
ਪਿਛਲੇ 36 ਦਿਨਾਂ ਤੋਂ 7 ਸੂਬਿਆਂ ਦੀ ਪੁਲਿਸ ਹਨੀਪ੍ਰੀਤ ਦੇ ਪਿੱਛੇ ਪਈ ਹੋਈ ਹੈ ਤੇ ਉਸ ਨੂੰ ਲੱਭਣ ‘ਚ ਅਸਫਲ ਰਹੀ। ਤੇ ਹੁਣ ਹਨੀਪ੍ਰੀਤ ਮੀਡੀਆ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਆਪ ਬੀਤੀ ਸੁਣਾਈ ਤੇ ਪੱਤਰਕਾਰਾਂ ਨਾਲ ਪੁੱਛੇ ਸਵਾਲਾਂ ‘ਤੇ ਹਨੀਪ੍ਰੀਤ ਨੇ ਰੋ-ਰੋ ਕੇ ਸਫਾਈ ਦਿੱਤੀ। ਪੱਤਰਕਾਰਾਂ ਦੁਆਰਾ ਪੁੱਛੇ ਪਹਿਲੇ ਸਵਾਲ ‘ਤੇ ਉਸ ਨੇ ਕਿਹਾ ਕਿ ਜੋ ਹਨੀਪ੍ਰੀਤ ਚੈਨਲਾਂ ‘ਤੇ ਪੇਸ਼ ਕੀਤੀ ਉਸ ਕਾਰਨ ਮੈਨੂੰ ਆਪ ਤੋਂ ਡਰ ਲੱਗਣ ਲੱੱਗ ਗਿਆ।
ਦੂਸਰੇ ਸਵਾਲ ‘ਤੇ ਉਸ ਨੇ ਕਿਹਾ ਕਿ ਉਹ ਆਪਣੇ ਪਿਤਾ(ਰਾਮ ਰਹੀਮ)ਨਾਲ ਪੰਚਕੂਲਾ ਦੀ ਅਦਾਲਤ ‘ਚ ਬਿਨ੍ਹਾਂ ਆਗਿਆ ਤੋਂ ਕਿਸ ਤਰ੍ਹਾਂ ਪੇਸ਼ ਹੋ ਸਕਦੀ ਸੀ। ਜੇਕਰ ਪਰਮਿਸ਼ਨ ਦਿੱਤੀ ਗਈ ਸੀ ਤਾਂ ਹੀ ਕੋਰਟ ‘ਚ ਪੇਸ਼ ਹੋਈ ਸੀ। ਫਿਰ ਉਸ ਨੇ ਰੋ-ਰੋ ਕੇ ਕਿਹਾ ਕਿ ਉਸ ਦਾ ਬਾਪ ਬੇਟੀ ਵਾਲਾ ਰਿਸ਼ਤਾ ਹੈ ਉਹ ਦੀ ਇੱਜ਼ਤ ਨੂੰ ਜਿਸ ਤਰ੍ਹਾਂ ਚੁੱਕਿਆਂ ਗਿਆ ਹੈ ਉਹ ਸੋਚ ਵੀ ਨਹੀ ਸਕਦੀ ਸੀ।
ਦੱਸ ਦਈਏ ਕਿ ਛੁੱਟੀਆਂ ਤੋਂ ਪਹਿਲਾਂ ਹੀ ਦਿੱਲੀ ਹਾਈਕੋਰਟ ਨੇ ਹਨੀਪ੍ਰੀਤ ਦੀ ਅਗਾਊ ਜ਼ਮਾਨਤ ਠੁਕਰਾਉਦੇ ਹੋਏ ਉਸ ਨੂੰ ਆਤਮ-ਸਮਰਪਣ ਕਰਨ ਦੀ ਨਸੀਹਤ ਦਿੱਤੀ ਸੀ। ਉਮੀਦ ਹੈ ਕਿ ਅੱਜ ਹਨੀਪ੍ਰੀਤ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਅਰਜੀ ਲਗਾ ਸਕਦੀ ਹੈ ਜਾਂ ਫਿਰ ਆਤਮ-ਸਮਰਪਣ ਕਰ ਸਕਦੀ ਹੈ। ਇਸ ਦੌਰਾਨ ਐਸ ਆਈ ਟੀ ਵੀ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਦੀ ਆਪਣੀ ਜੁਗਤ ਵਿੱਚ ਲੱਗੀ ਹੈ।
ਦਿੱਲੀ ਹਾਈਕੋਰਟ ਤਾਂ ਹਨੀਪ੍ਰੀਤ ਨੂੰ ਸ਼ੀਸ਼ਾ ਵਿਖਾ ਚੁੱਕੀ ਹੈ। ਨਸੀਹਤ ਦੇ ਤੌਰ ‘ਤੇ ਉਸ ਨੂੰ ਵਾਰਨਿੰਗ ਦੇ ਚੁੱਕੀ ਹੈ। ਪਰ ਹਕੀਕਤ ਸਮਝਣ ਦੇ ਬਾਅਦ ਵੀ ਹਨੀਪ੍ਰੀਤ ਹੁਣ ਤੱਕ ਲਾਪਤਾ ਹੈ। ਦਿੱਲੀ ਹਾਈਕੋਰਟ ਦੀ ਨਸੀਹਤ ਦੇ ਬਾਅਦ ਤੋਂ ਕੱਲ ਤੱਕ ਤਾਂ ਛੁੱਟੀਆਂ ਦੀ ਵਜ੍ਹਾ ਤੋਂ ਕੋਰਟ ਬੰਦ ਸੀ। ਪਰ ਹਨੀਪ੍ਰੀਤ ਅੱਜ ਕੀ ਕਰੇਗੀ। 36 ਦਿਨਾਂ ਤੋਂ ਫਰਾਰ ਹਨੀਪ੍ਰੀਤ ਅੱਜ ਪੰਚਕੂਲਾ ਕੋਰਟ ਜਾਂ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊ ਜ਼ਮਾਨਤ ਦੀ ਗੁਹਾਰ ਲਗਾ ਸਕਦੀ ਹੈ।
ਦੇਸ਼ਧ੍ਰੋਹ ਦੀ ਆਰੋਪੀ ਹਨੀਪ੍ਰੀਤ ਨੇ ਆਪਣੇ ਬਚਾਅ ਲਈ ਇੱਕ ਦਾਅ ਦਿੱਲੀ ‘ਚ ਚਲਾਇਆ ਸੀ। ਦਿੱਲੀ ਤੋਂ ਕੋਈ ਤਾਲੁਕ ਨਾ ਹੋਣ ਦੇ ਬਾਵਜੂਦ 26 ਸਤੰਬਰ ਨੂੰ ਹਨੀਪ੍ਰੀਤ ਨੇ ਦਿੱਲੀ ਹਾਈਕੋਰਟ ਵਿੱਚ ਟਰਾਂਜਿਟ ਅਗਾਊ ਜ਼ਮਾਨਤ ਦੀ ਅਰਜੀ ਲਗਾਈ ਸੀ।ਹਰਿਆਣਾ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਵਕੀਲ ਦੇ ਜ਼ਰੀਏ ਹਨੀਪ੍ਰੀਤ ਨੇ ਇਹ ਦਾਅ ਚਲਾਇਆ ਸੀ। ਪਰ ਕਨੂੰਨ ਦੀਆਂ ਅੱਖਾਂ ਵਿੱਚ ਧੂੜ ਨਹੀਂ ਪਾ ਸਕੀ। ਜੱਜ ਸੰਗੀਤਾ ਢੀਂਗੜਾ ਨੇ ਉਸਦੀ ਅਰਜੀ ਖਾਰਜ ਕਰ ਦਿੱਤੀ।