ਤਲਾਕ ਦੇ ਬਾਅਦ ਪਹਿਲੀ ਵਾਰ ਪਿਤਾ ਦੇ ਨਾਲ ਦਿਖੀ ਕਰਿਸ਼ਮਾ ਕਪੂਰ ਦੀ ਧੀ, ਸਾਹਮਣੇ ਆਈ Photo
Published : Jan 19, 2018, 11:09 am IST
Updated : Jan 19, 2018, 5:53 am IST
SHARE ARTICLE

ਤਲਾਕ ਦੇ ਬਾਅਦ ਕਰਿਸ਼ਮਾ ਕਪੂਰ ਧੀ ਸਮਾਇਰਾ ਅਤੇ ਬੇਟੇ ਕਿਆਨ ਦੋਵਾਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹਨ ਪਰ ਅਕਸਰ ਬੱਚੇ ਪਿਤਾ ਸੰਜੈ ਕਪੂਰ ਨੂੰ ਮਿਲਣ ਜਾਂਦੇ ਰਹਿੰਦੇ ਹਨ। ਹਾਲ ਹੀ ਵਿੱਚ ਇਕ ਬਾਰ ਫਿਰ ਸਮਾਇਰਾ ਅਤੇ ਕਿਆਨ ਪਾਪਾ ਸੰਜੈ ਕਪੂਰ ਨੂੰ ਮਿਲਣ ਗਏ ਸਨ। 


ਇਸ ਮੁਲਾਕਾਤ ਦੀ ਫੋਟੋਜ ਸੰਜੈ ਦੀ ਕਰੰਟ ਵਾਇਫ ਪ੍ਰਿਆ ਸਚਦੇਵ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਦੋਵਾਂ ਪਾਪਾ ਦੇ ਨਾਲ ਸਮਾਂ ਬਿਤਾਉਦੇ ਨਜ਼ਰ ਆ ਰਹੇ ਹਨ।



2016 ਵਿੱਚ ਹੋਇਆ ਕਰਿਸ਼ਮਾ - ਸੰਜੈ ਦਾ ਤਲਾਕ 

2016 ਵਿੱਚ ਮੁੰਬਈ ਦੇ ਕੋਰਟ ਨੇ ਕਰਿਸ਼ਮਾ ਕਪੂਰ ਅਤੇ ਸੰਜੈ ਕਪੂਰ ਦੇ ਤਲਾਕ ਨੂੰ ਮਨਜ਼ੂਰੀ ਦਿੱਤੀ ਸੀ,ਤਲਾਕ ਦੇ ਬਾਅਦ ਸੰਜੈ ਨੇ ਬੱਚਿਆਂ ਦੇ ਨਾਮ 10 ਕਰੋੜ ਰੁਪਏ ਦਾ ਟਰੱਸਟ ਕੀਤਾ ਗਿਆ ਹੈ ਤਾਂ ਉਥੇ ਹੀ ਕਰਿਸ਼ਮਾ ਨੂੰ ਇੱਕ ਡੁਪਲੇਕਸ ਦਿੱਤਾ। ਦੱਸ ਦਈਏ ਸੰਜੈ ਬੱਚਿਆਂ ਦੀ ਪੜਾਈ ਅਤੇ ਬਾਕੀ ਖਰਚ ਵੀ ਉਠਾ ਰਹੇ ਹਨ। 



2012 ਤੋਂ ਵੱਖ ਰਹਿਣ ਲੱਗੇ ਸਨ ਕਰਿਸ਼ਮਾ - ਸੰਜੈ

ਕਰਿਸ਼ਮਾ ਨੇ 29 ਸਤੰਬਰ , 2003 'ਚ ਬਿਜਨਸਮੈਨ ਸੰਜੈ ਕਪੂਰ ਨਾਲ ਵਿਆਹ ਕੀਤਾ। ਇਹ ਕਰਿਸ਼ਮਾ ਦਾ ਪਹਿਲਾ ਅਤੇ ਸੰਜੈ ਦਾ ਦੂਜਾ ਵਿਆਹ ਸੀ । 2012 ਵਿੱਚ ਦੋਵੇਂ ਵੱਖ ਹੋ ਗਏ। ਕਰਿਸ਼ਮਾ ਮਾਂ ਬਬੀਤਾ ਦੇ ਨਾਲ ਮੁੰਬਈ ਰਹਿਣ ਲੱਗੀ ਸੀ।

ਸੰਜੈ ਨੇ ਅਪ੍ਰੈਲ 2017 ਵਿੱਚ ਪ੍ਰਿਆ ਸਚਦੇਵ ਨਾਲ ਕੋਰਟ ਵਿਆਹ ਕਰ ਲਿਆ। ਦੋਵੇਂ 5 ਸਾਲ ਤੋਂ ਇਕ - ਦੂਜੇ ਨੂੰ ਡੇਟ ਕਰ ਰਹੇ ਸਨ। ਇਹ ਸੰਜੈ ਦਾ ਤੀਜਾ ਵਿਆਹ ਹੈ। ਦੱਸ ਦਈਏ ਕੀ ਸੰਜੈ ਕਪੂਰ ਦੀ ਪਹਿਲੀ ਪਤਨੀ ਡਿਜਾਇਨਰ ਨੰਦਿਤਾ ਮਹਿਤਾਨੀ ਸੀ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement