
ਨਵੀਂ ਦਿੱਲੀ: ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਵਨ ਡੇਅ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 141 ਦੌੜਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ (208) ਦੀ ਡਬਲ ਸੈਂਚੂਰੀ ਨਾਲ 393 ਦੌੜਾਂ ਦੀ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ।
ਇਸ ਟੀਚੇ ਦੇ ਸਾਹਮਣੇ 50 ਓਵਰਾਂ ‘ਚ ਟੀਮ ਅੱਠ ਵਿਕਟਾਂ ‘ਤੇ 251 ਦੌੜਾਂ ਤੱਕ ਹੀ ਸੀਮਤ ਰਹਿ ਗਈ ਸੀ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਵਨ ਡੇਅ ਸੀਰੀਜ਼ ਵਿੱਚ 1-1 ਦੀ ਬਰਾਬਰੀ ਕੀਤੀ। ਪਰ ਟੀਮ ਇੰਡੀਆ ਦਾ ਵਰਤਮਾਨ ਕਪਤਾਨ ਰੋਹਿਤ ਸ਼ਰਮਾ, ਮੈਨ ਆਫ ਦਾ ਮੈਚ ਸੀ।
ਰੋਹਿਤ ਨੇ ਆਪਣੀ ਧੜੱਲੇਦਾਰ ਪਾਰੀ ਮਗਰੋਂ ਕੋਚ ਰਵੀ ਸ਼ਾਸਤਰੀ ਨੂੰ ਇੰਟਰਵਿਊ ਦਿੱਤਾ, ਜਿਸ ਨੂੰ ਬੀਸੀਸੀਆਈ ਨੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਰੋਹਿਤ ਨੇ ਇਸ ਕਾਰਗੁਜ਼ਾਰੀ ਪਿੱਛੇ ਵਜ੍ਹਾ ਤੇ ਧੋਨੀ-ਗੇਲ ਨਾਲ ਖੁਦ ਦੀ ਤੁਲਨਾ ਬਾਰੇ ਗੱਲ਼ ਕੀਤੀ ਹੈ।
ਇੰਟਰਵਿਊ ਦੌਰਾਨ, ਰਵੀ ਸ਼ਾਸਤਰੀ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਬਹੁਤ ਸ਼ਕਤੀਸ਼ਾਲੀ ਹੋ ਗਏ ਹੋ, ਕਿਉਂਕਿ ਮੁਹਾਲੀ ਦੀ ਇਹ ਜ਼ਮੀਨ ਭਾਰਤ ਦੇ ਸਭ ਤੋਂ ਵੱਡੇ ਮੈਦਾਨਾਂ ‘ਚੋਂ ਇੱਕ ਹੈ ਤੇ ਤੁਸੀਂ ਇੰਨੇ ਅਰਾਮ ਨਾਲ ਛਿੱਕਾ ਮਾਰ ਰਹੇ ਸੀ ਜਿਵੇਂ ਟੈਨਿਸ ਦੀ ਬਾਲ ਹੋਵੇ।’ ਜਵਾਬ ਵਿੱਚ, ਰੋਹਿਤ ਨੇ ਹੱਸਦੇ ਹੋਏ ਟੀਮ ਦੇ ਟ੍ਰੇਨਰ ਸ਼ੰਕਰ ਬਾਸੂ ਨੂੰ ਇਸ ਦਾ ਸਿਹਰਾ ਦਿੱਤਾ।
ਰੋਹਿਤ ਨੇ ਕਿਹਾ, “ਮੈਂ ਇਸ ਲਈ ਆਪਣੇ ਟ੍ਰੇਨਰ ਸ਼ੰਕਰ ਬਾਸੂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਉਹ ਸਾਨੂੰ ਸਾਰਿਆਂ ਨੂੰ ਬਹੁਤ ਮਿਹਨਤ ਕਰਾਉਂਦੇ ਹਨ। ਮੇਰੀ ਤਾਕਤ ਟਾਈਮਿੰਗ ਹੈ, ਮੈਂ ਗੇਂਦ ਦੀ ਲਾਈਨ ‘ਤੇ ਆ ਕੇ ਸਹੀ ਟਾਈਮਿੰਗ ਨਾਲ ਮਾਰਦਾ ਹਾਂ, ਜਿਸ ਕਰਕੇ ਇਹ ਸੰਭਵ ਹੈ।”
ਧੋਨੀ-ਗੇਲ ਦੀ ਤੁਲਨਾ ‘ਤੇ:
ਟੀਮ ਇੰਡੀਆ ਦੇ ਸਟਾਰ ਮਹਿੰਦਰ ਸਿੰਘ ਧੋਨੀ ਤੇ ਵਿਸ਼ਵ ਕ੍ਰਿਕਟ ਕਿੰਗ ਕ੍ਰਿਸ ਗੇਲ ਨਾਲ ਤੁਲਨਾ ‘ਤੇ ਰੋਹਿਤ ਨੇ ਨਿਮਰਤਾ ਨਾਲ ਜਵਾਬ ਦਿੱਤਾ ਤੇ ਕਿਹਾ, “ਮੈਨੂੰ ਪਤਾ ਹੈ ਮੈਂ ਧੋਨੀ ਤੇ ਕ੍ਰਿਸ ਗੇਲ ਵਰਗਾ ਪਾਵਰਫੁੱਲ ਨਹੀਂ ਹਾਂ। ਮੇਰੀ ਤਾਕਤ ਮੇਰਾ ਸਮਾਂ ਹੈ ਤੇ ਇਸ ਲਈ ਮੈਨੂੰ ਇੰਨਾ ਜ਼ਿਆਦਾ ਭਰੋਸਾ ਹੈ। ਮੈਂ ਸਿਰਫ ਬਾਲ ਦੀ ਲਾਈਨ ਵਿੱਚ ਆਉਂਦਾ ਹਾਂ ਤੇ ਸਹੀ ਸਮੇਂ ਨਾਲ ਬੱਲੇਬਾਜ਼ੀ ਕਰ ਰਿਹਾ ਹਾਂ।”