ਵਿੱਕੀ ਗੌਂਡਰ ਦੇ ਕਰੀਬੀ ਸਾਥੀ ਸੰਧੂ ਕੋਲੋਂ ਨਕਲੀ ਪਾਸਪੋਰਟ ਬਰਾਮਦ
Published : Dec 22, 2017, 11:14 am IST
Updated : Dec 22, 2017, 5:44 am IST
SHARE ARTICLE

ਨਾਭਾ ਜੇਲ੍ਹ ਵਿੱਚੋਂ ਫਰਾਰ ਗੈਂਗਸਟਰ ਵਿੱਕੀ ਗੌਂਡਰ ਦਾ ਨਜ਼ਦੀਕੀ ਸਾਥੀ ਇੰਦਰਜੀਤ ਸੰਧੂ ਵਾਸੀ ਸੰਗਤਪੁਰ (ਤਰਨ ਤਾਰਨ) ਪਟਿਆਲਾ ਪੁਲਿਸ ਦੇ ਹੱਥ ਲੱਗ ਗਿਆ ਹੈ। ਉਹ ਜੇਲ੍ਹ ਕਾਂਡ ਵੇਲੇ ਗੈਂਗਸਟਰਾਂ ਦਾ ਮਦਦਗਾਰ ਰਿਹਾ ਅਤੇ ਹੁਣ ਵਿੱਕੀ ਗੌਂਡਰ ਦਾ ਫੇਸਬੁੱਕ ਖਾਤਾ ਚਲਾ ਰਿਹਾ ਸੀ। 

ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਜਾਰੀ ਲੁੱਕ ਆਊਟ ਸਰਕੂਲਰ (ਐਲ.ਓ.ਸੀ.) ਜ਼ਰੀਏ ਉਹ ਦਿੱਲੀ ਹਵਾਈ ਅੱਡੇ ਉਤੇ ਉਦੋਂ ਫੜਿਆ ਗਿਆ, ਜਦੋਂ ਫ਼ਰਜ਼ੀ ਪਾਸਪੋਰਟ ’ਤੇ ਜੌਰਡਨ ਤੋਂ ਪਰਤ ਰਿਹਾ ਸੀ। ਦਿੱਲੀ ਪੁਲਿਸ ਦੀ ਪੁੱਛ-ਪੜਤਾਲ ਪੂਰੀ ਹੋਣ ’ਤੇ ਉਸ ਨੂੰ ਸੀਆਈਏ ਸਟਾਫ਼ ਪਟਿਆਲਾ 2 ਦੇ ਇੰਚਾਰਜ ਬਿਕਰਮਜੀਤ ਬਰਾੜ ਦੀ ਅਗਵਾਈ ਹੇਠਲੀ ਟੀਮ ਪਟਿਆਲਾ ਲਿਆਈ। 


ਹੁਣ ਉਸ ਤੋਂ ਪਟਿਆਲਾ ਪੁਲੀਸ ਪੁੱਛ-ਪੜਤਾਲ ਕਰ ਰਹੀ ਹੈ।ਪਟਿਆਲਾ ਦੇ ਐਸ.ਪੀ. (ਇਨਵੈਸਟੀਗੇਸ਼ਨ) ਹਰਵਿੰਦਰ ਵਿਰਕ ਮੁਤਾਬਕ ਸੰਧੂ ਖ਼ਿਲਾਫ਼ 23 ਅਕਤੂਬਰ ਨੂੰ ਆਈਪੀਸੀ ਦੀ ਧਾਰਾ 392, 382, 384, 506, 148, 149 ਤੇ 120-ਬੀ, ਐਨਡੀਪੀਐਸ. ਐਕਟ ਅਤੇ ਅਸਲਾ ਐਕਟ ਤਹਿਤ ਥਾਣਾ ਸਦਰ ਰਾਜਪੁਰਾ ਵਿੱਚ ਦਰਜ ਕੇਸ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਲੁੱਕ ਆਊਟ ਸਰਕੂਲਰ ਜਾਰੀ ਕਰਵਾਇਆ ਗਿਆ ਸੀ। 

ਹੁਣ ਉਹ ਗੁਰਜੰਟ ਸਿੰਘ ਦੇ ਜਾਅਲੀ ਪਾਸਪੋਰਟ ’ਤੇ ਜੌਰਡਨ ਤੋਂ ਦਿੱਲੀ ਆਇਆ ਸੀ। ਇੰਦਰਜੀਤ ਸੰਧੂ ਨੇ ਜੇਲ੍ਹ ਕਾਂਡ ਤੋਂ ਬਾਅਦ ਵੀ ਮੁਲਜ਼ਮਾਂ ਲਈ ਰਹਿਣ, ਫੰਡ ਤੇ ਹੋਰ ਸਾਜ਼ੋ-ਸਾਮਾਨ ਦੇ ਪ੍ਰਬੰਧ ਕੀਤੇ ਅਤੇ ਹੁਣ ਵੀ ਉਹ ਵਿੱਕੀ ਗੌਂਡਰ ਅਤੇ ਸ਼ੇਰਾ ਖੁੱਬਣ ਗਰੁੱਪ ਦੇ ਨਾਮ ’ਤੇ ਬਣਾਈ ਫੇਸਬੁੱਕ ਆਈ.ਡੀ. ਵਰਤਦਿਆਂ ਧਮਕੀਆਂ ਦੇ ਰਿਹਾ ਸੀ। ਤਫ਼ਤੀਸ਼ੀ ਅਫ਼ਸਰ ਬਿਕਰਮਜੀਤ ਬਰਾੜ ਨੇ ਦੱਸਿਆ ਕਿ ਇੰਦਰਜੀਤ ਸੰਧੂ ਦਾ ਤਿੰਨ ਦਿਨਾ ਪੁਲੀਸ ਰਿਮਾਂਡ ਹਾਸਲ ਕਰ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement