ਸੜਕ ਹਾਦਸੇ 'ਚ 1 ਨੈਸ਼ਨਲ ਪਾਵਰਲਿਫਟਰ ਸਮੇਤ 4 ਦੀ ਮੌਤ
Published : Jan 8, 2018, 11:27 am IST
Updated : Jan 8, 2018, 5:57 am IST
SHARE ARTICLE

ਉੱਤਰ-ਪੱਛਮੀ ਦਿੱਲੀ ਵਿਚ ਦਿੱਲੀ-ਹਰਿਆਣਾ ਦੀ ਰਾਜਧਾਨੀ ਨੇੜੇ ਕੱਲ ਸਵੇਰੇ ਇਕ ਹਾਦਸੇ ਵਿਚ ਕਾਰ ਦੀ ਟੱਕਰ ਦੇ ਬਾਅਦ ਇਕ ਪਾਵਰਲਿਫਟਰ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਦੁਰਘਟਨਾ ਅਲੀਪੁਰ ਥਾਣੇ ਵਿਚ ਸਿੰਘੂ ਸਰਹੱਦ ਦੇ ਨੇੜੇ ਹੋਈ। 

ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੇ ਤੇਜ਼ ਰਫਤਾਰ ਕਾਰ ਨੂੰ ਪਹਿਲਾਂ ਇਕ ਡਿਵਾਈਡਰ ਅਤੇ ਫਿਰ ਇੱਕ ਖੰਭੇ ਵਿਚ ਮਾਰਿਆ। ਡਿਪਟੀ ਕਮਿਸ਼ਨਰ (ਰੋਹਿਨੀ) ਰਜਨੀਸ਼ ਗੁਪਤਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਟੀਕਮਚੰਦ, ਸੌਰਭ, ਆਕਾਸ਼ ਅਤੇ ਹਰੀਸ਼ ਰਾਏ ਵਜੋਂ ਕੀਤੀ ਗਈ ਹੈ।



ਜ਼ਖ਼ਮੀਆਂ ਦੀ ਪਛਾਣ ਨੈਸ਼ਨਲ ਪਾਵਰਲਿਫਟਰ ਸਕਸ਼ਮ ਯਾਦਵ ਅਤੇ ਰੋਹਿਤ ਵਜੋਂ ਹੋਈ ਹੈ। ਰੋਹਿਤ ਦਾ ਜਨਮ ਦਿਨ ਸੀ ਅਤੇ ਦੋਸਤ ਇਸ ਨੂੰ ਮਨਾਉਣ ਲਈ ਜਾ ਰਹੇ ਸਨ। 

ਪੁਲਿਸ ਨੇ ਕਿਹਾ, ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਮਾਮਲਾ ਹੈ ਜਾਂ ਨਹੀਂ ਕਿਉਂਕਿ ਗੱਡੀ ਵਿਚ ਕੁਝ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਸਨ।

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement