ਟੋਇਟਾ ਨੇ camry hybrid ਦੀ ਬੰਦ ਪਈ ਪ੍ਰੋਡਕਸ਼ਨ ਕੀਤੀ ਸ਼ੁਰੂ
Published : Mar 4, 2018, 11:08 am IST
Updated : Mar 4, 2018, 5:38 am IST
SHARE ARTICLE

ਜਾਪਾਨੀ ਕਾਰ ਨਿਰਮਾਤਾ ਕੰਪਨੀ ਟੋਇਟਾ ਨੇ ਬੰਦ ਪਈ ਆਪਣੀ ਲਗਜਰੀ ਕਾਰ ਕੈਮਰੀ ਹਾਈਬਰਿਡ ਦੀ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵੱਲੋਂ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਕਾਰ ਦੀ ਮੰਗ ਵਿੱਚ ਕਮੀ ਆਉਣ ਕਾਰਨ ਅਸਥਾਈ ਤੌਰ ‘ਤੇ ਕੈਮਰੀ ਹਾਈਬਰਿਡ ਦੀ ਪ੍ਰੋਡਕਸ਼ਨ ਬੰਦ ਕਰ ਦਿੱਤੀ ਗਈ ਸੀ।



ਟੈਕਸ ਦੇ ਵਧਣ ਸਦਕਾ ਲਗਜ਼ਰੀ ਕਾਰਾਂ ਦੀ ਵਿਕਰੀ ਵਿੱਚ ਕਮੀ ਆਉਣ ਲੱਗ ਪਈ ਸੀ | ਜੇਕਰ ਸਰਕਾਰ ਹਾਈਬਰਿਡ ਕਾਰਾਂ ‘ਤੇ ਟੈਕਸ ਫਰੈਡਲੀ ਸਕੀਮ ਲਿਆਉਂਦੀ ਹੈ ਤਾਂ ਫਿਰ ਕੰਪਨੀ ਨਵੇਂ ਹਾਈਬਰਿਡ ਮਾਡਲ ਵੀ ਭਾਰਤ ਵਿੱਚ ਲਿਆ ਸਕਦੀ ਹੈ।



ਹੁਣ ਜਿਨ੍ਹਾਂ ਨਵੇਂ ਹਾਈਬਰਿਡ ਕਾਰਾਂ ਨੂੰ ਲਿਆਇਆ ਜਾਵੇਗਾ ਉਨ੍ਹਾਂ ਨੂੰ ਕੈਮਰੀ ਦੇ ਹੇਠਾਂ ਦੀ ਪੋਜਿਸ਼ਨ ਵਿੱਚ ਰੱਖਿਆ ਜਾਵੇਗਾ ਨਾਲ ਹੀ ਇਹਨਾਂ ਦੀ ਕੀਮਤ ਵੀ ਘੱਟ ਹੋਵੇਗੀ। ਫਿਲਹਾਲ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ ਹਾਈਬਰਿਡ ਕਾਰਾਂ ਦੀ ਕੀਮਤ ਕਾਫ਼ੀ ਜ਼ਿਆਦਾ ਹੈ ਅਤੇ ਇਹੀ ਵਜ੍ਹਾ ਹੈ ਕਿ ਇਹਨਾਂ ਦੀ ਵਿਕਰੀ ਦੀ ਸੰਖਿਆ ਘੱਟ ਹੈ। 



ਭਾਰਤ ਵਿੱਚ ਸਾਲ 2022 ਤੱਕ ਕਾਰਪੋਰੇਟ ਐਵਰੇਜ ਫਿਊਲ ਇਫਸੀਐਨਸੀ ਨਿਯਮ ਲਾਗੂ ਹੋ ਸਕਦੇ ਹਨ। ਇਸਦੇ ਤਹਿਤ ਕਾਰ ਦਾ ਮਿਨਿਮਮ ਐਵਰੇਜ ਸਟੈਂਡਰਡ ਰਹੇਗਾ | ਇਸ ਟਾਰਗੇਟ ਨੂੰ ਪਾਉਣ ਲਈ ਕਾਰ ਕੰਪਨੀਆਂ ਵੀ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰੋਨਿਕ ਅਤੇ ਹਾਈਬਰਿਡ ਕਾਰਾਂ ਲਿਆਉਣ ‘ਤੇ ਜ਼ੋਰ ਦੇਣਗੀਆਂ। ਇਹਨਾਂ ਕਾਰਾਂ ਨਾਲ ਦੇਸ਼ ਵਿੱਚ ਵੱਧ ਰਹੇ ਪ੍ਰਦੂਸ਼ਣ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ |


SHARE ARTICLE
Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement