
ਫਿਲਮ ਪਦਮਾਵਤ ਵਿਚ ਆਪਣੀ ਲੁੱਕ ਨਾਲ ਲੋਕਾਂ ਨੂੰ ਡਰਾਉਣ ਵਾਲਾ ਖਿਲਜੀ ਅੱਜ ਇੱਕ ਪਰੀ ਤੋਂ ਡਰ ਗਿਆ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਹੋਰ ਫਿਲਮ ਪਰੀ ਦੀ ਜਿਸਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਆਮ ਲੋਕਾਂ ਦੇ ਨਾਲ ਨਾਲ ਬਾਲੀਵੁਡ ਸਿਤਾਰਿਆਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਹਾਲ ਹੀ ਦੇ ਵਿਚ ਅਨੁਸ਼ਕਾ ਦੇ ਸਹੀ ਕਲਾਕਾਰ ਰਹਿ ਚੁਕੇ ਰਣਵੀਰ ਸਿੰਘ ਨੇ ਵੀ ਅਨੁਸ਼ਕਾ ਦੀ ਫਿਲਮ ਪਰੀ ਦੇ ਪੋਸਟਰ ਨੂੰ ਸੋਸ਼ਲ ਮੀਡੀਆ ਤੇ ਦੇਖ ਕੇ ਕਮੈਂਟ ਕੀਤਾ ਕਿ "ਅਰੇ ਬਾਪ ਰੇ" ਅਤੇ ਇਸ ਦੇ ਨਾਲ ਉਹਨਾਂ ਨੇ ਡਰਾਵਣੀ ਇਮੋਜੀ ਲਗਾਈ ਹੋਈ ਸੀ। ਇਸ ਤੋਂ ਪਤਾ ਚਲਦਾ ਹੈ ਕਿ ਖਿਲਜੀ ਪਰੀ ਤੋਂ ਡਰ ਗਿਆ ਹੈ।
ਅਨੁਸ਼ਕਾ ਫਿਲਮ ਦੇ ਟੀਜ਼ਰ ਵਿਚ ਉਡਦੇ ਹੋਏ ਇੱਕ ਵਿਅਕਤੀ ਦਾ ਗਲਾ ਦਬਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖ ਕੇ ਚੰਗਾ ਭਲਾ ਇਨਸਾਨ ਕੰਬ ਜਾਵੇਗਾ। ਫਿਲਮ ਫਿਲੋਰੀ ਤੋਂ ਬਾਅਦ ਇਸ ਫਿਲਮ ਦੇ ਵਿਚ ਅਨੁਸ਼ਕਾ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਅਤੇ ਉਹਨਾ ਦੇ ਲੁਕਸ ਤੋਂ ਇੱਕ ਦਮ ਅਲਗ ਲੁੱਕ ਨਜ਼ਰ ਆਈ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਐਕਸਪੇਰੀਮੈਂਟ ਨਾਲ ਅਨੁਸ਼ਕਾ ਦੇ ਕਰੀਅਰ ਨੂੰ ਇੱਕ ਹੋਰ ਨਵਾਂ ਟਰਨਿੰਗ ਪੁਆਇੰਟ ਮਿਲੇਗਾ। ਇਹ ਫਿਲਮ 2 ਮਾਰਚ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਫਿਲਮ ਦਾ ਟਰੇਲਰ ਇੰਨਾ ਡਰਾਵਣਾ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿਚ ਕਰੇਜ਼ ਪੈਦਾ ਕਰਦਾ ਹੈ ਜੋ ਕਿ ਇੱਕ ਹੀ ਦਿਨ ਦੇ ਵਿਚ ਕਈ 2 ਮਿਲੀਆਂ ਤੋਂ ਵਧਦਾ ਵਿਊਜ਼ ਦੇਖ ਕੇ ਪਤਾ ਲੱਗਦਾ ਹੈ।
ਫਿਲਮ ਪਰੀ ਨੂੰ ਪ੍ਰੇਰਨਾ ਅਰੋੜਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਨਿਰਦੇਸ਼ਨ ਪ੍ਰੋਸਿਤ ਰਾਏ ਕੀਤਾ ਹੈ। ਇਸ ਚ ਅਨੁਸ਼ਕਾ ਤੋਂ ਇਲਾਵਾ ਪਰਮ ਬਤਰਾ ਚੈਟਰਜੀ, ਰਜਤ ਕਪੂਰ, ਰੀਤਾ ਬਿਹਾਰੀ ਚਕ੍ਰਵਰਤੀ ਵੀ ਨਜ਼ਰ ਆਉਣਗੇ।