ਸੁਖਪਾਲ ਖਹਿਰਾ ਦੇ ਕਾਂਗਰਸ 'ਚ ਜਾਣ ਦੀਆਂ ਚਰਚਾਵਾਂ, ਪਾਰਟੀ ਵਰਕਰਾਂ ਵਿਚ ਫੈਲਿਆ ਰੋਸ
Published : Jan 20, 2018, 11:05 am IST
Updated : Jan 20, 2018, 5:35 am IST
SHARE ARTICLE

ਕਈ ਦਿਨਾਂ ਤੱਕ ਚੱਲੀ ਜੱਦੋ ਜਹਿਦ ਦੇ ਬਾਅਦ ਕਾਂਗਰਸ ਨੇ ਵੀਰਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਸਵੀਕਾਰ ਕਰ ਲਿਆ। ਰਾਣਾ ਉੱਤੇ ਪੈਸਾ ਸ਼ੋਧਣ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ, ਤੇ ਹੁਣ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਵਿਰੋਧ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਪੰਜਾਬ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਪਾਰਟੀ ਵੱਲੋਂ ਮਨਜ਼ੂਰ ਕੀਤਾ ਗਿਆ। 


ਸਿਆਸੀ ਹਲਕਿਆਂ ਵਿਚ ਹੁਣ ਅਜਿਹੀਆਂ ਗੱਲਾਂ ਉਡ ਰਹੀਆਂ ਹਨ ਕਿ ਖਹਿਰਾ ਅੰਦਰਖਾਤੇ ਹੁਣ ਰਾਹੁਲ ਦੀ ਗੁੱਡ ਲਿਸਟ ਵਿਚ ਆ ਗਏ ਹਨ ਅਤੇ ਇਸ ਦਾ ਹੀ ਨਤੀਜਾ ਹੈ ਕਿ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਉਲਟ ਜਾ ਕੇ ਰਾਣਾ ਦਾ ਅਸਤੀਫਾ ਮਨਜ਼ੂਰ ਕੀਤਾ। 



ਓਧਰ ਖਹਿਰਾ ਦੀ ਰਾਹੁਲ ਨਾਲ ਵੱਧਦੀ ਨੇੜਤਾ ਕਾਰਨ ਅਜਿਹੀਆਂ ਖਬਰਾਂ ਸਾਹਮਣੇ ਆਉਣ ਨਾਲ ਕਿ ਖਹਿਰਾ ਕਾਂਗਰਸ ਵਿਚ ਜਾ ਸਕਦੇ ਹਨ ਨਾਲ ਪਾਰਟੀ ਵਰਕਰਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ। 'ਆਪ' ਪਾਰਟੀ ਦੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਜੇਕਰ ਖਹਿਰਾ ਕਾਂਗਰਸ ਪਾਰਟੀ ਵਿਚ ਜਾਂਦੇ ਹਨ ਤਾਂ ਇਸ ਤੋਂ ਸਾਫ ਹੈ ਕਿ ਕੋਈ ਵੀ ਆਗੂ 'ਆਪ' ਪਾਰਟੀ ਪ੍ਰਤੀ ਪੰਜਾਬ ਵਿਚ ਵਫਾਦਾਰ ਨਹੀਂ ਹੈ ਕਿਉਂਕਿ ਪਹਿਲਾਂ ਹੀ ਛੋਟੇਪੁਰ, ਫਿਰ ਗੁਰਪ੍ਰੀਤ ਘੁੱਗੀ ਅਤੇ ਫਿਰ ਖਹਿਰਾ ਪਾਰਟੀ ਛੱਡਦੇ ਹਨ ਤਾਂ ਇਸ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। 



ਦੂਜੇ ਪਾਸੇ ਪਾਰਟੀ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਖਹਿਰਾ ਪਾਰਟੀ ਨਹੀਂ ਛੱਡ ਰਹੇ ਪਰ ਜੇਕਰ ਉਨ੍ਹਾਂ ਦਾ ਰਾਹੁਲ ਨਾਲ ਸੰਪਰਕ ਹੈ ਤਾਂ ਉਹ ਪਾਰਟੀ ਵਿਚ ਰਹਿ ਕੇ ਹੀ ਉਸ ਨੂੰ ਕੈਸ਼ ਕਰਨਾ ਚਾਹੁਣਗੇ ਅਤੇ ਜੇਕਰ ਉਹ ਪਾਰਟੀ ਛੱਡਦੇ ਹਨ ਤਾਂ ਕਾਂਗਰਸ ਵਿਚ ਕੈਪਟਨ ਲਈ ਉਨ੍ਹਾਂ ਨੂੰ ਝੱਲਣ ਦੀ ਨਵੀਂ ਚੁਣੌਤੀ ਪੈਦਾ ਹੋ ਜਾਵੇਗੀ। ਉਥੇ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਵਾਲੇ ਜਾਣਬੁਝ ਕੇ ਖਹਿਰਾ ਨੂੰ ਬਦਨਾਮ ਕਰ ਰਹੇ ਹਨ ਅਤੇ ਖਹਿਰਾ ਪਾਰਟੀ ਨਹੀਂ ਛੱਡ ਰਹੇ। 



ਪਰ ਅਕਾਲੀ ਦਲ ਨੇ ਇਸ ਬਾਰੇ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਦਿਆਂ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਖਹਿਰਾ ਪਹਿਲਾਂ ਹੀ ਕਾਂਗਰਸ ਵਿਚ ਸਨ ਫਿਰ ਆਮ ਆਦਮੀ ਪਾਰਟੀ ਵਿਚ ਆਏ। ਜੇਕਰ ਦੁਬਾਰਾ ਕਾਂਗਰਸ ਪਾਰਟੀ ਵਿਚ ਜਾਂਦੇ ਹਨ ਤਾਂ ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਨੇ ਕਿਹਾ ਕਿ ਉਂਝ ਵੀ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਵਿਚ ਕਾਂਗਰਸ ਦੀ ਬੀ ਟੀਮ ਦਾ ਰੋਲ ਨਿਭਾ ਰਹੀ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement