ਤੋਪਾਂ ਦੀ ਸਲਾਮੀ ਅਤੇ ਫਲਾਈ ਪਾਸ‍ਟ ਦੇ ਨਾਲ ਮਾਰਸ਼ਲ ਅਰਜਨ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ
Published : Sep 18, 2017, 11:28 am IST
Updated : Sep 18, 2017, 5:58 am IST
SHARE ARTICLE

ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਮ੍ਰਿਤਕ ਸਰੀਰ ਪੰਜ ਤੱਤ ਵਿੱਚ ਵਿਲੀਨ ਹੋ ਗਿਆ। ਨਵੀਂ ਦਿੱਲੀ ਦੇ ਬਰਾਰ ਸਕਵਾਇਰ ਵਿੱਚ ਉਨ੍ਹਾਂ ਨੂੰ ਮੁੱਖ ਅਗਨੀ ਭੇਂਟ ਕੀਤੀ ਗਈ। ਅਰਜਨ ਸਿੰਘ ਦਾ ਅੰਤਮ ਸਸਕਾਰ ਸਰਕਾਰੀ ਸਨਮਾਨ ਦੇ ਨਾਲ ਕੀਤਾ ਗਿਆ, ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ, ਇਸ ਦੇ ਇਲਾਵਾ ਉਨ੍ਹਾਂ ਨੂੰ ਫਲਾਈ ਪਾਸਟ ਵੀ ਦਿੱਤਾ ਗਿਆ। ਅਰਜਨ ਸਿੰਘ ਦੇ ਸਨਮਾਨ ਵਿੱਚ ਨਵੀਂ ਦਿੱਲੀ ਦੀ ਸਾਰੀ ਸਰਕਾਰੀ ਇਮਾਰਤਾਂ ‘ਤੇ ਲੱਗਿਆ ਰਾਸ਼ਟਰੀ ਤਰੰਗਾ ਅੱਧਾ ਝੁਕਾ ਦਿੱਤਾ ਗਿਆ। 

ਦੇਸ਼ ਦੇ ਇੱਕਲੌਤੇ ਮਾਰਸ਼ਲ ਆਫ ਏਅਰਫੋਰਸ ਅਰਜਨ ਸਿੰਘ (98 ਸਾਲ) ਦਾ 16 ਸਤੰਬਰ ਨੂੰ ਦੇਹਾਂਤ ਹੋ ਗਿਆ। ਰੱਖਿਆ ਮੰਤਰਾਲੇ ਮੁਤਾਬਕ, ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਆਰਮੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਉਨ੍ਹਾਂ ਦਾ ਹਾਲਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ।


ਮਾਰਸ਼ਲ ਅਰਜਨ ਸਿੰਘ ਸਿਰਫ 44 ਸਾਲ ਦੀ ਉਮਰ ਵਿੱਚ ਏਅਰਫੋਰਸ ਚੀਫ ਬਣੇ ਸਨ। ਪਾਕਿਸਤਾਨ ਨਾਲ 1965 ਦੀ ਜੰਗ ‘ਚ ਉੱਤਰੀ ਏਅਰਫੋਰਸ ਦੀ ਕਮਾਨ ਉਨ੍ਹਾਂ ਦੇ ਹੱਥਾਂ ਵਿੱਚ ਸੀ ਦੱਸ ਦਈਏ ਕਿ ਤਿੰਨ ਸੈਨਾਵਾਂ ‘ਚ 5 ਸਟਾਰ ਰੈਂਕ ਹਾਸਲ ਕਰਨ ਦਾ ਮਾਣ ਹੁਣ ਤੱਕ ਤਿੰਨ ਅਫਸਰਾਂ ਨੂੰ ਹੀ ਮਿਲਿਆ। ਅਰਜਨ ਸਿੰਘ ਉਨ੍ਹਾਂ ਵਿੱਚੋਂ ਇੱਕ ਸਨ। ਦੇਸ਼ ‘ਚ ਹੁਣ ਤੱਕ ਏਅਰ ਮਾਰਸ਼ਲ ਸਰਜਨ ਸਿੰਘ, ਫ਼ੀਲਡ ਮਾਰਸ਼ਲ ਮਾਣਿਕਸ਼ਾਅ ਅਤੇ ਕੇਐੱਮ ਕਰੀਅੱਪਾ ਨੂੰ ਹੀ 5 ਸਟਾਰ ਰੈਂਕ ਮਿਲਿਆ ਹੈ, ਮਾਰਸ਼ਲ ਕਦੇ ਸੈਨਾ ਤੋਂ ਰਿਟਾਇਰ ਨਹੀਂ ਹੁੰਦੇ।

ਅਰਜਨ ਸਿੰਘ 2002 ‘ਚ 5 ਸਟਾਰ ਰੈਂਕ ਲਈ ਪ੍ਰੋਮੋਟ ਹੋਏ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ, 1919 ਨੂੰ ਪਾਕਿਸਤਾਨ ਦੇ ਫੈਸਲਾਬਾਦ ‘ਚ ਹੋਇਆ ਸੀ। ਅਰਜਨ ਸਿੰਘ ਪਦਮ ਵਿਭੂਸ਼ਣ ਅਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ।
ਵਹੀਲ ਚੇਅਰ ‘ਤੇ ਆਏ ਅਤੇ ਖੜੇ ਹੋ ਕੇ ਕਲਾਮ ਨੂੰ ਕੀਤਾ ਸਲੂਟ: ਢਲਦੀ ਉਮਰ ਵਿੱਚ ਵੀ ਉਨਾਂ ਨੇ ਹਮੇਸ਼ਾ ਚੜ੍ਹਦੀਕਲ੍ਹਾ ਵਾਲਾ ਹੌਸਲਾ ਵਿਖਾਇਆ ਜਾਂਦਾ ਰਿਹਾ। ਇਸ ਦੀ ਮਿਸਾਲ ਵੇਖਣ ਨੂੰ ਮਿਲੀ 27 ਜੁਲਾਈ 2015 ਨੂੰ, ਜਦੋਂ ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਿੱਲੀ ਦੇ ਪਾਲਮ ਏਅਰਪੋਰਟ ‘ਤੇ ਲਿਆਇਆ ਗਿਆ ਸੀ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement