਦੇ ਹਨ। ਇਸ ਲਿਹਾਜ਼ ਨਾਲ ਗ੍ਰਾਹਕਾਂ ਦੇ ਲਈ ਡਾਕ ਘਰ 'ਚ ਭੁਗਤਾਨ ਕਰਨਾ ਸੁਵਿਧਾਜਨਕ ਹੋਵੇਗਾ। ਕੰਪਨੀ ਨੇ ਕਿਹਾ ਕਿ ਗ੍ਰਾਹਕਾਂ ਦੇ 20,000 ਰੁਪਏ ਤੱਕ ਦੇ ਬਿੱਲਾਂ ਦਾ ਡਾਕ ਘਰ 'ਚ ਨਕਦ ਭੁਗਤਾਨ ਸਵੀਕਾਰ ਕੀਤਾ ਜਾ ਸਕੇਗਾ।
ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਬਿੱਲਾਂ ਦੇ ਭੁਗਤਾਨ ਕਰਨ ਲਈ ਗਾਹਕਾਂ ਲਈ 2,000 ਭੁਗਤਾਨ ਪ੍ਰਾਪਤੀ ਕੇਂਦਰ ਉਪਲੱਬਧ ਕਰਵਾਏ ਹਨ। ਇੰਟਰਨੈੱਟ ਮੋਬਾਇਲ ਬੈਂਕਿੰਗ, ਕ੍ਰੈਡਿਟ ਕਾਰਡ ਅਤੇ ਬੈਂਕ ਚੈੱਕ ਦੇ ਰਾਹੀਂ ਭੁਗਤਾਨ ਕਰਨ ਸਮੇਤ ਕਈ ਬਦਲ ਗਾਹਕਾਂ ਨੂੰ ਉਪਲੱਬਧ ਹੈ।