
ਡੇਰਾ ਮੁਖੀ ਨੂੰ ਜੇਲ੍ਹ ਗਿਆਂ ਭਾਵੇਂ ਇਕ 20 ਦਿਨ ਹੋ ਗਏ ਹਨ ਪਰ ਸੌਦਾ ਸਾਧ ਦੇ ਡੇਰੇ ਸਬੰਧੀ ਅਤੇ ਹੋਰ ਗੱਲਾਂ ਲਈ ਪੁਲਿਸ ਦੀਆਂ ਫ਼ਾਈਲਾਂ ਬੰਦ ਨਹੀਂ ਹੋਈਆ ਬਲ ਕਿ ਨਿੱਤ ਦਿਨ ਰਾਮ ਰਹੀਮ ਦੇ ਡੇਰੇ ਨੂੰ ਲੈਕੇ ਜਾਂ ਉਸਦੇ ਕਰੀਬੀਆਂ ਨੂੰ ਲੈ ਕੋਈ ਨਾ ਕੋਈ ਨਵੀਂ ਫ਼ਾਈਲ ਜ਼ਰੂਰ ਖੁੱਲ੍ਹ ਜਾਂਦੀ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਇਕ ਹੋਰ ਕਰੀਬੀ ਪ੍ਰਕਾਸ਼ ਇੰਸਾ ਨੂੰ ਐਸ.ਆਈ.ਟੀ. ਵਲੋਂ ਮੁਹਾਲੀ ਤੋਂ ਕਾਬੂ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਹਿੰਸਾ ਗੁਰਮੀਤ ਰਾਮ ਰਹੀਮ ਦਾ ਕਾਫ਼ੀ ਕਰੀਬੀ ਸੀ ਅਤੇ ਸੌਦਾ ਸਾਧ ਦੀਆਂ ਬਹੁਤ ਸਾਰੀਆਂ ਰਾਜ਼ ਵਾਲ਼ੀਆਂ ਗੱਲਾਂ ਵੀ ਜਾਣਦਾ ਸੀ।ਸੂਤਰ ਇਥੋੰ ਤੱਕ ਦੱਸ ਰਹੇ ਨੇ ਕਿ ਪ੍ਰਕਾਸ਼ ਨੂੰ ਗੁਰਮੀਤ ਰਾਮ ਰਹੀਮ ਦੇ ਪੈਸੇ ਦੇ ਲੈਣ ਦੇਣ ਤੋਂ ਲੈਕੇ ਹੋਰ ਸਾਰੀਆਂ ਕਾਲ਼ੀਆਂ ਕਰਤੁਤਾਂ ਬਾਰੇ ਜਾਣਕਾਰੀ ਹੈ।ਫ਼ੜਿਆ ਗਿਆ ਪ੍ਰਕਾਸ਼ ਹਿੰਸਾ ਪੁਲਿਸ ਕੋਲ਼ ਵੱਡੇ ਖੁਲਾਸੇ ਕਰ ਸਕਦਾ ਹੈ। ਜਿਸ ਨਾਲ਼ ਰਾਮ ਰਹੀਮ ਦੇ ਕਈ ਹੋਰ ਨਜ਼ਦੀਕੀ ਵੀ ਸਾਹਮਣੇ ਆ ਸਕਦੇ ਹਨ,ਜਿਨ੍ਹਾ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
ਅਜੇ ਤੱਕ ਪੁਲਿਸ ਦਾ ਇਸ ਬਾਬਤ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਪੁਲਿਸ ਦੇ ਬਿਆਨਾਂ ਤੋਂ ਹੀ ਪ੍ਰਕਾਸ਼ ਬਾਰੇ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।