
ਮੋਹਾਲੀ: ਧਾਰਮਿਕ ਕੰਮਾਂ ਲਈ ਬਣਾਏ ਗਏ ਵਟਸਐਪ ਗਰੁੱਪ ਹਿੰਦੂਤਵ ਵਿੱਚ ਇੱਕ ਸਵਾਮੀ ਨੇ ਅਸ਼ਲੀਲ ਵੀਡੀਓ ਅਪਲੋਡ ਕਰਕੇ ਸੈਂਕੜੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਵੀਡੀਓ ਅਪਲੋਡ ਹੋਣ ਦੇ ਬਾਅਦ ਗਰੁੱਪ ਮੈਂਬਰਾਂ ਨੇ ਇਸਨੂੰ ਅਪਲੋਡ ਕਰਨ ਵਾਲੇ ਇੱਕ ਸੰਗਠਨ ਦੇ ਧਰਮ ਗੁਰੂ ਖਰੜ ਨਿਵਾਸੀ ਸਵਾਮੀ ਓਂਕਾਰ ਸਰਸਵਤੀ ਦਾ ਜੰਮ ਕੇ ਵਿਰੋਧ ਕੀਤਾ।
ਸਵਾਮੀ ਨੇ ਨਹੀਂ ਮੰਗੀ ਮੁਆਫੀ
ਜਦੋਂ ਸਵਾਮੀ ਨੂੰ ਗਰੁੱਪ ਦੇ ਮੈਂਬਰਾਂ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ ਤਾਂ ਉਸਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਜਿਸ ਗਰੁੱਪ ਵਿੱਚ ਇਹ ਵੀਡੀਓ ਅਪਲੋਡ ਕੀਤੀ ਗਈ, ਉਸ ਵਿੱਚ ਰਾਜਭਰ ਦੇ ਧਾਰਮਿਕ ਲੋਕ, ਸੰਸਥਾਵਾਂ ਦੇ ਨੇਤਾ ਅਤੇ ਕਈ ਔਰਤਾਂ ਵੀ ਮੌਜੂਦ ਹਨ।
ਇਸਦੇ ਵਿਰੋਧ ਵਿੱਚ ਦਿੱਲੀ ਦੀ ਇੱਕ ਮਹਿਲਾ ਨੇ ਰਾਜਭਰ ਦੇ ਹਿੰਦੂ ਨੇਤਾਵਾਂ ਦਾ ਨਾਮ ਲੈਂਦੇ ਹੋਏ ਕਿਹਾ ਕਿ ਜੇਕਰ ਇਹ ਉਹ ਅਜਿਹੇ ਸਵਾਮੀ ਉੱਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹਨ।
ਇਸ ਸਬੰਧੀ ਉਨ੍ਹਾਂ ਨੇ ਦਿੱਲੀ ਦੇ ਇੱਕ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਸਾਰੀ ਘਟਨਾ ਦਾ ਜਵਾਬ ਦਿੰਦਿਆਂ ਸਵਾਮੀ ਨੇ ਕਿਹਾ ਕਿ ਉਨ੍ਹਾਂ ਦਾ ਫੋਨ ਕਿਸੇ ਨੇ ਫੜ ਕੇ ਇਹ ਵੀਡੀਓ ਅਪਲੋਡ ਕੀਤੀ ਹੈ। ਗਰੁੱਪ ਵਿੱਚ ਵੀਡੀਓ ਅਪਲੋਡ ਹੋਣ ਦੇ ਬਾਅਦ ਇੱਕ ਮੈਂਬਰ ਵਿਸ਼ੇਸ਼ ਸ਼ਰਮਾ ਨੇ ਕੰਮੈਂਟ ਕੀਤਾ ਕਿ ਮੈਨੂੰ ਨਹੀਂ ਪਤਾ ਕਿ ਵੀਡੀਓ ਅਪਲੋਡ ਕਰਨ ਵਾਲਾ ਕੌਣ ਮਹਾਪੁਰਸ਼ ਹੈ, ਪਰ ਇਹ ਸ਼ਖਸ ਆਪਣੇ ਆਪ ਨੂੰ ਮਹਾਂਪੁਰਖ ਲਿਖਦਾ ਹੈ।
ਖਰੜ ਦੇ ਗੁਲਮੋਹਰ ਸਿਟੀ ਵਿੱਚ ਮੰਦਿਰ ਦੇ ਪੁਜਾਰੀ ਦੀ ਪਦਵੀ ਉੱਤੇ ਵਿਰਾਜਮਾਨ ਸਵਾਮੀ ਓਂਕਾਰ ਸਰਸਵਤੀ ਨੇ ਜੋ ਵੀਡੀਓ ਅਪਲੋਡ ਕੀਤਾ ਹੈ, ਉਹ ਕਰੀਬ 1 ਮਿੰਟ 31 ਸੈਕੰਡ ਦਾ ਹੈ। ਜਿਸ ਵਿੱਚ ਇੱਕ ਮਹਿਲਾ ਨੂੰ ਅਸ਼ਲੀਲ ਹਰਕਤਾਂ ਕਰਦੇ ਵਿਖਾਇਆ ਗਿਆ ਹੈ।
ਸਵਾਮੀ ਨੂੰ ਗਰੁੱਪ ‘ਚੋਂ ਹਟਾਇਆ
ਗਰੁੱਪ ਦੇ ਐਡਮਿਨ ਪਵਨ ਕੁਮਾਰ ਨੇ ਕਿਹਾ ਕਿ ਉਹ ਪੰਜਾਬ ਹਿੰਦੂ ਸੰਗਠਨ ਦੇ ਜਨਰਲ ਸਕੱਤਰ ਹਨ। ਜਦ ਕਿ ਵੀਡੀਓ ਅਪਲੋਡ ਕਰਨ ਵਾਲੇ ਉਨ੍ਹਾਂ ਦੇ ਹੀ ਸੰਗਠਨ ਦੇ ਧਰਮ ਗੁਰੂ ਹਨ। ਜੇਕਰ ਉਨ੍ਹਾਂ ‘ਤੋਂ ਗਲਤੀ ਹੋ ਗਈ ਹੈ ਤਾਂ ਇਸ ਵਿੱਚ ਕੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਸੀ ਪਰ ਸਵਾਮੀ ਨੇ ਅਜਿਹਾ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਵੱਟਸਐਪ ਗਰੁੱਪ ‘ਚੋਂ ਰੀਮੂਵ ਕਰ ਦਿੱਤਾ ਗਿਆ ਹੈ।