ਸ਼ੋਅ ਰੂਮ ਦਾ ਸਟਾਫ ਰਹਿ ਗਿਆ ਹੈਰਾਨ, ਜਦੋਂ ਬੈਗਾਂ 'ਚ ਸਿੱਕੇ ਲੈ ਕੇ ਸਕੂਟਰ ਖਰੀਦਣ ਪਹੁੰਚੇ ਭੈਣ-ਭਰਾ
Published : Oct 23, 2017, 11:55 am IST
Updated : Oct 23, 2017, 6:25 am IST
SHARE ARTICLE

ਦਿਵਾਲੀ ਦੇ ਦਿਨ ਸ਼ਹਿਰ ਦਾ ਇੱਕ ਸਕੂਟਰ ਕੰਪਨੀ ਦਾ ਸ਼ੋਅਰੂਮ ਬੰਦ ਹੋਣ ਹੀ ਵਾਲਾ ਸੀ ਕਿ 13 ਸਾਲ ਦਾ ਇੱਕ ਬੱਚਾ ਆਪਣੀ ਭੈਣ ਦੇ ਨਾਲ ਦਾਖਲ ਹੋਇਆ । ਦੋਵਾਂ ਦੇ ਹੱਥਾਂ ਵਿੱਚ ਬੈਗ ਸਨ। 62 ਹਜਾਰ ਰੁਪਏ ਦੇ ਸਿੱਕੇ ਲੈ ਕੇ ਜਸ ਵੱਡੀ ਭੈਣ ਰੂਪਲ ਲਈ ਸਕੂਟਰ ਖਰੀਦਣ ਆਇਆ ਸੀ। ਇੰਨੇ ਸਿੱਕੇ ਦੇਖਕੇ ਸ਼ੋਅਰੂਮ ਕਰਮਚਾਰੀ ਹੈਰਾਨ ਰਹਿ ਗਏ। ਇੱਕ ਵਾਰ ਤਾਂ ਸਕੂਟਰ ਦੇਣ ਤੋਂ ਮਨਾ ਕਰ ਦਿੱਤਾ। ਜਦੋਂ ਜਸ ਨੇ ਪੂਰੀ ਕਹਾਣੀ ਸੁਣਾਈ ਤਾਂ ਸ਼ੋਅਰੂਮ ਮੈਨੇਜਰ ਨੂੰ ਰਾਜੀ ਹੋਣਾ ਪਿਆ।

ਭਰਾ - ਭੈਣ ਨੇ ਸੁਣਾਈ ਇਹ ਕਹਾਣੀ 

ਅਠਵੀਂ ਵਿੱਚ ਪੜ੍ਹਨ ਵਾਲਾ ਜਸ ਅਤੇ ਉਸਦੀ ਭੈਣ ਰੂਪਲ ਦੋ ਸਾਲਾਂ ਤੋਂ ਪਾਕੇਟ ਮਨੀ ਜਮਾਂ ਕਰ ਰਹੇ ਸਨ। ਜਸ ਦੇ ਪਿਤਾ ਦੀ ਆਟੇ ਦੀ ਚੱਕੀ ਹੈ। ਦੋਵਾਂ ਨੂੰ ਪਾਕੇਟ ਮਨੀ ਸਿੱਕਿਆ ਵਿੱਚ ਹੀ ਮਿਲਦੀ ਸੀ। ਜਦੋਂ ਨੋਟ ਵੀ ਮਿਲਦੇ ਤਾਂ ਉਹ ਇਸ ਡਰ ਨਾਲ ਸਿੱਕਿਆ ਵਿੱਚ ਬਦਲਵਾ ਲੈਂਦੇ ਕਿ ਕਿਤੇ ਖਰਚ ਹੋ ਜਾਵੇ। 


ਜਦੋਂ 62 ਹਜਾਰ ਰੁਪਏ ਜਮਾਂ ਹੋ ਗਏ ਤਾਂ ਦੋਵੇਂ ਸਕੂਟਰ ਲੈਣ ਪਹੁੰਚ ਗਏ। ਮਾਤਾ - ਪਿਤਾ ਨੂੰ ਸਰਪ੍ਰਾਇਜ ਦੇਣਾ ਚਾਹੁੰਦੇ ਸਨ, ਇਸ ਲਈ ਮਾਮੇ ਨੂੰ ਨਾਲ ਲੈ ਕੇ ਗਏ ।

ਪੂਰੇੇ ਸਟਾਫ ਨੇ ਬੈਠ ਕੇ ਢਾਈ ਘੰਟੇ ਵਿੱਚ ਗਿਣੇ ਪੈਸੇ

ਹੌਂਡਾ ਐਂਡਵੇਂਟ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਇਹ ਸਾਡੇ ਲਈ ਪਹਿਲਾ ਅਜਿਹਾ ਮਾਮਲਾ ਸੀ, ਜਦੋਂ ਕੋਈ ਪੂਰੇ ਪੈਸੇ ਸਿੱਕਿਆ ਦੇ ਰੂਪ ਵਿੱਚ ਲੈ ਕੇ ਸਕੂਟਰ ਖਰੀਦਣ ਆਇਆ। ਇਸ ਤੋਂ ਪਹਿਲਾਂ ਇੱਕ ਵਾਰ ਇੱਕ ਸ਼ਖਸ 29 ਹਜਾਰ ਰੁਪਏ ਸਿੱਕਿਆ ਦੇ ਰੂਪ ਵਿੱਚ ਲਿਆਇਆ ਸੀ। 


ਇਹ ਪੂਰਾ ਮਾਮਲਾ ਇਮੋਸ਼ਨਲ ਸੀ , ਇਸ ਲਈ ਅਸੀਂ ਐਕਸਟਰਾ ਟਾਇਮ ਲੈ ਕੇ ਸ਼ੋਅਰੂਮ ਜਸ ਅਤੇ ਉਸਦੀ ਭੈਣ ਰੂਪਲ ਲਈ ਖੁੱਲਾ ਰੱਖਿਆ। ਪੂਰੇ ਸਟਾਫ ਨੇ ਬੈਠਕੇ ਦੋ - ਢਾਈ ਘੰਟਿਆਂ ਵਿੱਚ ਸਿੱਕਿਆਂ ਨੂੰ ਗਿਣਿਆ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement