
ਅਜੋਕੇ ਸਮੇ ‘ਚ ਸਾਰਾ ਵਿਸ਼ਵ ਵਾਤਾਵਰਣ ਪ੍ਰਦੂਸ਼ਣ ਦੀ ਚਪੇਟ ‘ਚ ਉਲਝ ਰਿਹਾ ਹੈ । ਇਸ ਦੇ ਸਮਾਧਾਨ ਲਈ ਦੁਨੀਆ ਦੀ ਹਰ ਸਰਕਾਰ ਯਤਨਸ਼ੀਲ ਹੈ। ਦੀਵਾਲੀ ਦੀ ਰਾਤ ਹੋਏ ਪ੍ਰਦੂਸ਼ਣ ਨੇ ਅਗਲੀ ਸਵੇਰੇ ਵੀ ਆਪਣਾ ਅਸਰ ਦਿਖਾਇਆ ਹੈ। ਦੀਵਾਲੀ ਉੱਤੇ ਆਤਿਸ਼ਬਾਜੀ ਨਾਲ ਸ਼ਹਿਰ ਵਿੱਚ 24 ਗੁਣਾ ਤੱਕ ਪ੍ਰਦੂਸ਼ਣ ਵੱਧ ਗਿਆ ਹੈ । ਪਟਾਕਿਆਂ ਉੱਤੇ ਪਾਬੰਦੀ ਲਗਾ ਕੇ ਸੁਪ੍ਰੀਮ ਕੋਰਟ ਨੇ ਹਵਾ ਨੂੰ ਪ੍ਰਦੂਸ਼ਣ ਅਜ਼ਾਦ ਕਰਨਾ ਚਾਹਿਆ ਸੀ ਪਰ ਦੀਵਾਲੀ ਦੀ ਅਗਲੀ ਸਵੇਰੇ ਇਹ ਦੱਸਦੀ ਹੈ ਕਿ ਪ੍ਰਦੂਸ਼ਣ ਦਾ ਪੱਧਰ ਸਧਾਰਣ ਤੋਂ ਕਿਤੇ ਜ਼ਿਆਦਾ ਬਣਿਆ ਹੋਇਆ ਹੈ।
ਉਥੇ ਹੀ 2015 ‘ਚ ਏਡਜ, ਤਪਦਿਕ ਤੇ ਮਲੇਰੀਆ ਦੇ ਮੁਕਾਬਲੇ ਦੁਗਣੀਆਂ ਮੌਤਾਂ ਪ੍ਰਦੂਸ਼ਣ ਕਾਰਨ ਹੋਈਆਂ। ਤਕਰੀਬਨ 9 ਲੱਖ ਲੋਕਾਂ ਦੀ ਮੌਤ ਪ੍ਰਦੂਸ਼ਣ ਨਾਲ ਹੋਈ ਹੈ। ਇਸ ਮਾਮਲੇ ‘ਚ ਗਰੀਬ ਮੁਲਕਾਂ ਦੀਆਂ ਸਰਕਾਰਾਂ ਨੂੰ ਕੰਮ ਕਰਨ ਲਈ ਵਿਗਿਆਨੀਆਂ ਨੇ ਸੱਦਿਆ ਹੈ। ਇਸ ਵਾਰ ਦੀਵਾਲੀ ਤੇ ਭਾਰਤ ਨੇ ਕਈ ਉਪਰਾਲੇ ਕੀਤੇ ਪਰ ਦਿੱਲੀ ਦਾ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ।
ਉਥੇ ਹੀ ਪ੍ਰਦੂਸ਼ਣ ਕਾਰਨ ਭਾਰਤ ‘ਚ 25 ਲੱਖ ਲੋਕ ਮਾਰੇ ਗਏ। ਇਸ ਤੋਂ ਬਾਅਦ ਚੀਨ ‘ਚ 1.8 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਇਸ ਗੱਲ ‘ਤੇ ਰੌਸ਼ਨੀ ਪਾਉਣ ਲਈ ਦੋ ਸਾਲ ਦੀ ਪਹਿਲ ਕੀਤੀ ਗਈ ਸੀ। ਦੁਨੀਆ ‘ਚ ਹੋਣ ਵਾਲੀਆਂ ਹਰ 6 ਮੌਤਾਂ ਵਿਚੋਂ ਇੱਕ ਪ੍ਰਦੂਸ਼ਣ ਕਾਰਨ ਹੁੰਦੀ ਹੈ। ਇਹ ਗਿਣਤੀ ਵਿਕਾਸਸ਼ੀਲ ਮੁਲਕਾਂ ‘ਚ ਜ਼ਿਆਦਾ ਹੈ। ਇਹ ਗੱਲ ਦਿ ਲੈਨਸੇਟ ਮੈਡੀਕਲ ਮੈਗਜ਼ੀਨ ਦੀ ਰਿਪੋਰਟ ‘ਚ ਕਹੀ ਗਈ ਹੈ।
ਕਾਰਤੀਆ ਸੈਂਡਿਲਾ ਨਾਂ ਦੀ ਲੇਖਕ ਨੇ ਕਿਹਾ, ਬਦਲਦੀ ਦੁਨੀਆ ‘ਚ ਗਰੀਬ ਮੁਲਕਾਂ ‘ਚ ਮਾਈਨਿੰਗ ਤੇ ਕੰਸਟ੍ਰਕਸ਼ਨ ਜ਼ਿਆਦਾ ਹੋ ਰਿਹਾ ਹੈ। ਇਸ ਨਾਲ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੈ।ਗਰੀਬ ਮੁਲਕਾਂ ਦੇ ਲੋਕ ਜ਼ਿਆਦਾ ਪ੍ਰਭਾਵਤ ਹਨ। ਜਿਵੇਂ ਦਿੱਲੀ ‘ਚ ਕੰਸਟ੍ਰਕਸ਼ਨ ਬਹੁਤ ਹੁੰਦੀ ਹੈ। ਇਸ ਦਾ ਅਸਰ ਲੋਕਾਂ ਦੀ ਸਿਹਤ ‘ਤੇ ਵੀ ਪੈਂਦਾ ਹੈ।
ਜ਼ਿਆਦਾ ਪ੍ਰਦੂਸ਼ਣ ਕਾਰਨ ਲੋਕ ਖੁਦ ਨੂੰ ਬਚਾ ਨਹੀਂ ਪਾਉਂਦੇ।ਵਿਕਾਸਸ਼ੀਲ ਮੁਲਕਾਂ ‘ਚ ਅਰਬਾਂ ਦੀ ਲੱਕੜ ਤੇ ਕੋਇਲੇ ਦੇ ਨਾਲ ਖੁੱਲ੍ਹੀ ਅੱਗ ਨਾਲ ਪਕਾਇਆ ਜਾਂਦਾ ਹੈ। ਇਸ ਦੇ ਧੂੰਏ ਨਾਲ ਔਰਤਾਂ ਤੇ ਬੱਚਿਆਂ ਦੀ ਸਿਹਤ ‘ਤੇ ਕਾਫੀ ਅਸਰ ਹੁੰਦਾ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਹੈ।