
ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਦੀ ਬੀਤੀ ਰਾਤ ਮੁੰਬਈ 'ਚ ਦੂਜੀ ਸਕ੍ਰੀਨਿੰਗ ਰੱਖੀ ਗਈ। ਜਿਸ 'ਚ ਭੰਸਾਲੀ ਹਾਈ ਸਿਕਿਓਰਿਟੀ ਵਿਚਕਾਰ ਪਹੁੰਚੇ। ਉਨ੍ਹਾਂ ਦੀ ਕਾਰ 'ਚ ਉਨ੍ਹਾਂ ਨਾਲ ਪੁਲਿਸ ਗਾਰਡ ਵੀ ਬੈਠੇ ਹੋਏ ਸਨ।
ਬੀਤੀ ਰਾਤ ਸਪੈਸ਼ਲ ਸਕ੍ਰੀਨਿੰਗ ਵਿੱਚ ਸਾਰੇ ਬਾਲੀਵੁੱਡ ਸਟਾਰਸ ਦਾ ਆਪਣਾ ਵੱਖਰਾ ਅੰਦਾਜ ਸੀ। ਇਹੀ ਨਹੀਂ ਇੱਥੇ ਦੀਪਿਕਾ ਵੀ ਬੇਹੱਦ ਖੂਬਸੂਰਤ ਅੰਦਾਜ਼ 'ਚ ਪੁੱਜੀ।
ਇਸ ਦੌਰਾਨ ਉਹ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿੱਥੇ ਸਟਾਰਸ ਆਪਣੇ ਸਟਾਈਲਿਸ਼ ਅਤੇ ਗਲੈਮਰਸ ਲੁੱਕ ਨਾਲ ਰੈਡ ਕਾਰਪੇਟ 'ਤੇ ਉਤਰਦੇ ਹਨ।
ਉਂਝ ਕੋਈ ਇਵੈਂਟ ਹੋਵੇ ਜਾਂ ਫਿਰ ਅਵਾਰਡ ਫੰਕਸ਼ਨ ਸਾਰੇ ਸਟਾਰ ਇਕ-ਦੂਜੇ ਤੋਂ ਬਿਹਤਰ ਦਿਖਾਈ ਦੇਣ ਦੀ ਕੋਸ਼ਿਸ਼ ਕਰਦੇ ਹਨ।
ਹਾਲ ਹੀ ਵਿਚ HT ਮੋਸਟ ਸਟਾਈਲਿਸ਼ ਅਵਾਰਡ 2018 ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਬਾਲੀਵੁੱਡ ਇੰਡਸਟਰੀ ਦੇ ਕਈ ਸਟਾਰਸ ਪੁੱਜੇ। ਇਸ ਇਵੈਂਟ ਵਿਚ ਦੀਪਿਕਾ ਪਾਦੂਕੋਣ, ਸ਼ਾਹਿਦ ਕਪੂਰ ਪਤਨੀ ਮੀਰਾ ਰਾਜਪੂਤ, ਵਰੁਣ ਧਵਨ, ਸੰਜੈ ਦੱਤ ਅਤੇ ਹੋਰ ਸਿਤਾਰੇ ਇਸ ਅਵਾਰਡ ਫੰਕਸ਼ਨ ਵਿਚ ਸ਼ਾਮਿਲ ਹੋਏ।
ਇਸ ਦੌਰਾਨ ਦੀਪਿਕਾ ਪਾਦੂਕੋਣ ਪੀਚ ਅਤੇ ਗੋਲਡਨ ਸਾੜ੍ਹੀ ਪਹਿਨੇ ਹੋਏ ਨਜ਼ਰ ਆਈ। ਉਨ੍ਹਾਂ ਨੇ ਆਪਣੀ ਸਾੜ੍ਹੀ ਨਾਲ ਬੰਨ ਕੀਤਾ ਸੀ ਅਤੇ ਗੋਲਡ ਜਵੈਲਰੀ ਕੈਰੀ ਕੀਤੀ ਹੋਈ ਸੀ। ਸਾੜ੍ਹੀ ਨਾਲ ਉਨ੍ਹਾਂ ਨੇ ਸਮਾਕੀ ਮੇਕਅੱਪ ਕਰਵਾਇਆ ਸੀ ਜਿਸ 'ਚ ਉਨ੍ਹਾਂ ਦਾ ਹਾਟ ਅਤੇ ਗਲੈਮਰਸ ਲੁੱਕ ਸਾਫ ਦੇਖਣ ਨੂੰ ਮਿਲਿਆ।
ਉਂਝ ਹਰ ਇਵੈਂਟ 'ਚ ਦੀਪਿਕਾ ਦਾ ਅੰਦਾਜ਼ ਵੱਖਰਾ ਹੁੰਦਾ ਹੈ ਪਰ ਗੱਲ ਕਰੀਏ ਤਾਂ ਇਸ ਅਵਾਰਡ ਫੰਕਸ਼ਨ ਦੀ ਤਾਂ ਦੀਪਿਕਾ ਦੇ ਰੈੱਡ ਕਾਰਪੇਟ 'ਤੇ ਆਉਂਦੇ ਹੀ ਸਭ ਦੀ ਨਜ਼ਰਾਂ ਉਨ੍ਹਾਂ 'ਤੇ ਹੀ ਟਿਕ ਗਈਆਂ। ਦੀਪਿਕਾ ਕੈਮਰੇ ਸਾਹਮਣੇ ਕਾਤੀਲਾਨਾ ਅੰਦਾਜ਼ ਨਾਲ ਪੋਜ ਦਿੰਦੇ ਹੋਏ ਨਜ਼ਰ ਆਈ।
ਤਸਵੀਰਾਂ ਵਿਚ ਉਹ ਸੰਜੈ ਦੱਤ ਨਾਲ ਵੀ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਈ। ਇਸ ਤਸਵੀਰਾਂ ਨੂੰ ਦੇਖ ਕੇ ਤਾਂ ਅਜਿਹਾ ਲੱਗ ਰਿਹਾ ਸੀ ਕਿ ਦੀਪਿਕਾ ਇਸ ਫੰਕਸ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਤਸਵੀਰਾਂ ਵਿਚ ਉਹ ਬਹੁਤ ਖੁਸ਼ ਨਜ਼ਰ ਆਈ।
ਇੰਨਾਂ ਹੀ ਨਹੀਂ ਤਸਵੀਰਾਂ ਵਿਚ ਹਾਟ ਦੀਪਿਕਾ ਭਾਰਤੀ ਨਾਰੀ ਦੀ ਤਰ੍ਹਾਂ ਸਾਰਿਆ ਨੂੰ ਹੱਥ ਜੋੜ ਕੇ ਨਮਸਤੇ ਕਰਦੇ ਵੀ ਦਿਖੀ। ਉਨ੍ਹਾਂ ਦਾ ਹਾਟ ਅਤੇ ਗਲੈਮਰਸ ਲੁੱਕ ਉੱਥੇ ਮੌਜੂਦ ਲੋਕਾਂ ਦੇ ਦਿਲਾਂ ਦੀ ਧੜਕਣ ਵਧਾ ਦੇਣ ਵਾਲਾ ਸੀ। ਉਨ੍ਹਾਂ ਦੀ ਇਹ ਤਸਵੀਰਾਂ ਦੇਖ ਕੇ ਯਕੀਨਨ ਤੁਸੀਂ ਵੀ ਉਨ੍ਹਾਂ ਦੇ ਦੀਵਾਨੇ ਹੋ ਜਾਓਗੇ।