
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਵਿਆਹ ਦੇ ਬੰਧਨ 'ਚ ਵੱਝ ਗਏ ਹਨ। ਉਨ੍ਹਾਂ ਨੇ ਆਪਣੇ ਹਨੀਮੂਨ ਤੋਂ ਵਾਪਸ ਆ ਕੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰਾਟ 'ਤੇ ਅਨੁਸ਼ਕਾ ਨੂੰ ਉਨ੍ਹਾਂ ਦੇ ਵਿਆਹ ਦੀਆਂ ਸ਼ੁੱਭਕਾਵਨਾਵਾਂ ਦਿੱਤੀਆਂ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 21 ਦਸੰਬਰ ਨੂੰ ਹੋਣ ਵਾਲੀ ਰਿਸ਼ੈਪਸ਼ਨ ਪਾਰਟੀ ਲਈ ਸੱਦਾ ਦਿੱਤਾ। ਮੋਦੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਵਿਰਾਟ ਕੋਹਲੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਤੇ ਦੋਵਾਂ ਨੂੰ ਸ਼ੁੱਭਕਾਵਨਾਵਾਂ ਦਿੱਤੀਆਂ। ਕੋਹਲੀ ਤੇ ਅਨੁਸ਼ਕਾ ਦਾ ਵਿਆਹ 11 ਦਸੰਬਰ ਨੂੰ ਇਟਲੀ 'ਚ ਹੋਇਆ ਸੀ।
ਦੱਸ ਦਈਏ ਵਿਰਾਟ ਅਤੇ ਅਨੁਸ਼ਕਾ ਨੇ ਇਟਲੀ ਦੇ ਟਸਕਨੀ ਸ਼ਹਿਰ ਦੇ ਬੋਰਗੋ ਫਿਨੋਸ਼ਿਟੋ ਰਿਜਾਰਟ 'ਚ ਵਿਆਹ ਕੀਤਾ ਸੀ। ਭਾਰਤ ਪਰਤਣ ਦੇ ਬਾਅਦ ਦੋਵਾਂ ਨੇ ਪ੍ਰਧਾਨਮੰਤਰੀ ਨੂੰ ਰਿਸੈਪਸ਼ਨ ਦਾ ਸੱਦਾ ਦਿੱਤਾ। ਵੀਰਵਾਰ ਨੂੰ ਦਿੱਲੀ ਦੇ ਹੋਟਲ ਤਾਜ ਵਿੱਚ ਗਰੇਂਡ ਰਿਸੈਪਸ਼ਨ ਦੀਆਂ ਤਿਆਰੀਆਂ ਜੋਰਾਂ ਉੱਤੇ ਹਨ।
ਤਾਜ ਡਿਪਲੋਮੈਟਿਕ ਐਂਕਲੇਵ ਦੇ ਦਰਬਾਰ ਹਾਲ ਵਿੱਚ ਰਿਸੈਪਸ਼ਨ ਹੋਵੇਗਾ। ਵੈਡਿੰਗ ਕਾਰਡ ਦੇ ਮੁਤਾਬਕ, ਰਾਤ 8.30 ਵਜੇ ਰਿਸੈਪਸ਼ਨ ਹੋਵੇਗਾ। ਜਿੱਥੇ ਵਿਰਾਟ ਅਤੇ ਅਨੁਸ਼ਕਾ ਦੇ ਰਿਸ਼ਤੇਦਾਰ, ਦੋਸਤ ਸਮੇਤ ਕਈ ਵੱਡੀ ਸੈਲੀਬਰਿਟੀ ਸ਼ਰੀਕ ਹੋਣਗੇ।
ਦਿੱਤਾ ਇਹ ਖਾਸ ਤੋਹਫਾ
ਆਮਤੌਰ ਉੱਤੇ ਸੈਲੇਬਸ ਆਪਣੇ ਵਿਆਹ ਦੇ ਕਾਰਡ ਵਿੱਚ ਕੁਝ ਨਵਾਂ ਅਤੇ ਅਨੋਖਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਵਿੱਚ ਡਰਾਈਫਰੂਟਸ, ਵਾਇਨ ਤੋਂ ਲੈ ਕੇ ਦੇਸ਼ - ਦੁਨੀਆ ਦੇ ਵੱਖ - ਵੱਖ ਗਿਫਟਸ ਰੱਖੇ ਜਾਂਦੇ ਹਨ, ਪਰ ਅਨੁਸ਼ਕਾ ਨੇ ਆਪਣੇ ਵਿਆਹ ਲਈ ਇਕੋ - ਫਰੈਡਲੀ ਵੈਡਿੰਗ ਕਾਰਡ ਚੁਣਿਆ ਹੈ। ਪੀਐਮ ਮੋਦੀ ਲਈ ਇਸ ਕਾਰਡ ਨੂੰ ਲੈ ਕੇ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਪਹੁੰਚੇ।
ਇਸ ਤੋਂ ਪਹਿਲਾਂ ਫਿਲਮਮੇਕਰ ਮਹੇਸ਼ ਭੱਟ ਨੇ ਇਸ ਵੈਡਿੰਗ ਕਾਰਡ ਦੀ ਝਲਕ ਟਵਿਟਰ ਉੱਤੇ ਸਾਂਝੀ ਕੀਤੀ ਸੀ। ਜੋ ਕਿ ਕਰੀਮ ਰੰਗ ਦੇ ਇਸ ਕਾਰਡ ਵਿੱਚ ਅਨੁਸ਼ਕਾ ਅਤੇ ਵਿਰਾਟ ਦਾ ਨਾਮ ਲਿਖਿਆ ਹੈ। ਇਸ ਵਿੱਚ ਫੁੱਲਾਂ ਦੀ ਸਜਾਵਟ ਸਾਫ਼ ਦੇਖੀ ਜਾ ਸਕਦੀ ਹੈ।
ਤਾਜ ਡਿਪਲੋਮੈਟਿਕ ਐਂਕਲੇਵ ਹੈ 5 ਸਟਾਰ ਹੋਟਲ
ਦਿੱਲੀ ਦਾ ਤਾਜ ਡਿਪਲੋਮੈਟਿਕ ਐਂਕਲੇਵ ਦੀ ਗਿਣਤੀ 5 ਸਟਾਰ ਹੋਟਲਾਂ ਵਿੱਚ ਹੁੰਦੀ ਹੈ। ਹੋਟਲ ਤਾਜ ਦੇ ਦਰਬਾਰ ਹਾਲ ਵਿੱਚ ਰਿਸੈਪਸ਼ਨ ਦਿੱਤਾ ਜਾਵੇਗਾ। ਜਿੱਥੇ 500 ਤੋਂ 1000 ਲੋਕ ਆ ਸਕਦੇ ਹਨ। ਹੋਟਲ ਦੀ ਗੱਲ ਕਰੀਏ ਤਾਂ ਉਸ ਵਿੱਚ 403 ਰੂਮਸ ਅਤੇ 41 ਸਵੀਟ ਹਨ। ਇਸ ਹੋਟਲ ਵਿੱਚ ਲਗਜਰੀ ਸਪਾ ਅਤੇ ਸੈਲੂਨ ਵੀ ਹੈ। ਇਸ ਹੋਟਲ ਦਾ ਇੰਡੀਅਨ, ਯੂਰਪੀ ਅਤੇ ਚਾਈਨੀਜ ਫੂਡ ਕਾਫ਼ੀ ਫੇਮਸ ਹੈ। ਹੋਟਲ ਵਿੱਚ 300 ਕਾਰ ਅੰਦਰ ਅਤੇ 250 ਕਾਰ ਬਾਹਰ ਖੜੀ ਕੀਤੀ ਜਾ ਸਕਦੀ ਹੈ।
26 ਦਸੰਬਰ ਨੂੰ ਮੁੰਬਈ ਵਿੱਚ ਹੋਵੇਗੀ ਪਾਰਟੀ
ਮੁੰਬਈ ਵਿੱਚ ਅਨੁਸ਼ਕਾ ਦੇ ਬਾਲੀਵੁਡ ਦੇ ਕਰੀਬੀ ਦੋਸਤਾਂ ਲਈ 26 ਦਸੰਬਰ ਨੂੰ ਪਾਰਟੀ ਰੱਖੀ ਗਈ ਹੈ। ਵਿਆਹ ਦੇ ਬਾਅਦ ਅਨੁਸ਼ਕਾ ਅਤੇ ਵਿਰਾਟ ਸਾਊਥ ਅਫਰੀਕਾ ਰਵਾਨਾ ਹੋ ਰਹੇ ਹਨ ਜਿੱਥੇ ਉਹ ਟੈਸਟ ਸੀਰੀਜ਼ ਦਾ ਹਿੱਸਾ ਬਣਨਗੇ ਅਤੇ ਅਨੁਸ਼ਕਾ ਉਨ੍ਹਾਂ ਦੇ ਨਾਲ ਇੱਥੇ ਨਿਊ ਈਅਰ ਮਨਾਏਗੀ।