
ਨਵੀਂ ਦਿੱਲੀ : ਸੋਸ਼ਲ ਮੀਡੀਆ ਐਪ ਵੱਟਸਐਪ ਉੱਤੇ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਹੁਣ ਮਿਟਾਇਆ ਜਾ ਸਕੇਗਾ। ਵੱਟਸਐਪ ਨੇ ਇਸਦੇ ਲਈ ਆਪਣੇ ਐਪ ਵਿੱਚ ਨਵਾਂ ਫੀਚਰ ਅੱਜ ਤੋਂ ਰਸਮੀ ਰੂਪ ਨਾਲ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਹਰ ਕੋਈ ਮੋਬਾਇਲ ‘ਤੇ ਵੱਟਸਐਪ ਦੀ ਵਰਤੋਂ ਕਰਦਾ ਹੈ। ਜੇਕਰ ਇਹ ਕਹਿ ਲਈਏ ਕਿ ਵੱਟਸਐਪ ਨੌਜਵਾਨਾਂ ਲਈ ਹੀ ਨਹੀਂ ਬਲਕਿ ਸਾਰਿਆਂ ਦਾ ਹਰਮਨ ਪਿਆਰਾ ਐਪ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਵੱਟਸਐਪ ਨੂੰ ਲੋਕਾਂ ਵਿਚ ਹੋਰ ਹਰਮਨ ਪਿਆਰਾ ਬਣਾਉਣ ਲਈ ਕੰਪਨੀ ਇਸ ਵਿਚ ਬਦਲਾਅ ਕਰਦੀ ਰਹਿੰਦੀ ਹੈ। ਹੁਣ ਫਿਰ ਕੰਪਨੀ ਨੇ ਇਸ ਦੇ ਕੁਝ ਨਵੇਂ ਫੀਚਰ ਅਪਡੇਟ ਕੀਤੇ ਹਨ।ਵੱਟਸਐਪ ਦੇ ਇਸ ਫੀਚਰ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਜੇਕਰ ਮੈਸੇਜ ਗ਼ਲਤੀ ਨਾਲ ਕਿਸੇ ਦੂਜੇ ਗਰੁੱਪ ‘ਚ ਚਲਾ ਗਿਆ ਹੈ ਤਾਂ ਡਿਲੀਟ ਕਰ ਸਕਦੇ ਹਾਂ। ਜੇਕਰ ਗਲਤੀ ਨਾਲ ਕੋਈ ਮੈਸੇਜ ਭੇਜਿਆ ਗਿਆ ਤਾਂ ਆਸਾਨੀ ਨਾਲ ਡਿਲੀਟ ਕਰ ਪਾਓਗੇ। ਸਭ ਤੋਂ ਪਹਿਲਾਂ ਆਪਣੇ WhatsApp ਨੂੰ ਅਪਡੇਟ ਕਰ ਲਓ।
ਇਸ ਤੋਂ ਬਾਅਦ ਆਪਣੇ ਕਿਸੇ ਕੰਟੈਕਟ ਨੂੰ ਓਪਨ ਕਰਕੇ ਕੋਈ ਮੈਸੇਜ ਭੇਜੋ। ਹੁਣ ਉਸ ਮੈਸੇਜ ਨੂੰ ਡਿਲੀਟ ਕਰਨ ਲਈ ਕੁਝ ਸਮੇਂ ਤੱਕ ਉਸ ‘ਤੇ ਕਲਿੱਕ ਕਰੋ ਇਸ ਤਰ੍ਹਾਂ ਕਰਨ ਨਾਲ ਉੱਪਰ ਵੱਲ ਕਈ ਆਪਸ਼ਨਾਂ ਆ ਜਾਣਗੀਆਂ।ਹੁਣ ਉੱਪਰ ਡਿਲੀਟ ‘ਤੇ ਕਲਿੱਕ ਕਰੋ। ਤੁਹਾਡੇ ਸਾਹਮਣੇ ਤਿੰਨ ਆਪਸ਼ਨਾਂ ਆ ਜਾਣਗੀਆਂ। ਇਸ ਦੇ ਨੀਚੇ ਦਿੱਤੇ ਗਏ Delete for everyone ‘ਤੇ ਕਲਿੱਕ ਕਰੋ।
ਇਸ ਤਰ੍ਹਾਂ ਕਰਨ ਨਾਲ ਸਕਰੀਨ ‘ਤੇ ਇੱਕ ਮੈਸੇਜ ਆਏਗਾ, ਜਿਹਦੇ ‘ਚ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਮੈਸੇਜ ਤਾਂ ਹੀ ਡਿਲੀਟ ਹੋਵੇਗਾ ਜਦ ਦੂਸਰੇ ਯੂਜ਼ਰ ਕੋਲ ਅਪਡੇਟ ਵਰਜ਼ਨ ਹੋਵੇ।ਇੱਥੇ OK ਕਰਨ ਨਾਲ ਮੈਸੇਜ ਡਿਲੀਟ ਹੋ ਜਾਂਦਾ ਹੈ। ਹੁਣ ਮੈਸੇਜ ਦੀ ਜਗ੍ਹਾ You deleted the message ਲਿਖਿਆ ਆ ਜਾਵੇਗਾ ਉੱਥੇ ਹੀ ਦੂਜੇ ਯੂਜ਼ਰ ਦੇ ਕੋਲ This message deleted ਲਿਖਿਆ ਹੋਇਆ ਆ ਜਾਵੇਗਾ।
ਯੂਜ਼ਰ ਚਾਹੇ ਤਾਂ You deleted the message ਨੂੰ ਵੀ ਡਿਲੀਟ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਇਸ ‘ਤੇ ਕਲਿੱਕ ਕਰਕੇ ਡਿਲੀਟ ਕਰਨਾ ਹੋਵੇਗਾ।ਇਸ ਤਰ੍ਹਾਂ ਮੈਸੇਜ ਡਿਲੀਟ ਕਰਨ ਦੇ ਬਾਅਦ ਜਿਹੜਾ ਮੈਸੇਜ ਆਉਂਦਾ ਹੈ, ਉਹ ਵੀ ਡਿਲੀਟ ਹੋ ਜਾਂਦਾ ਹੈ, ਹਾਲਾਂਕਿ ਦੂਜੇ ਦੇ ਫੋਨ ‘ਤੇ This message deleted ਦਿਖਾਈ ਦੇਵੇਗਾ।