ਸੈਨਾ ਦੇ ਸ਼ੇਰ ਪੁੱਤ ਸ਼੍ਰੀ ਅਬਦੁਲ ਹਮੀਦ ਦੀ ਪਤਨੀ ਨੂੰ ਮਿਲ ਕੇ ਕਿਵੇਂ ਭਾਵੁਕ ਹੋਇਆ ਭਾਰਤੀ ਫੌਜ ਮੁਖੀ
Published : Sep 12, 2017, 5:48 pm IST
Updated : Sep 12, 2017, 12:39 pm IST
SHARE ARTICLE

10 ਸਤੰਬਰ 2017 ਨੂੰ ਬਹਾਦਰ ਫੌਜੀ ਹਵਲਦਾਰ ਅਬਦੁਲ ਹਮੀਦ ਦੀ 52 ਵੀਂ ਸ਼ਹੀਦੀ ਵਰ੍ਹੇ ਗੰਢ ਉਹਨਾਂ ਦੇ ਜੱਦੀ ਪਿੰਡ ਧਾਮੁਪੂਰ, ਜ਼ਿਲ੍ਹਾ ਗਾਜ਼ੀਪੁਰ, ਯੂ.ਪੀ. ਵਿੱਚ ਮਨਾਈ ਗਈ। ਸ਼੍ਰੀ ਅਬਦੁਲ ਹਮੀਦ 1965 ਦੀ ਭਾਰਤ-ਪਾਕ ਜੰਗ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸੀ ਅਤੇ ਉਹਨਾਂ ਨੂੰ ਮਰਨ ਉਪਰੰਤ ਦੇਸ਼ ਦੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 10 ਸਤੰਬਰ 2017 ਨੂੰ ਇਸ ਯਾਦਗਾਰੀ ਸਮਾਗਮ ਵਿੱਚ ਭਾਰਤੀ ਫੌਜ ਮੁਖੀ ਸ਼੍ਰੀ ਬਿਪਿਨ ਰਾਵਤ ਆਪਣੀ ਧਰਮ ਪਤਨੀ ਮਧੂਲਿਕਾ ਰਾਵਤ ਨਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
 
ਸਮਾਗਮ ਦੌਰਾਨ ਸ਼੍ਰੀ ਬਿਪਿਨ ਰਾਵਤ ਨੇ ਸਵ.ਸ਼੍ਰੀ ਅਬਦੁਲ ਹਮੀਦ ਦੀ ਵਿਧਵਾ ਰਸੂਲਨ ਬੀਬੀ ਨੂੰ ਯਾਦਗਾਰੀ ਚਿੰਨ੍ਹ ਦੇਣ ਲੱਗੇ ਭਾਵੁਕ ਹੋ ਗਏ ਉਹਨਾਂ ਦੇ ਪੈਰੀਂ ਹੱਥ ਲਗਾਉਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਭਾਵੁਕ ਹੋਏ ਸ਼੍ਰੀ ਰਾਵਤ ਨੇ ਕਿਹਾ ""ਰਸੂਲ ਬੀਬੀ ਮੇਰੇ ਲਈ ਮਾਂ ਵਾਂਙ ਹਨ, ਸਨਮਾਨ ਦੇਣ ਲੱਗੇ ਮੈਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਮੈਂ ਆਪਣੀ ਮਾਂ ਦਾ ਸਨਮਾਨ ਕਰ ਰਿਹਾ ਹਾਂ। ਇਸ ਲਈ, ਮੈਂ ਝੁਕ ਕੇ ਸਤਿਕਾਰ ਵਜੋਂ ਉਹਨਾਂ ਦੇ ਚਰਨਾਂ ਨੂੰ ਛੂਹਿਆ। ਇਸ ਮੌਕੇ 'ਤੇ ਉਨ੍ਹਾਂ ਨੂੰ ਇੱਥੇ ਦੇਖ ਕੇ ਬਹੁਤ ਖੁਸ਼ੀ ਅਤੇ ਸਨਮਾਨ ਮਿਲਿਆ " 



ਇਹ ਦੇਖ ਸਥਾਨਕ ਲੋਕ, ਸ਼੍ਰੀ ਹਮੀਦ ਦੇ ਪਰਿਵਾਰ ਅਤੇ ਫੌਜ ਦੇ ਅਫਸਰਾਂ ਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਸ਼੍ਰੀ ਰਾਵਤ ਦੇ ਪੈਰੀਂ ਹੱਥ ਲਗਾਉਣ ਤੋਂ ਬਾਅਦ ਬਜ਼ੁਰਗ ਰਸੂਲਨ ਬੀਬੀ ਗਦਗਦ ਹੋ ਉੱਠੇ। ਉਹਨਾਂ ਕਿਹਾ ਕਿ ਬਹੁਤ ਚੰਗਾ ਲੱਗ ਰਿਹਾ ਹੈ ਕਿ ਉਹ (ਸ਼੍ਰੀ ਰਾਵਤ) ਇੱਥੇ ਆਏ ਅਤੇ ਪੈਰੀਂ ਹੱਥ ਲਗਾਏ। ਮੇਰੀਆਂ ਸ਼ੁਭ ਇੱਛਾਵਾਂ ਹਮੇਸ਼ਾ ਉਹਨਾਂ ਦੇ ਨਾਲ ਹਨ। ਇਸ ਯਾਦਗਾਰੀ ਮੌਕੇ 'ਤੇ ਸਵ.ਸ਼੍ਰੀ ਅਬਦੁਲ ਹਮੀਦ ਦੇ ਪੋਤਰੇ ਜਮੀਲ ਆਲਮ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
 
ਉਸਨੇ ਦੱਸਿਆ ਕਿ ਮੇਰੇ ਦਾਦੀ ਜੀ ਸ਼੍ਰੀ ਰਾਵਤ ਨੂੰ 52 ਵੀਂ ਸ਼ਹੀਦੀ ਵਰ੍ਹੇ ਗੰਢ ਦਾ ਸੱਦਾ ਦੇਣ ਲਈ ਤਿੰਨ ਮਹੀਨੇ ਪਹਿਲਾਂ ਦਿੱਲੀ ਗਏ ਸੀ ਅਤੇ ਸ਼੍ਰੀ ਰਾਵਤ ਨੇ ਵਾਅਦਾ ਕੀਤਾ ਸੀ ਕਿ ਉਹ ਜ਼ਰੂਰ ਹਾਜ਼ਰੀ ਭਰਨਗੇ। ਵੀਰ ਅਬਦੁਲ ਹਮੀਦ ਪਾਰਕ ਵਿੱਚ ਹੋਏ ਇਸ ਸਮਾਗਮ ਵਿੱਚ ਸ਼੍ਰੀ ਰਾਵਤ ਨੇ ਪਾਰਕ ਵਿੱਚ ਬਣਾਈ ਯਾਦਗਾਰ ਦਾ ਉਦਘਾਟਨ ਵੀ ਕੀਤਾ ਜਿਸ ਵਿੱਚ ਇੱਕ ਬੰਦੂਕ ਵਾਲੀ ਜੀਪ ਯਾਦਗਾਰ ਵਜੋਂ ਸਥਾਪਿਤ ਕੀਤੀ ਗਈ ਹੈ।


ਜਿਹਨਾਂ ਲੋਕਾਂ ਨੇ ਇਹ ਦ੍ਰਿਸ਼ ਅੱਖੀਂ ਦੇਖਿਆ ਉਹਨਾਂ ਦਾ ਤਾਂ ਫੌਜ ਮੁਖੀ ਦੀ ਇਸ ਨਿਮਰਤਾ ਦਾ ਕਾਇਲ ਹੋਣਾ ਸੁਭਾਵਿਕ ਹੀ ਸੀ, ਜਿਹੜੇ ਲੋਕੀ ਇਸ ਖ਼ਬਰ ਤੋਂ ਜਾਣੂ ਹੋ ਰਹੇ ਹਨ ਉਹ ਵੀ ਸ਼੍ਰੀ ਰਾਵਤ ਦੀ ਦਰਿਆਦਿਲੀ ਦੀ ਮਿਸਾਲ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸ਼੍ਰੀ ਅਬਦੁਲ ਹਮੀਦ ਨੇ ਪੰਜਾਬ ਫ਼ਰੰਟ ਤੋਂ ਲੜਦਿਆਂ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ। 

ਉਹਨਾਂ ਨੇ ਅਦੁੱਤੀ ਬਹਾਦਰੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੀ ਰਾਖੀ ਕੀਤੀ ਅਤੇ ਜੰਗ ਦੇ ਮੈਦਾਨ ਨੂੰ ਪਾਕਿਸਤਾਨੀ ਪੈਟਨ ਟੈਂਕਾਂ ਦਾ ਸ਼ਮਸ਼ਾਨ ਘਾਟ ਬਣਾ ਦਿੱਤਾ, ਨਹੀਂ ਤਾਂ ਪੰਜਾਬ ਦਾ ਵੱਡਾ ਹਿੱਸਾ ਦੁਸ਼ਮਣ ਫੌਜਾਂ ਦੇ ਕਬਜ਼ੇ ਹੇਠ ਆ ਸਕਦਾ ਸੀ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement