
ਸਰੇਆਮ ਗੁਥਮ ਗੂਥਾਂ ਹੁੰਦੇ ਲੋਕਾਂ ਦੀਆਂ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 17 ਦੇ ਪੁਲਿਸ ਥਾਣੇ ਦੀਆਂ ਹਨ। ਉਹਨਾਂ ਦੇ ਵਿੱਚ ਆਪਸੀ ਝਗੜਾ ਕੁੜੀ ਮੁੰਡੇ ਦੇ ਪ੍ਰੇਮ ਨੂੰ ਲੈ ਕੇ ਹੋਇਆ। ਮਾਮਲਾ ਇੰਨ੍ਹਾਂ ਵੱਧ ਗਿਆ ਕਿ ਦੋ ਧਿਰ ਆਪਸ ਵਿੱਚ ਇੰਨੇ ਭਿੜ ਗਏ ਕਿ ਦੋਵਾਂ ਧਿਰਾਂ ਦੀਆਂ ਪੱਗਾਂ ਉੱਤਰ ਗਈਆ।
ਪੁਲਿਸ ਵਾਲਿਆ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਗਿਆ। ਦੱਸਿਆ ਜਾਂਦਾ ਹੈ ਕੇ ਬਲਜੀਤ ਸਿੰਘ ਨਾਮਕ ਲੜਕੇ ਨੇ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ।
ਜਿਸ ਤੋਂ ਲੜਕੀ ਪੱਖ ਦੇ ਲੋਕ ਨਾ ਖੁਸ਼ ਸਨ ਅਤੇ ਉਹਨਾਂ ਨੇ ਲੜਕੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਅਤੇ ਉਕਤ ਲੜਕੀ ਨੂੰ ਵੀ ਆਪਣੇ ਘਰ ਵਾਪਿਸ ਲੈ ਗਏ ਸਨ।
ਮਾਮਲਾ ਅਦਾਲਤ ਵਿਚ ਚਲ ਰਿਹਾ ਹੈ। ਜਿਥੇ ਦੋਵੇਂ ਧਿਰਾਂ ਤਰੀਕ ਭੁਗਤ ਕੇ ਆਏ ਤਾਂ ਇਕ ਦੂਜੇ ਨਾਲ ਭਿੜ ਗਏ। ਉਧਰ ਲੜਕੇ ਅਤੇ ਲੜਕੀ ਪੱਖ ਵਲੋਂ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਹਨ। ਅਤੇ ਪੁਲਿਸ ਵੱਲੋਂ ਸੁਣਵਾਈ ਨਾ ਕਿਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।