
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਨੇ ਪੂਰੇ ਬਾਲੀਵੁੱਡ ਜਗਤ ਦੇ ਨਾਲ-ਨਾਲ ਗੁਆਂਢੀ ਦੇਸ਼ਾਂ ਨੂੰ ਵੀ ਸਦਮੇ ਦਿੱਤਾ। ਹਾਲ ਹੀ 'ਚ ਸ਼੍ਰੀਦੇਵੀ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਫੈਨਜ਼ ਨੇ ਸ਼੍ਰੀਦੇਵੀ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ।
ਸ਼੍ਰੀਦੇਵੀ ਦੇ ਮ੍ਰਿਤਕ ਸਰੀਰ ਨੂੰ ਤਿਰੰਗੇ 'ਚ ਲਪੇਟਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਜਦੋਂ ਮੁੰਬਈ ਪਹੁੰਚਿਆ ਤੱਦ ਕਈ ਸੈਲੀਬ੍ਰੀਟੀਜ ਕਪੂਰ ਪਰਿਵਾਰ ਦੇ ਘਰ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਦੇਵੀ ਦੀ ਅਰਥੀ ਨੂੰ ਵੇਖਕੇ ਸਲਮਾਨ ਖਾਨ ਆਪਣੇ ਆਪ ਉੱਤੇ ਕਾਬੂ ਨਹੀਂ ਰੱਖ ਪਾਏ ਅਤੇ ਰੋ ਪਏ।
ਸਲਮਾਨ ਹੀ ਨਹੀਂ ਸਗੋਂ ਅੱਜ ਸ਼੍ਰੀਦੇਵੀ ਦੇ ਕਰੋਡ਼ਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹਨ ਅਤੇ ਉਹ ਆਪਣੀ ਹੀਰੋਇਨ ਨੂੰ ਅਲਵਿਦਾ ਕਹਿ ਰਹੇ ਹਨ।
ਸੈਲੀਬ੍ਰੇਸ਼ਨ ਕਲੱਬ 'ਚ ਅੰਤਿਮ ਦਰਸ਼ਨ ਲਈ ਅਰਬਾਜ਼ ਖਾਨ, ਫਰਹਾ ਖਾਨ, ਐਸ਼ਵਰਿਆ ਰਾਏ ਬੱਚਨ, ਜਯਾ ਬੱਚਨ, ਸੁਸ਼ਮਿਤਾ ਸੇਨ, ਹੇਮਾ ਮਾਲਿਨੀ, ਸਲਮਾਨ ਖਾਨ, ਈਸ਼ਾ ਦਿਓਲ, ਰੇਖਾ ਸਮੇਤ ਕਈ ਹਸਤੀਆਂ ਪੁੱਜੀਆਂ।
ਦੁਲਹਨ ਵਾਂਗ ਸਜਾਇਆ ਗਿਆ ਸ਼੍ਰੀਦੇਵੀ ਦੀ ਮ੍ਰਿਤਕ ਦੇਹ। ਸ਼੍ਰੀਦੇਵੀ ਦੀ ਅੰਤਿਮ ਯਾਤਰਾ 'ਚ ਇੱਕਠੀ ਹੋਈ ਭਾਰੀ ਭੀੜ, ਭਾਰਤੀ ਸਨਮਾਨ ਨਾਲ ਹੋਈ ਵਿਦਾਈ।