ਸਰਕਾਰੀ ਹਸਪਤਾਲ ਦੇ ਡਾਕਟਰ ਦੀ ਗਲਤੀ, 8 ਸਾਲਾ ਬੱਚੀ ਨੂੰ ਗਵਾਉਣੀ ਪਈ ਜਾਨ
Published : Oct 30, 2017, 12:43 pm IST
Updated : Oct 30, 2017, 7:13 am IST
SHARE ARTICLE

ਸਰਕਾਰੀ ਹਸਪਤਾਲਾਂ ਦੇ ਡਾਕਟਰ ਅਕਸਰ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਰਹਿਂਦੇ ਹਨ, ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਮਣੇ ਆਇਆ ਹੈ। ਜਿਥੇ ਸਰਕਾਰੀ ਹਸਪਤਾਲ ਚ 8 ਸਾਲਾਂ ਦੀ ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਹਸਪਤਾਲ ਚ ਹੰਗਾਮਾ ਕੀਤਾ ਅਤੇ ਮੌਤ ਨੂੰ ਡਾਕਟਰ ਦੀ ਲਾਪਰਵਾਹੀ ਦੱਸਿਆ। ਮ੍ਰਿਤਕਾਂ ਦੇ ਪਰਿਵਾਰ ਵਾਲਿਅਾਂ ਨੇ ਇਸ ਘਟਨਾ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਕਰਦੇ ਹੋਏ ਡਾਕਟਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ।
 
ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਵਾਲਾ ਕ੍ਰਿਸ਼ਨਾ ਨਗਰ ਖੰਨਾ ਵਾਸੀ ਪ੍ਰਫੁਲ ਆਪਣੀ ਬਿਮਾਰ ਧੀ ਨੂੰ ਲੈ ਕੇ ਸਰਕਾਰੀ ਹਸਪਤਾਲ ਆਇਆ ਸੀ, ਜਿਥੇ ਅੈਮਰਜੈਂਸੀ ਡਿਊਟੀ ਤੇ ਤੈਨਾਤ ਡਾਕਟਰ ਨੇ ਬਿੰਨਾ ਚੈੱਕਅੱਪ ਕੀਤੇ ਪਰਚੀ ਤੇ ਦਵਾਈ ਲਿਖ ਦਿਤੀ ਅਤੇ ਪਰਿਵਾਰ ਵਾਲਿਅਾਂ ਨੂਂ ਦਵਾਈ ਬਾਰੇ ਸਮਝਾਇਆ ਵੀ ਨਹੀਂ ਗਿਆ। 



ਫੋਨ ਤੇ ਗੱਲਾਂ ਕਰਨ 'ਚ ਬਿਜੀ ਇਸ ਡਾਕਟਰ ਕੋਲੋਂ ਜਦੋਂ ਦਵਾਈ ਬਾਰੇ ਪੁਛਿਆ ਗਿਆ ਤਾਂ ਉਸਨੇ ਪਰਿਵਾਰ ਵਾਲਿਅਾਂ ਨਾਲ ਗੁੱਸੇ 'ਚ ਗੱਲਬਾਤ ਕਰਦਿਅਾਂ ਕਿਹਾ ਕਿ ਜਾਓ ਲੜਕੀ ਨੂੰ ਕੁਝ ਨਹੀਂ ਹੋਇਆ ਹੈ, ਦਵਾਈ ਲੈ ਲੋ। ਕੁਝ ਸਮੇਂ ਬਾਅਦ ਹਾਲਤ ਹੋਰ ਵਿਗੜੇ ਤਾਂ ਪਰਿਵਾਰ ਵਾਲੇ ਉਸਨੂੰ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰ ਨੇ ਜਵਾਬ ਦਿਂਦਿਅਾਂ ਕਿਹਾ ਕਿ ਉਹਨਾਂ ਦੇ ਬਸ ਦੀ ਗੱਲ ਨਹੀਂ ਹੈ। 

 ਜੇਕਰ ਪਹਿਲਾਂ ਆ ਜਾਂਦੇ ਤਾਂ ਲੜਕੀ ਬਚ ਸਕਦੀ ਸੀ। ਆਪਣੀ ਧੀ ਨੂੰ ਬਚਾਉਣ ਲਈ ਪਿਤਾ ਫਿਰ ਸਰਕਾਰੀ ਹਸਪਤਾਲ ਗਿਆ, ਜਿਥੇ ਡਾਕਟਰ ਦੀ ਡਿਊਟੀ ਬਦਲ ਗਈ ਸੀ ਤੇ ਦੂਜੇ ਡਾਕਟਰ ਨੇ ਕਿਹਾ ਕਿ ਜੇਕਰ ਦੁਪਹਿਰ ਵੇਲੇ ਹੀ ਦਾਖਲ ਕਰਾ ਦਿੰਦੇ ਤਾਂ ਲੜਕੀ ਬਚ ਸਕਦੀ ਸੀ ।



ਪ੍ਰਫੁਲ (ਲੜਕੀ ਦਾ ਪਿਤਾ) ਨੇ ਕਿਹਾ ਕਿ ਅਸੀਂ ਲੜਕੀ ਨੂੰ ਲੈ ਕੇ ਆਏ ਸੀ ਤਾਂ ਡਾਕਟਰ ਵੱਲੋਂ ਬੱਚੀ ਦਾ ਇਲਾਜ ਕਰਨ ਦੀ ਬਜਾਏ ਦੁਰਵਿਵਹਾਰ ਕੀਤਾ ਗਿਆ, ਕੋਈ ਚੈਕਅਪ ਨਹੀਂ ਕੀਤਾ ਗਿਆ, ਬਿਨਾਂ ਲੜਕੀ ਦੇ ਸਰੀਰ ਤੇ ਬਿਮਾਰੀ ਦੀ ਜਾਂਚ ਕੀਤੇ ਹੀ ਦਵਾਈਆਂ ਦਿੱਤੀਆਂ ਗਈਆਂ। ਹੁਣ ਹਸਪਤਾਲ ਵਾਲਿਅਾਂ ਨੇ ਸਾਡੀਅਾਂ ਪਰਚੀਅਾਂ ਵੀ ਗਾਇਬ ਕਰ ਦਿਤੀਅਾਂ, ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਲ ਨੂੰ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ।

ਉਧਰ, ਅੈਸਅੈਮਓ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਆ ਗਈ ਹੈ, ਇਸਦੀ ਜਾਂਚ ਕਰਾਈ ਜਾਵੇਗੀ ਅਤੇ ਜਿਸਦੀ ਗਲਤੀ ਹੋਵੇਗੀ, ਉਸ ਖਿਲਾਫ ਕਾਰਵਾਈ ਜਰੂਰ ਹੋਵੇਗੀ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement