ਥਰਮਲ ਪਲਾਂਟ ਬੰਦ ਨਾ ਕਰਨ ਦੇ ਬਿਆਨ ਤੋਂ ਪਲਟੇ ਮਨਪ੍ਰੀਤ ਬਾਦਲ
Published : Dec 23, 2017, 2:02 pm IST
Updated : Dec 23, 2017, 8:32 am IST
SHARE ARTICLE

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਅਧਿਸੂਚਨਾ ਜਾਰੀ ਹੁੰਦੇ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਚੋਣ ਤੋਂ ਪਹਿਲਾਂ ਦੇ ਆਪਣੇ ਬਿਆਨ ਤੋਂ ਪਲਟ ਗਏ। ਮਨਪ੍ਰੀਤ ਚੋਣ ਤੋਂ ਪਹਿਲਾਂ ਥਰਮਲ ਪਲਾਂਟ ਨੂੰ ਬੰਦ ਨਾ ਹੋਣ ਦੇਣ ਦੀ ਵਕਾਲਤ ਕਰਦੇ ਸਨ, ਪਰ ਹੁਣ ਉਹ ਬਦਲੇ - ਬਦਲੇ ਨਜ਼ਰ ਆ ਰਹੇ ਹਨ। ਮਨਪ੍ਰੀਤ ਬਾਦਲ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਮਸ਼ੀਨਰੀ ਬਹੁਤ ਪੁਰਾਣੀ ਹੋ ਚੁੱਕੀ ਸੀ। 

ਇਸ ਤੋਂ ਮਹਿੰਗੀ ਬਿਜਲੀ ਪੈਦਾ ਹੋ ਰਹੀ ਹੈ। ਹੁਣ ਕੋਲੇ ਦਾ ਦੌਰ ਖਤਮ ਹੋ ਚੁੱਕਿਆ ਹੈ। ਭਵਿੱਖ ਵਿੱਚ 'ਵਡ ਅਤੇ ਸੋਲਰ ਦਾ ਜਮਾਨਾ ਆਉਣਾ ਹੈ। ਜੇਕਰ ਪੰਜਾਬ ਦੇ ਪੈਸੇ ਬਚਾਉਣੇ ਹਨ ਤਾਂ ਇਸਨੂੰ ਬੰਦ ਕਰਨਾ ਹੀ ਪਵੇਗਾ। ਪੰਜਾਬ ਦੀ ਤਿੰਨ ਕਰੋੜ ਜਨਤਾ ਦਾ ਪੈਸਾ ਬਚਾਉਣ ਦੀ ਕਸਮ ਖਾਈ ਸੀ। ਮੁਲਾਜਿਮਾਂ ਵਲੋਂ ਕੀਤਾ ਗਿਆ ਬਚਨ ਯਾਦ ਕਰਾਉਣ ਉੱਤੇ ਬੋਲੇ ਕਿ ਅਸੀਂ ਇਹ ਬਚਨ ਨਹੀਂ ਕੀਤਾ ਸੀ ਕਿ ਹਰ ਮਹੀਨੇ 1300 ਕਰੋੜ ਰੁਪਏ ਬਰਬਾਦ ਕਰਨਗੇ। 



ਚੋਣ ਤੋਂ ਪਹਿਲਾਂ

ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਚੋਣ ਤੋਂ ਪਹਿਲਾਂ ਬਠਿੰਡਾ ਦੀ ਸੁਭਾਸ਼ ਮਾਰਕਿਟ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਿਹਾ ਸੀ ਕਿ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਰੁਸ ਦੇ ਗਈਆਂ ਬਹਾਰਾਂ ਵਾਪਸ ਆਣਉਗੀਆਂ। ਬਠਿੰਡਾ ਦੇ ਥਰਮਲ ਦੀਆਂ ਉਦਾਸ ਪਈ ਚਿਮਨੀਆਂ ਦਾ ਧੂੰਆਂ ਨਿਕਲੂਗਾ। 

 ਪੰਜਾਬ ਦੇ 2200 ਕਾਰਖਾਨਿਆਂ ਦੀ ਮਸ਼ੀਨਰੀ ਵਿੱਚ ਫਿਰ ਦਿਲ ਧੜਕੂਗਾ। ਤੁਹਾਡੇ ਵਰਗੇ ਗੈਰਤਮੰਦ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਇਸ ਲਈ ਤੁਹਾਡੇ ਕੋਲ ਆਇਆ ਹਾਂ। ਮੈਂ ਥਰਮਲ ਦੇ ਮੁਲਾਜਿਮਾਂ ਦੇ ਚਿਹਰਿਆਂ ਤੇ ਖੁਸ਼ੀ ਦੇਖਣੀ ਚਾਹੁੰਦਾ। 



ਸਰਕਾਰ ਦੇ ਫੈਸਲੇ ਦੇ ਬਾਅਦ :

ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰਨ ਵਿੱਚ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਹੈ। ਪਹਿਲਾਂ ਅਫਸਰਾਂ ਤੋਂ ਇਸ ਉੱਤੇ ਪੜਤਾਲ ਕੀਤੀ ਗਈ। ਬਾਅਦ ਵਿੱਚ ਵਿਧਾਨਸਭਾ ਦੀ ਚਾਰ ਮੈਂਬਰੀ ਕਮੇਟੀ ਜਿਸ ਵਿੱਚ ਮੈਂ ਵੀ ਸ਼ਾਮਿਲ ਸੀ, ਅਸੀਂ ਇਸ ਉੱਤੇ ਵੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਸੀ। 

ਬਠਿੰਡਾ ਦੇ ਥਰਮਲ ਪਲਾਂਟ ਵਲੋਂ ਸਾਢੇ 11 ਰੁਪਏ ਪ੍ਰਤੀ ਯੂਨਿਟ ਬਿਜਲੀ ਤਿਆਰ ਹੋ ਰਹੀ ਹੈ ਜੋ ਬਹੁਤ ਮਹਿੰਗੀ ਹੈ। ਪੰਜਾਬ ਨੂੰ ਇਸ ਤੋਂ ਹਰ ਮਹੀਨੇ 1300 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਕੋਲੇ ਦੇ ਪਲਾਂਟ ਨੂੰ ਬੰਦ ਕਰਣਾ ਹੀ ਪੜਨਾ ਸੀ । 



ਵਿੱਤ ਮੰਤਰੀ ਨਾਲ ਮੇਲ ਨਹੀਂ ਖਾਂਦੇ ਥਰਮਲ ਪਲਾਂਟ ਦੇ ਆਂਕੜੇ

ਵਿੱਤ ਮੰਤਰੀ ਬਠਿੰਡਾ ਦੇ ਥਰਮਲ ਪਲਾਂਟ ਵਲੋਂ ਸਾੜ੍ਹੇ 11 ਰੁਪਏ ਪ੍ਰਤੀ ਯੂਨਿਟ ਬਿਜਲੀ ਤਿਆਰ ਹੋ ਰਹੀ ਹੈ। ਇਸਦੇ ਉਲਟ ਥਰਮਲ ਪਲਾਂਟ ਦੇ ਰਿਕਾਰਡ ਦੇ ਅਨੁਸਾਰ 3.70 ਰੁਪਏ ਪ੍ਰਤੀ ਯੂਨਿਟ ਬਿਜਲੀ ਪੈ ਰਹੀ ਹੈ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement