'ਵਿਰੁਸ਼ਕਾ' ਦੀ ਰਿਸੈਪਸ਼ਨ ਪਾਰਟੀ ਰਹੀ ਸਿਤਾਰਿਆਂ ਭਰੀ, ਸ਼ਾਹਰੁਖ਼ ਨੇ ਇਸ ਤਰ੍ਹਾਂ ਪਾਈ ਧਮਾਲ
Published : Dec 27, 2017, 11:54 am IST
Updated : Dec 27, 2017, 6:24 am IST
SHARE ARTICLE

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਨਾਲ ਜੁੜੇ ਫੰਕਸ਼ਨ ਹੁਣ ਖ਼ਤਮ ਹੋ ਗਏ ਹਨ। ਮੁੰਬਈ ‘ਚ 26 ਦਸੰਬਰ ਦੀ ਰਾਤ ਫ਼ਿਲਮ ਇੰਡਸਟਰੀ ਅਤੇ ਖੇਡ ਨਾਲ ਜੁੜੇ ਦੋਸਤਾਂ ਲਈ ਵਿਰੁਸ਼ਕਾ ਨੇ ਰਿਸੈਪਸ਼ਨ ਪਾਰਟੀ ਦਿੱਤੀ।ਇਸ ਪਾਰਟੀ ‘ਚ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ। ਇਸ ਰਿਸੈਪਸ਼ਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹਨ। 

ਵਿਰਾਟ ਦੀ ਰਿਸੈਪਸ਼ਨ ਭਾਰਤ ‘ਚ ਟਵਿੱਟਰ ਦਾ ਟਾਪ ਟ੍ਰੈੱਡ ਹੈ। ਰਿਸੈਪਸ਼ਨ ‘ਚ ਮਹਿੰਦਰ ਸਿੰਘ ਧੋਨੀ ਆਪਣੀ ਬੇਟੀ ਜੀਵਾ ਅਤੇ ਪਤਨੀ ਸਾਕਸ਼ੀ ਨਾਲ ਆਏ।ਕੁਝ ਸਮੇਂ ਪਹਿਲਾ ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਨੇ ‘ਐ ਦਿਲ ਹੈ ਮੁਸ਼ਕਿਲ’ ਫ਼ਿਲਮ ‘ਚ ਇਕੱਠੇ ਕੰਮ ਕੀਤਾ ਸੀ। ਫ਼ਿਲਮ ‘ਚ ਰਣਬੀਰ ਨੂੰ ਅਨੁਸ਼ਕਾ ਨਹੀਂ ਮਿਲਦੀ ਹੈ ਅਤੇ ਅਸਲ ਜਿੰਦਗੀ ‘ਚ ਵੀ ਨਹੀਂ ਪਰ ਜਿਹੜਾ ਦਿਲ ਫ਼ਿਲਮ ‘ਚ ਮੁਸ਼ਕਿਲ ਨਾਲ ਟੁੱਟਦਾ ਨਜ਼ਰ ਆਇਆ ਸੀ।


ਰਣਬੀਰ ਕਪੂਰ ਅਤੇ ਵਿਰਾਟ ਕੋਹਲੀ ਨੇ ਰਿਸੈਪਸ਼ਨ ‘ਚ ਉਸ ਨੂੰ ਇਸ ਤਰ੍ਹਾ ਜੋੜ ਦਿੱਤਾ। ਦਿੱਲੀ ਦੋ ਮੁੰਡੇ ਜਦੋਂ ਮੁੰਬਈ ‘ਚ ਇੱਕ ਪਾਰਟੀ ‘ਚ ਮਿਲਦੇ ਹਨ ਤਾਂ ਕੀ ਹੁੰਦਾ ਹੈ? ਡਾਂਸ ‘ਤੇ ਚਾਂਸ ਹੁੰਦਾ ਹੈ ਜੀ। ਫਿਰ ਭਾਵੇ ਉਹ ਦੋ ਮੁੰਡੇ ਬਾਲੀਵੁੱਡ ਦੇ ਕਿੰਗ ਖਾਨ ਕਹੇ ਜਾਣ ਵਾਲੇ ਸ਼ਾਹਰੁਖ਼ ਖਾਨ ਅਤੇ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੀ ਕਿਉਂ ਨਾ ਹੋਣ। ਰਿਸੈਪਸ਼ਨ ਪਾਰਟੀ ਦੀਆਂ ਕੁਝ ਵੀਡੀਓਜ਼ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਸ਼ਾਹਰੁਖ਼ ਖਾਨ ਆਪਣੇ ਹੀ ਗਾਣਿਆ ‘ਤੇ ਗਾਉਂਦੇ ਨਜ਼ਰ ਆ ਰਹੇ ਹਨ।

ਸ਼ਾਹਰੁਖ ਅਤੇ ਅਨੁਸ਼ਕਾ ਸ਼ਰਮਾ ਨੇ ‘ਜਬ ਤਕ ਹੈ ਜਾਨ’ ਫਿਲਮ ਵਿੱਚ ਵੀ ਇਕੱਠੇ ਕੰਮ ਕੀਤਾ ਸੀ। ਇਸ ਫਿਲਮ ਵਿੱਚ ਸ਼ਾਹਰੁਖ਼ ਨੇ ਕਈ ਰੋਮਾਂਟਿਕ ਡਾਇਲਾਗ ਕਹੇ ਸਨ। ਰਿਸੈਪਸ਼ਨ ਵਿੱਚ ਵੀ ਸ਼ਾਹਰੁਖ਼ ਨੇ ਇਸ ਫਿਲਮ ਦੇ ਡਾਇਲਾਗ ਕੁਝ ਐਡੀਟਿੰਗ ਨਾਲ ਕਹੇ ਪਰ ਚਿਹਰਾ ਕੋਹਲੀ ਦਾ ਸੀ ਅਤੇ ਸ਼ਬਦ ਸ਼ਾਹਰੁਖ ਦੇ।


ਅਜਿਹਾ ਨਹੀਂ ਹੈ ਕਿ ਡਾਂਸ ਕਰਨ ਦੇ ਮਾਮਲੇ ਵਿੱਚ ਇਸ ਰਿਸੈਪਸ਼ਨ ਵਿੱਚ ਅਨੁਸ਼ਕਾ ਪਿੱਛੇ ਰਹਿ ਗਈ ਹੈ, ਪੰਜਾਬੀ ਗਾਣਿਆਂ ਵਿੱਚ ਸ਼ਾਹਰੁਖ, ਕੋਹਲੀ ਅਤੇ ਅਨੁਸ਼ਕਾ ਦਾ ਡਾਂਸ ਤੁਸੀ ਇਸ ਵੀਡੀਓ ਵਿੱਚ ਵੇਖ ਸਕਦੇ ਹੋ। ਮੈਦਾਨ ‘ਤੇ ਅਕਸਰ ਆਪਣੇ ਖੇਡ ਤੋਂ ਲੋਕਾਂ ਨੂੰ ਹੈਰਾਨ ਕਰਨ ਵਾਲੇ ਪਾਂਡਿਆ ਭਰਾ ਵੀ ਇਸ ਰਿਸੈਪਸ਼ਨ ਵਿੱਚ ਗਏ ਸੀ।
ਦੋਨਾਂ ਭਰਾਵਾਂ ਦੇ ਤੇਵਰ ਇਕਦਮ ਬਰਾਤੀ ਵਾਲੇ ਹੀ ਨਜ਼ਰ ਆਏ। ਇਸ ਦੀ ਇੱਕ ਝਲਕ ਇਸ ਵੀਡੀਓ ਵਿੱਚ ਦੇਖਣ ਨੂੰ ਮਿਲਦੀ ਹੈ।

ਕੰਗਨਾ ਰਣੌਤ, ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ, ਅਨਿਲ ਕੁੰਬਲੇ, ਰਵੀ ਸ਼ਾਸਤਰੀ, ਅਨੁਰਾਗ ਕਸ਼ਿਅਪ, ਏਆਰ ਰਹਿਮਾਨ ਸਮੇਤ ਕਈ ਵੱਡੇ ਦਿੱਗਜ ਵੀ ਇਸ ਪਾਰਟੀ ਵਿੱਚ ਸ਼ਾਮਿਲ ਹੋਏ। ਵਿਰਾਟ ਕੋਹਲੀ ਅਤੇ ਅਨੁਸ਼ਕਾ ਦੀ ਸੀਕ੍ਰੇਟ ਵੈਡਿੰਗ ਨੂੰ ਸਾਲ ਦਾ ਸਭ ਤੋਂ ਵੱਡਾ ਈਵੈਂਟ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ।

 

ਚੁਪ-ਚਪੀਤੇ ਇਟਲੀ ਵਿੱਚ ਬੇਹੱਦ ਪ੍ਰਾਈਵੇਟ ਸਮਾਰੋਹ ਵਿੱਚ ਵਿਆਹ ਕਰਨ ਵਾਲੇ ਇਸ ਸਟਾਰ ਨੇ ਆਪਣੇ ਫੈਨਜ਼ ਅਤੇ ਮੀਡੀਆ ਨੂੰ ਹੈਰਾਨ ਕਰ ਦਿੱਤਾ। ਦੱਸ ਦੇਈਏ ਕਿ ਵਿਰਾਟ-ਅਨੁਸ਼ਕਾ ਨੇ ਇਟਲੀ ‘ਚ 11 ਦਸੰਬਰ ਨੂੰ ਵਿਆਹ ਕਰਵਾਇਆ ਸੀ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement