
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ ਪਰ ਇਸ ਵਾਰ ਉਹ ਆਪਣੇ ਬਿਆਨ ਦੇ ਕਾਰਨ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਤੁਹਾਨੂੰ ਦੱਸ ਦਈਏ ਸਲਮਾਨ ਦਾ ਫਿਲਮ ਇੰਡਸਟਰੀ 'ਚ ਕਈ ਅਦਾਕਾਰਾਂ ਨਾਲ ਨਾਂ ਜੁੜ ਚੁੱਕਿਆ ਹੈ ਪਰ ਉਨ੍ਹਾਂ ਦਾ ਕੋਈ ਵੀ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।
ਸਲਮਾਨ ਦੇ ਫੈਨਜ਼ ਚਾਹੁੰਦੇ ਹਨ ਕਿ ਹੁਣ ਉਹ ਵਿਆਹ ਕਰ ਲੈਣ। ਹਾਲਾਕਿ ਇਸ ਵਾਰ ਵੀ ਸਲਮਾਨ ਨੇ ਆਪਣੇ ਵਿਆਹ ਨੂੰ ਲੈ ਕੇ ਕੁਝ ਨਹੀਂ ਕਿਹਾ ਪਰ ਉਨ੍ਹਾਂ ਦੱਸਿਆ ਕਿ ਉਹ 2-3 ਸਾਲ 'ਚ ਪਿਤਾ ਬਣ ਜਾਣਗੇ। ਸੂਤਰਾਂ ਮੁਤਾਬਕ ਸਲਮਾਨ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਹ 50 ਸਾਲ ਦੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਉਸਦੇ ਬੱਚਿਆਂ ਦਾ ਮੂੰਹ ਦੇਖਣਾ ਚਾਹੁੰਦੇ ਹਨ।
ਬਾਲੀਵੁੱਡ ਦੇ ਪਹਿਲਾਂ ਵੀ ਕਈ ਸਿਤਾਰੇ ਬਿਨ੍ਹਾਂ ਵਿਆਹ ਤੋ ਪੇਰੈਂਟਸ ਬਣ ਚੁੱਕੇ ਹਨ। ਇਨ੍ਹਾਂ 'ਚ ਫਿਲਮ ਮੇਕਰ ਕਰਨ ਜੌਹਰ ਅਤੇ ਅਭਿਨੇਤਾ ਤੁਸ਼ਾਰ ਕਪੂਰ ਦਾ ਨਾਂ ਸ਼ਾਮਿਲ ਹੈ। ਇਸ ਤੋਂ ਇਲਾਵਾ ਸਲਮਾਨ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਟਾਈਗਰ ਜ਼ਿੰਦਾ ਹੈ' 'ਚ ਦਿਖਾਈ ਦੇਣਗੇ ।
ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ।