ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਭਾਰਤੀ ਟੀਮ, ਚੋਥਾ ਵਨਡੇ ਅੱਜ
Published : Feb 10, 2018, 11:54 am IST
Updated : Feb 10, 2018, 6:24 am IST
SHARE ARTICLE

ਜੌਹਾਨਸਬਰਗ : ਸੀਰੀਜ਼ ਦੇ ਪਹਿਲੇ 3 ਵਨ ਡੇ ਮੈਚ ਲਗਾਤਾਰ ਜਿੱਤਣ ਤੋਂ ਬਾਅਦ ਭਾਰਤੀ ਟੀਮ ਜੌਹਾਨਸਬਰਗ 'ਚ ਸੀਰੀਜ਼ 'ਤੇ ਕਬਜ਼ਾ ਕਰਨ ਉੱਤਰੇਗੀ। ਆਈ. ਸੀ. ਸੀ. ਵਨ ਡੇ ਰੈਂਕਿੰਗ 'ਚ ਨੰਬਰ ਇਕ 'ਤੇ ਮੌਜੂਦ ਭਾਰਤੀ ਟੀਮ ਦੇ ਲਈ ਦੱਖਣੀ ਅਫਰੀਕਾ ਦੀ ਧਰਤੀ 'ਤੇ ਇਹ ਪਹਿਲੀ ਦੁਵੱਲੇ ਸੀਰੀਜ਼ ਜਿੱਤ ਹੋਵੇਗੀ। ਭਾਰਤ ਨੇ ਅੱਜ ਤਕ ਦੱਖਣੀ ਅਫਰੀਕਾ ਦੌਰੇ 'ਤੇ ਇਕ ਵੀ ਵਨ ਡੇ ਸੀਰੀਜ਼ ਨਹੀਂ ਜਿੱਤੀ ਹੈ। ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ 'ਚ ਭਾਰਤ ਦਾ ਜਿੱਤ-ਹਾਰ ਫੀਸਦੀ 0.24 ਸੀ। ਜੋ ਹੁਣ ਵੱਧ ਕੇ 0.38 ਹੋ ਗਿਆ ਹੈ। ਭਾਰਤੀ ਟੀਮ ਨੇ ਇੱਥੇ ਕੇਵਲ 5 ਮੈਚ ਜਿੱਤੇ ਹਨ ਜਦਕਿ 21 ਮੈਚਾਂ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।



ਨਿਊ ਵਾਂਡਰਰਸ ਸਟੇਡੀਅਮ 'ਚ ਭਾਰਤੀ ਟੀਮ ਨੇ 3 ਮੈਚ ਜਿੱਤੇ ਹਨ ਤੇ 4 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ 0.75 ਦਾ ਜਿੱਤ ਫੀਸਦੀ ਠੀਕ ਮੰਨਿਆ ਜਾਵੇਗਾ। ਦੱਖਣੀ ਅਫਰੀਕਾ ਖਿਲਾਫ ਇਸ ਮੈਦਾਨ 'ਤੇ ਖੇਡੇ 4 ਮੈਚਾਂ 'ਚ ਭਾਰਤੀ ਟੀਮ 3 ਮੈਚ ਹਾਰੀ ਹੈ ਤੇ ਕੇਵਲ 1 ਜਿੱਤ ਹਾਸਲ ਕੀਤੀ ਹੈ। ਉਹ ਜਿੱਤ ਵੀ ਭਾਰਤ ਨੇ 1 ਦੌੜ ਦੇ ਫਰਕ ਨਾਲ ਹਾਸਲ ਕੀਤੀ ਸੀ। ਦੱਖਣੀ ਅਫਰੀਕਾ 'ਚ ਖੇਡੀ ਵਨ ਡੇ ਸੀਰੀਜ਼ 'ਚ ਸਭ ਤੋਂ ਜ਼ਿਆਦਾ ਵਿਕਟ ਹਾਸਲ ਕਰਨ ਵਾਲੇ ਸਪਿਨ ਗੇਂਦਬਾਜ਼ ਕੀਥ ਆਰਥਰਟਨ(12) ਹੈ। 


ਭਾਰਤੀ ਟੀਮ ਦੇ ਰਿਸਟ ਸਪਿਨਰ ਯੁਜਵੇਂਦਰ ਚਾਹਲ ਇਸ ਸੀਰੀਜ਼ 'ਚ ਹੁਣ ਤਕ 11 ਵਿਕਟ ਹਾਸਲ ਕਰ ਚੁੱਕਾ ਹੈ ਤੇ ਕੁਲਦੀਪ ਯਾਦਵ ਨੇ ਨਾਂ 10 ਵਿਕਟਾਂ ਹਨ। ਇਸ ਤਰ੍ਹਾਂ ਦੋਵਾਂ 'ਚੋਂ ਕੋਈ ਇਕ ਸਪਿਨਰ ਜੌਹਾਨਸਬਰਗ ਵਨ ਡੇ 'ਚ ਕੀਥ ਦਾ ਰਿਕਾਰਡ ਆਪਣੇ ਨਾਂ ਕਰ ਸਕਦਾ ਹੈ। ਕੁਲਦੀਪ ਨੂੰ ਮਾਈਕਲ ਬੇਵਨ ਨੂੰ ਪਿੱਛੇ ਛੱਡਣ ਲਈ ਸਭ ਤੋਂ ਜ਼ਿਆਦਾ ਵਿਕਟ ਹਾਸਲ ਕਰਨ ਵਾਲੇ ਚਾਈਨਾਮੈਨ ਗੇਂਦਬਾਜ਼ ਬਣਨ ਦੇ ਲਈ 5 ਹੋਰ ਵਿਕਟਾਂ ਦੀ ਜ਼ਰੂਰਤ ਹੈ। ਬ੍ਰੈਡ ਹਾਗ 156 ਵਿਕਟਾਂ ਦੇ ਨਾਲ ਇਸ ਸੂਚੀ 'ਚ ਨੰਬਰ 1 'ਤੇ ਹੈ।



ਮਹਿੰਦਰ ਸਿੰਘ ਧੋਨੀ ਹੁਣ ਵੀ ਵਨ ਡੇ 'ਚ 10,000 ਦੌੜਾਂ ਤੋਂ 88 ਦੌੜਾਂ ਦੂਰ ਹੈ। ਧੋਨੀ (9,912) ਨੇ ਕੇਪਟਾਊਨ ਵਨ ਡੇ 'ਚ ਕੇਵਲ 10 ਦੌੜਾਂ ਬਣਾਈਆਂ ਸਨ। ਜੇਕਰ ਧੋਨੀ 88 ਦੌੜਾਂ ਬਣਾ ਲੈਂਦੇ ਹਨ ਤਾਂ ਉਹ 10,000 ਦੌੜਾਂ ਬਣਾਉਣ ਵਾਲੇ ਚੌਥੇ ਭਾਰਤੀ ਤੇ 12ਵੇਂ ਕ੍ਰਿਕਟਰ ਬਣ ਜਾਣਗੇ ਤੇ ਦੁਨੀਆ ਦੇ ਪਹਿਲੇ ਵਿਕਟਕੀਪਰ ਵੀ ਬਣ ਜਾਣਗੇ। ਧੋਨੀ ਤੋਂ ਇਲਾਵਾ ਚੌਥੇ ਨੰਬਰ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਵੀ 3,000 ਦੌੜਾਂ ਤੋਂ 88 ਦੌੜਾਂ ਦੂਰ ਹੈ, ਜੇਕਰ ਉਹ 88 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਭਾਰਤ ਦੇ 20ਵੇਂ ਬੱਲੇਬਾਜ਼ ਹੋਣਗੇ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਕਰੀਅਰ ਦਾ 100ਵਾਂ ਵਨ ਡੇ ਮੈਚ ਹੋਵੇਗਾ। ਧਵਨ ਭਾਰਤ ਦੇ ਲਈ 100 ਵਨ ਡੇ ਮੈਚ ਖੇਡਣ ਵਾਲੇ 34ਵੇਂ ਕ੍ਰਿਕਟਰ ਬਣਨਗੇ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement