ਅਗਰਤਲਾ : ਤ੍ਰਿਪੁਰਾ ਵਿੱਚ ਭਾਜਪਾ ਦੀ ਪਹੁੰਚ ਵਧਣ ਦੇ ਬਾਅਦ ਉੱਥੇ ਦੇ ਕਈ ਜਿਲਿਆਂ ਤੋਂ ਹਿੰਸਾ ਦੀਆਂ ਖਬਰਾਂ ਆ ਰਹੀ ਹਨ। ਵਿਧਾਨਸਭਾ ਚੋਣਾਂ ‘ਚ ਬੀਜੇਪੀ ਦੀ ਸ਼ਾਨਦਾਰ ਜਿੱਤ ਦੇ ਬਾਅਦ ਰਾਜ ‘ਚ ਤੋੜਫੋੜ ਤੇ ਬਾਅਦ ਹੁਣ ਬੇਲੋਨੀਆ ‘ਚ ਬੁਲਡੋਜ਼ਰ ਦੀ ਮਦਦ ਨਾਲ ਰੂਸੀ ਕ੍ਰਾਂਤੀ ਤੇ ਕਮਿਊਨਿਸਟ ਵਿਚਾਰਧਾਰਾ ਦੇ ਨਾਇਕ ਵਲਾਦਮੀਰ ਲੈਨਿਨ ਦੀ ਮੂਰਤੀ ਨੂੰ ਢਾਹ ਦਿੱਤਾ ਗਿਆ। ਮੂਰਤੀ ਤੋੜਨ ਤੋਂ ਬਾਅਦ ਕੇਡਰ ਵਿਚਕਾਰ ਗੁੱਸੇ ਦੀ ਲਹਿਰ ਹੈ। ਮੋਦੀ ਲਹਿਰ ‘ਤੇ ਸਵਾਰ ਬੀਜੇਪੀ ਨੇ ਤ੍ਰਿਪੁਰਾ ‘ਚ ਖੱਬੇ ਪੱਖੀ ਸਰਕਾਰ ਦੇ ਗੜ੍ਹ ਨੂੰ ਢੇਰ ਕਰ ਕੇ ਆਪਣੀ ਸਹਿਯੋਗੀ ਆਈਪੀਏਐੱਫਟੀ ਦੇ ਨਾਲ ਮਿਲਕੇ ਦੋ ਤਿਹਾਈ ਬਹੁਮਤ ਹਾਸਿਲ ਕਰ ਲਿਆ ਹੈ।
ਬੀਜੇਪੀ ਨੇ ਇਸ ਦੇ ਨਾਲ ਹੀ ਤ੍ਰਿਪੁਰਾ ‘ਚ 25 ਸਾਲ ਤੋਂ ਜਾਰੀ ਖੱਬੇ ਪੱਖੀ ਸਰਕਾਰ ਨੂੰ ਪੁੱਟ ਸੁੱਟਿਆ ਹੈ। ਬੀਜੇਪੀ ਦਾ ਪੂਰੇ ਤ੍ਰਿਪੁਰਾ ‘ਚ ਇਕ ਵੀ ਕੌਂਸਲਰ ਨਹੀਂ ਸੀ ਤੇ ਉਸਨੇ 2013 ਦੀਆਂ ਚੋਣਾਂ ‘ਚ ਦੋ ਪ੍ਰਤੀਸ਼ਤ ਤੋਂ ਵੀ ਘੱਟ ਵੋਟਾਂ ਹਾਸਿਲ ਕੀਤੀਆਂ ਸਨ। ਨਾਗਾਲੈਂਡ ‘ਚ ਭਾਜਪਾ, ਐਨਡੀਪੀਪੀ ਗਠਬੰਧਨ ਬਹੁਮਤ ਹਾਸਿਲ ਕਰਨ ‘ਚ ਅਸਫਲ ਰਿਹਾ ਤੇ ਰਾਜ ‘ਚ ਤਿਸ਼ਕੂ ਵਿਧਾਨਸਭਾ ਬਣੀ ਹੈ। ਪਰ ਭਵਿੱਖ ਦੀ ਸਰਕਾਰ ‘ਚ ਪਾਰਟੀ ਦੀ ਹਿੱਸੇਦਾਰੀ ਪੱਕਾ ਲੱਗਦੀ ਹੈ। ਤ੍ਰਿਪੁਰਾ ਵਿਧਾਨਸਭਾ ਚੋਣਾਂ ਜਿੱਤਣ ਦੇ ਬਾਅਦ ਬੀਜੇਪੀ 15 ਰਾਜਾਂ ‘ਤੇ ਆਪਣੇ ਦਮ ‘ਤੇ ਸਰਕਾਰ ਬਣਾਉਣ ਵਾਲੀ ਪਾਰਟੀ ਬਣ ਗਈ ਹੈ।
ਜੇਕਰ ਬੀਜੇਪੀ ਨਾਗਾਲੈਂਡ ‘ਚ ਸਹਿਯੋਗੀਆਂ ਦੇ ਨਾਲ ਮਿਲ ਕੇ ਸਰਕਾਰ ਬਣਦੀ ਹੈ ਤਾਂ ਐਨਡੀਏ ਦੀ 20 ਰਾਜਾਂ ‘ਚ ਸਰਕਾਰ ਹੋ ਜਾਵੇਗੀ। ਉਥੇ ਬੀਜੇਪੀ ਮੇਘਾਲਿਆ ‘ਚ ਵੀ ਸਰਕਾਰ ਬਣਾਉਣ ‘ਚ ਕਾਮਯਾਬ ਹੋ ਜਾਂਦੀ ਹੈ ਤਾਂ ਐਨਡੀਏ ਦੀ ਸਰਕਾਰ 21 ਰਾਜਾਂ ‘ਚ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕੇ 1984 ‘ਚ ਜਦ ਪਾਰਟੀ ਦੀ ਸਥਾਪਨਾ ਹੋਈ ਸੀ ਤਾਂ ਉਸਦੇ ਕੋਲ ਮਹਿਜ ਦੋ ਸੀਟਾਂ ਸਨ ਜਦ ਐਨਡੀਏ ਦਾ ਰਾਜ 67.85 ਪ੍ਰਤੀਸ਼ਤ ਅਬਾਦੀ ‘ਤੇ ਹੈ। ਉਥੇ ਹੀ ਯੂਪੀਏ ਦਾ 7.78 ਪ੍ਰਤੀਸ਼ਤ ਅਬਾਦੀ ਸ਼ਾਸਨ ਹੈ। ਇਥੇ 25 ਲੱਖ ਤੋਂ ਜਿਆਦਾ ਵੋਟਰ ਹਨ। ਜਾਤੀਗਤ ਸਮੀਕਰਨ ਦੇ ਲਿਹਾਜ ਨਾਲ 70% ਵੋਟਾਂ ਬੰਗਾਲੀ ਤੇ ਹੋਰ 30% ਵੋਟਾਂ ਆਦੀਵਾਸੀ ਹਨ।
ਬੀਜੇਪੀ ਦੇ ਖੇਤਰੀ ਦਲ ਇੰਡੀਜਿਨਸ ਪੀਪਲਜ ਫਰੰਟ ਆਫ ਤ੍ਰਿਪੁਰਾ ਦੇ ਨਾਲ ਗਠਬੰਧਨ ਕੀਤਾ ਸੀ। ਆਈਪੀਐਫਟੀ ਕਾਫੀ ਸਮੇਂ ਤੋਂ ਅਲੱਗ ਆਦੀਵਾਸੀ ਬਹੁਲ ਤ੍ਰਿਪੁਰਾਲੈਂਡ ਰਾਜ ਬਣਾਉਣ ਦੀ ਮੰਗ ਕਰਦੀ ਆ ਰਹੀ ਹੈ। ਬੀਜੇਪੀ ਨੇ 60 ਤੋਂ 51 ਸੀਟਾਂ ‘ਚੇ ਤੇ ਆਈਪੀਐਫਟੀ ਨੇ 9 ਸੀਟਾਂ ‘ਤੇ ਚੋਣ ਲੜੀ।ਇਹਨਾਂ ਰਾਜਾਂ ‘ਚ ਕਾਂਗਰਸ, ਬੀਜੇਪੀ ਸਮੇਤ ਖੇਤਰੀ ਪਾਰਟੀਆਂ ਦੇ ਲਈ ਇਹ ਚੋਣਾਂ ਕਰੋ ਜਾਂ ਮਰੋ ਵਰਗੀਆਂ ਸਨ। ਬੀਜੇਪੀ ਤੇ ਆਰਐੱਸਐੱਸ ਨੇ ਤਿੰਨ ਰਾਜਾਂ ‘ਚ ਪਿੰਡ-ਪਿੰਡ ਤੱਕ ਕੰਮ ਕੀਤਾ ਹੈ। ਉਥੇ ਹੀ ਨਰੇਂਦਰ ਮੋਦੀ, ਅਮਿਤ ਸ਼ਾਹ ਦੀ ਟੀਮ ਨੇ ਬਹੁਤ ਤੇਜ਼ ਪ੍ਰਚਾਰ ਕੀਤਾ ਸੀ। ਤ੍ਰਿਪੁਰਾ ‘ਚ 25 ਸਾਲ ਤੋਂ ਸੱਤਾ ‘ਚ ਖੱਬੇ ਪੱਖੀ ਸਰਕਾਰ ਫਿਰ ਤੋਂ ਬਣਨ ਦੀ ਉਮੀਦ ਸੀ।
end-of