
ਨਵੀਂ ਦਿੱਲੀ: ਸੈਮਸੰਗ ਨੇ ਆਪਣੇ Galaxy S9 ਅਤੇ Galaxy S9 + ਨੂੰ ਆਧਿਕਾਰਿਕ ਤੌਰ 'ਤੇ ਲਾਂਚ ਕਰ ਦਿੱਤਾ ਹੈ। ਉਮੀਦ ਦੇ ਮੁਤਾਬਕ, ਸੈਮਸੰਗ ਦੇ ਇਸ ਫਲੈਗਸ਼ਿਪ ਸਮਾਰਟਫੋਨ 'ਚ ਸਭ ਤੋਂ ਜ਼ਿਆਦਾ ਧਿਆਨ ਕੈਮਰੇ 'ਤੇ ਦਿੱਤਾ ਹੈ। ਦੋਵੇਂ ਹੀ ਸਮਾਰਟਫੋਨ ਦਾ ਪ੍ਰਾਇਮਰੀ ਰਿਅਰ ਕੈਮਰਾ ਵੇਰੀਏਬਲ ਅਪਰਚਰ ਸੈਂਸਰ ਦੇ ਨਾਲ ਆਉਂਦਾ ਹੈ। ਉਥੇ ਹੀ, ਸੈਮਸੰਗ ਗਲੈਕਜ਼ੀ ਐਸ 9+ ਡੁਅਲ ਰਿਅਰ ਕੈਮਰਾ ਸੈਟਅਪ ਦੇ ਨਾਲ ਆਉਂਦਾ ਹੈ। 16 ਮਾਰਚ ਤੋਂ ਇਹ ਫੋਨ ਭਾਰਤ ਦੇ ਨਾਲ ਨਾਲ ਕਈ ਦੇਸ਼ਾਂ 'ਚ ਵਿਕਣ ਲਈ ਉਪਲੱਬਧ ਹੋਣਗੇ। ਉਥੇ ਹੀ ਅੱਜ ਤੋਂ ਹੀ ਭਾਰਤ 'ਚ ਇਹ ਫੋਨ ਪ੍ਰੀਬੁਕਿੰਗ ਲਈ ਉਪਲੱਬਧ ਹੋ ਚੁਕੇ ਹਨ।
ਦੋਵੇਂ ਸਮਾਰਟਫੋਨ ਦੇ ਖਾਸ ਫੀਚਰ ਦੀ ਗੱਲ ਕਰੀਏ ਤਾਂ ਡੁਅਲ ਅਪਰਚਰ ਸੈੱਟਅਪ ਵਾਲਾ ਰਿਅਰ ਕੈਮਰਾ ਸੈਂਸਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕੈਮਰਾ ਘੱਟ ਰੋਸ਼ਨੀ 'ਚ ਵੀ ਬਿਹਤਰ ਫੋਟੋ ਲੈਣ 'ਚ ਸਮਰੱਥ ਹੈ। ਸੈਮਸੰਗ ਨੇ ਆਪਣੇ ਸਮਾਰਟਫੋਨ ਦੇ ਡਿਜ਼ਾਈਨ ਬਹੁਤ ਜ਼ਿਆਦਾ ਬਦਲਾਅ ਨਹੀਂ ਕੀਤਾ, ਦੋਵੇਂ ਹੀ ਫੋਨ ਪੁਰਾਣੇ ਸਮਾਰਟਫੋਨ ਦੀ ਤਰ੍ਹਾਂ ਹੀ ਨਜ਼ਰ ਆਉਂਦੇ ਹਨ। ਹਾਲਾਂਕਿ ਨਵੇਂ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਦੀ ਜਗ੍ਹਾ ਬਦਲ ਗਈ ਹੈ, ਐਸ 8 ਅਤੇ ਐਸ 8 ਪਲਸ 'ਚ ਇਹ ਸੈਂਸਰ ਰਿਅਰ ਕੈਮਰੇ ਦੇ ਬਗਲ 'ਚ ਸੀ, ਜਦ ਕਿ ਨਵੇਂ ਸਮਾਰਟਫੋਨ 'ਚ ਇਹ ਕੈਮਰੇ ਦੇ ਹੇਠਾਂ ਆ ਗਿਆ ਹੈ।
ਗਲੈਕਜ਼ੀ ਐਸ 9 ਦੇ ਸਪੈਸੀਫਿਕੇਸ਼ਨ
ਡਿਸਪਲੇ 5.9 ਇੰਚ ਕਵਾਡ-ਐਚਡੀ ਸੁਪਰ ਐਮੋਲੇਡ
ਰੈਮ - 4 ਜੀਬੀ
ਸਟੋਰੇਜ - 64 ਜੀਬੀ, 128 ਜੀਬੀ, 256ਜੀਬੀ (400 ਜੀਬੀ ਐਕਸਪੈਂਡੇਬਲ)
ਐਂਡਰਾਇਡ - ਐਂਡਰਾਇਡ 8 ਓਰੀਯੋ
ਬੈਟਰੀ - 3000 ਐਮਏਐਚ
ਕੈਮਰਾ - 8 ਮੇਗਾਪਿਕਸਲ ਫਰੰਟ, 12 ਮੇਗਾਪਿਕਸਲ ਡੁਅਲ ਸੈੱਟਅਪ
ਗਲੈਕਜ਼ੀ ਐਸ 9 ਪਲਸ ਦੇ ਸਪੈਸੀਫਿਕੇਸ਼ਨ
ਡਿਸਪਲੇ - 6.2 ਇੰਚ ਦਾ ਕਵਾਡ-ਐਚਡੀ ਸੁਪਰ ਐਮੋਲੇਡ
ਰੈਮ - 6ਜੀਬੀ
ਸਟੋਰੇਜ - 64 ਜੀਬੀ, 128 ਜੀਬੀ, 256 ਜੀਬੀ (400 ਜੀਬੀ ਐਕਸਪੇਂਡੇਬਲ)
ਐਂਡਰਾਇਡ - ਐਂਡਰਾਇਡ 8 ਓਰੀਯੋ
ਬੈਟਰੀ - 3500 ਐਮਏਐਚ
ਕੈਮਰਾ - 8 ਮੇਗਾਪਿਕਸਲ ਫਰੰਟ, 12 ਮੇਗਾਪਿਕਸਲ ਡੁਅਲ ਰਿਅਰ ਸੈੱਟਅਪ
ਏਆਰ ਇਮੋਜੀ
ਐੱਪਲ ਨੇ ਆਈਫੋਨ 10 ਦੇ ਨਾਲ ਐਨੀਮੋਜੀ ਫੀਚਰਸ ਨੂੰ ਪੇਸ਼ ਕੀਤਾ ਸੀ। ਉਥੇ ਹੀ, ਸੈਮਸੰਗ ਨੇ ਵੀ ਗਲੈਕਜ਼ੀ ਐਸ 9 ਅਤੇ ਗਲੈਕਜ਼ੀ ਐਸ 9+ ਦੇ ਨਾਲ ਇਸਨੂੰ ਲਾਂਚ ਕੀਤਾ ਹੈ। ਹਾਲਾਂਕਿ ਕੰਪਨੀ ਨੇ ਇਸਦਾ ਨਾਂ ਇਮੋਜੀ ਦਿੱਤਾ ਹੈ। ਇਸ 'ਚ 100 ਤੋਂ ਜ਼ਿਆਦਾ ਫੇਸ਼ੀਅਲ ਫੀਚਰਸ ਦਿੱਤੇ ਗਏ ਹੈ ਜਿਸਨੂੰ ਵਰਤ ਕੇ ਤੁਸੀਂ 3ਡੀ ਮਾਡਲ ਤਿਆਰ ਕਰ ਸਕਦੇ ਹੋ। ਇਨ੍ਹਾਂ ਦੀ ਵਰਤੋਂ ਤੁਸੀਂ ਮੈਸੇਜ ਦੇ ਦੌਰਾਨ ਕਰ ਸਕਦੇ ਹੋ।