
ਆਨਲਾਇਨ ਸ਼ਾਪਿੰਗ ਵੈਬਸਾਈਟ ਐਮਾਜ਼ੋਨ ਇੰਡੀਆ Honor 7X ਸਮਾਰਟਫੋਨ 'ਤੇ ਸ਼ਾਨਦਾਰ ਆਫਰ ਲੈ ਕੇ ਆਈ ਹੈ। ਹੁਣ ਯੂਜ਼ਰ ਇਸ ਫੋਨ ਨੂੰ ਨੋ ਕੋਸਟ EMI 'ਤੇ ਵੀ ਖਰੀਦ ਸਕਦੇ ਹਨ। ਇਸ ਫੋਨ ਦੀ MRP 15,999 ਰੁਪਏ ਹੈ, ਪਰ ਹੁਣ ਇਸਨੂੰ 1084 ਰੁਪਏ ਦੀ ਮਹੀਨਾਵਾਰ EMI 'ਤੇ ਖਰੀਦ ਸਕਦੇ ਹੋ।
ਯਾਨੀ ਤੁਹਾਨੂੰ ਫੋਨ ਦੀ MRP 'ਤੇ ਐਕਸਟਰਾ ਪੇਅ ਨਹੀਂ ਕਰਨਾ ਪਵੇਗਾ। ਇਸ ਫੋਨ ਨੂੰ ਨੀਲੇ ਰੰਗ 'ਚ ਲਾਂਚ ਕੀਤਾ ਗਿਆ ਹੈ। ਉਥੇ ਹੀ, ਇਸ 'ਚ 4GB ਰੈਮ ਦੇ ਨਾਲ 64GB ਇੰਟਰਨਲ ਮੈਮੋਰੀ ਦਿੱਤੀ ਹੈ।
ਹਾਈਟੈੱਕ ਫੀਚਰਸ ਤੋਂ ਲੈਸ ਹੈ ਸਮਾਰਟਫੋਨ
ਇਹ ਸਮਾਰਟਫੋਨ ਡੁਅਲ ਰਿਅਰ ਕੈਮਰਾ ਤੋਂ ਲੈਸ ਹੈ। ਯਾਨੀ ਇਸ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਕੈਮਰੇ ਮਿਲਣਗੇ। ਉਥੇ ਹੀ, ਸੈਲਫੀ ਲਈ 8 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਦਿੱਤਾ ਹੈ। ਫੋਨ 'ਚ ਡੁਅਲ - ਨੈਨੋ ਸਿਮ ਲਗਦੀ ਹੈ।
ਇਹ ਦੋਵੇਂ 4G ਨੈੱਟਵਰਕ 'ਤੇ ਕੰਮ ਕਰਦੀਆਂ ਹਨ। ਇਸ ਸਮਾਰਟਫੋਨ ਦੀ ਖਾਸ ਗੱਲ ਹੈ ਕਿ ਇਸ 'ਚ ਬੇਜ਼ਲ ਲੇਸ ਡਿਸਪਲੇਅ ਸਕਰੀਨ ਦਿੱਤੀ ਹੈ। ਇਹ 18:9 ਡਿਸਪਲੇਅ ਰੇਸ਼ੋ ਨੂੰ ਸਪੋਰਟ ਕਰਦਾ ਹੈ। ਇਸਦਾ ਰੇਜੋਲਿਊਸ਼ਨ FHD (1080 x 2160 ਪਿਕਸਲ) ਅਤੇ 407 ਪਿਕਸਲ 'ਤੇ ਇੰਚ ਡੈਂਸਿਟੀ ਹੈ।
ਮੂਵੀ ਅਤੇ ਗੇਮਿੰਗ ਦਾ ਬੈਸਟ ਅਨੁਭਵ
ਕੰਪਨੀ ਦਾ ਦਾਅਵਾ ਹੈ ਕਿ ਇਸ ਸਮਾਰਟਫੋਨ 'ਤੇ ਯੂਜ਼ਰ ਨੂੰ ਮੂਵੀ ਅਤੇ ਗੇਮਿੰਗ ਦਾ ਬੈਸਟ ਐਕਸਪੀਰੀਅਨਸ ਮਿਲੇਗਾ। ਇਸ ਫੋਨ 'ਚ 5.93 ਇੰਚ ਦੀ ਸਕਰੀਨ ਦਿੱਤੀ ਹੈ।
ਜਿਸਦੇ ਨਾਲ ਵੀਡੀਓ ਅਤੇ ਗੇਮਿੰਗ ਦਾ ਮਜਾ ਦੋ ਗੁਣਾ ਹੋ ਜਾਵੇਗਾ। ਕਿਉਂਕਿ ਇਸ ਫੋਨ 'ਚ 4GB ਰੈਮ ਹੈ, ਅਜਿਹੇ 'ਚ ਮਲਟੀਟਾਸਕਿੰਗ ਅਤੇ ਆਨਲਾਇਨ ਗੇਮਿੰਗ ਦਾ ਮਜ਼ਾ ਵੀ ਲਿਆ ਜਾ ਸਕੇਗਾ।