
ਭਾਰਤ ਅਤੇ ਆਸਟਰੇਲੀਆ ਦੇ ਵਿੱਚ ਗੁਹਾਟੀ ਵਿੱਚ ਖੇਡੇ ਗਏ ਟੀ - 20 ਵਿੱਚ ਟੀਮ ਇੰਡੀਆ ਨੂੰ 8 ਵਿਕੇਟ ਨਾਲ ਮਿਲੀ ਕਰਾਰੀ ਹਾਰ ਦੇ ਬਾਅਦ ਖੇਡ ਦੇ ਮੈਦਾਨ ਤੋਂ ਹੋਟਲ ਪਰਤ ਰਹੀ ਆਸਟਰੇਲੀਆਈ ਟੀਮ ਦੀ ਬੱਸ ਉੱਤੇ ਪੱਥਰ ਨਾਲ ਹਮਲਾ ਕੀਤਾ ਗਿਆ। ਹਾਲਾਂਕਿ, ਇਸ ਹਮਲੇ ਵਿੱਚ ਕੋਈ ਜਖ਼ਮੀ ਨਹੀਂ ਹੋਇਆ।
ਕ੍ਰਿਕਟ ਆਸਟਰੇਲੀਆ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਜਦੋਂ ਵਾਪਸ ਪਰਤ ਰਹੀ ਸੀ, ਉਸ ਦੌਰਾਨ ਬੱਸ ਦੇ ਸੱਜੇ ਪਾਸੇ ਹਮਲਾ ਕੀਤਾ ਗਿਆ। ਸ਼ੁਕਰ ਇਸ ਗੱਲ ਦਾ ਹੈ ਕਿ ਉਸ ਸਾਈਡ ਕੋਈ ਨਹੀਂ ਬੈਠਾ ਸੀ। ਆਸਟਰੇਲੀਆਈ ਓਪਨਰ ਐਰੋਨ ਫਿੰਚ ਨੇ ਟਵਿਟਰ ਉੱਤੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ।
ਘਟਨਾ ਦੇ ਬਾਅਦ ਆਸਟਰੇਲੀਆਈ ਟੀਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਈ ਖਿਡਾਰੀਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਸਾਬਕਾ ਖਿਡਾਰੀ ਆਕਾਸ਼ ਚੋਪੜਾ ਨੇ ਇਸ ਨੂੰ ਗੈਰ ਜ਼ਿੰਮੇਦਾਰਾਨਾ ਹਰਕਤ ਦੱਸਿਆ ਅਤੇ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਉਮੀਦ ਹੈ ਦੋਸ਼ੀ ਨੂੰ ਸਜ਼ਾ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਵੀ ਪੰਜ ਹਫਤੇ ਪਹਿਲਾਂ ਆਸਟਰੇਲੀਆਈ ਟੀਮ ਉੱਤੇ ਹਮਲਾ ਕੀਤਾ ਗਿਆ ਸੀ। ਉਸ ਦੌਰਾਨ ਵੀ ਟੀਮ ਚਿਟਗਾਂਵ ਵਿੱਚ ਚੱਲ ਰਹੇ ਟੈਸਟ ਦੇ ਦੌਰਾਨ ਮੈਦਾਨ ਤੋਂ ਹੋਟਲ ਵੱਲ ਵਾਪਸ ਆ ਰਹੀ ਸੀ। ਮੰਗਲਵਾਰ ਨੂੰ ਗੁਹਾਟੀ ਵਿੱਚ ਖੇਡੇ ਗਏ ਦੂਜੇ ਟੀ-20 ਮੁਕਾਬਲੇ ਵਿੱਚ ਆਸਟਰੇਲੀਆ ਨੇ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਰਾਕੇ ਤਿੰਨ ਮੈਚਾਂ ਦੀ ਟੀ-20 ਸੀਰੀਜ ਵਿੱਚ 1-1 ਨਾਲ ਬਰਾਬਰੀ ਕਰ ਲਈ ਹੈ।
ਇਸ ਦੇ ਨਾਲ ਹੀ ਟੀਮ ਇੰਡੀਆ ਦਾ ਆਸਟਰੇਲੀਆ ਉੱਤੇ ਟੀ-20 ਸੀਰੀਜ਼ ਵਿੱਚ ਲਗਾਤਾਰ ਦੂਜੀ ਵਾਰ ਕਲੀਨ ਸਵੀਪ ਕਰਨ ਦਾ ਸੁਪਨਾ ਵੀ ਟੁੱਟ ਗਿਆ ਹੈ। ਇਸ ਮੈਚ ‘ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੰਗਾ ਪ੍ਰਦਰਸ਼ਨ ਨਾ ਕਰਦੇ ਹੋਏ ਇਨਿੰਗ ਦੀ ਲਾਸ੍ਟ ਗੇਂਦ ‘ਤੇ 118 ਸਕੋਰਾਂ ਤੇ ਐੱਲ ਆਉਟ ਹੋ ਗਈ। ਜਵਾਬ ‘ਚ ਕੰਗਾਰੂਆਂ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ।