
ਸੌਦਾ ਸਾਧ ਨੂੰ 28 ਅਗਸਤ ਵਾਲ਼ੇ ਦਿਨ 20 ਸਾਲ ਲਈ ਜੇਲ੍ਹ ਭੇਜਿਆ ਗਿਆ। ਇਹ ਸਜ਼ਾ ਨਾਲ਼ ਪਖੰਡੀ ਸੌਦਾ ਸਾਧ ਤਾਂ ਦੁਖੀ ਹੋਇਆ ਹੀ ਪਰ ਉਸ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਜੇਲ੍ਹ ਦੇ ਬਾਕੀ ਕੈਦੀ ਹੋ ਗਏ ਹਨ। ਇਹ ਅਸੀਂ ਨਹੀਂ ਕਹਿ ਰਹੇ ਬਲ ਕਿ ਇਹ ਖੁਲਾਸਾ ਰਾਮ ਰਹੀਮ ਦੀ ਜੇਲ੍ਹ ਦੇ ਹੀ ਕੈਦੀ ਸੋਨੂ ਪੰਡਿਤ ਨੇ ਕੀਤਾ ਹੈ।
ਅਸਲ ‘ਚ ਪੰਡਿਤ ਵੀ ਉਸ ਜੇਲ੍ਹ ‘ਚ ਆਪਣੇ ਕਿਸੇ ਕੇਸ ਸਬੰਧੀ ਸਜ਼ਾ ਕੱਟ ਰਿਹਾ ਹੈ ਜਿਸ ਜੇਲ੍ਹ ‘ਚ ਸੌਦਾ ਸਾਧ ਕੈਦ ਹੈ। ਪੰਡਿਤ ਮੁਤਾਬਿਕ ਰਾਮ ਰਹੀਮ ਕਾਰਨ ਸਾਰੇ ਕੈਦੀਆਂ ਦਾ ਇੱਧਰ ਉਧਰ ਟਹਿਲਣਾ ਵੀ ਮਨ੍ਹਾ ਹੈ ਅਤੇ ਸਾਰੇ ਕੈਦੀ ਪ੍ਰੇਸ਼ਾਨ ਹਨ। ਦਰਅਸਲ ਗੁਰਮੀਤ ਰਾਮ ਰਹੀਮ ਦੀਆਂ ਕੀਤੀਆਂ ਕਰਤੂਤਾਂ ਬਾਰੇ ਸਾਰੇ ਕੈਦੀ ਵੀ ਜਾਣ ਚੁਕੇ ਹਨ।
ਇਹ ਕੈਦੀ ਰਾਮ ਰਹੀਮ ਨੂੰ ਫ਼ਾਂਸੀ ਦੇਣ ਬਾਰੇ ਵੀ ਕਹਿ ਰਹੇ ਹਨ। ਸੌਦਾ ਸਾਧ ਨੂੰ ਵੇਖ ਕੇ ਕੈਦੀ ਗੁੱਸੇ ਵਿਚ ਲਾਲ ਹੋ ਜਾਂਦੇ ਹਨ। ਪੁਲਿਸ ਨੂੰ ਵੀ ਡਰ ਹੈ ਕਿ ਕੈਦੀਆਂ ‘ਚੋਂ ਹੀ ਕੋਈ ਕੈਦੀ ਰਾਮ ਰਹੀਮ ਨੂੰ ਨੁਕਸਾਨ ਜਾਂ ਮਾਰ ਨਾ ਦੇਵੇ। ਇਸ ਲਈ ਸਾਧ ਦੀ ਜੇਲ੍ਹ ‘ਚ ਜਿੱਥੇ ਸੁਰੱਖਿਆ ਵਧਾਈ ਗਈ ਹੈ ਉਥੇ ਸਾਧ ਨੂੰ ਸਪੈਸ਼ਲ ਬੈਰਕ ‘ਚ ਵੀ ਰੱਖਿਆ ਗਿਆ ਹੈ।