
ਤਰਨਤਾਰਨ 'ਚ ਨਵੇਂ ਬਣ ਰਹੇ ਰਾਸ਼ਟਰੀ ਮਾਰਗ 'ਤੇ ਅੱਜ ਚੜ੍ਹਦੀ ਸਵੇਰ ਟਰੱਕ ਟਰਾਲੇ ਅਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਹਾਦਸੇ ਨਾਲ ਕਾਰ ਸਵਾਰ ਇਕ ਔਰਤ ਸਮੇਤ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਲੜਕੀ ਜ਼ਖਮੀ ਹੋ ਗਈ। ਇਸ ਹਾਦਸੇ ਤੋਂ ਬਾਅਦ ਟਰਾਲੇ ਦਾ ਚਾਲਕ ਮੌਕੇ 'ਤੇ ਫਰਾਰ ਹੋ ਗਿਆ।