
ਜਦ ਵਟਸਐਪ ਨੇ ਦੋ ਸਾਲ ਪਹਿਲਾਂ ਆਪਣੇ ਅਰਬਾਂ ਯੂਜ਼ਰਸ ਲਈ ਚੈਟ 'ਚ ਐਂਡ-ਟੂ-ਐਂਡ ਐਂਕ੍ਰਿਪਸ਼ਨ ਜੋੜਿਆ ਸੀ, ਤਾਂ ਮੋਬਾਇਲ ਮੈਸੇਜਿੰਗ ਵਿਸ਼ਾਲ ਦੁਨੀਆ ਲਈ ਇਹ ਇਕ ਵੱਡਾ ਕਦਮ ਸੀ। ਉਥੇ ਹੀ ਹੁਣ ਇਸ ਐਪ ਦਾ ਗਰੁਪ ਚੈਟ ਫੀਚਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਵਟਸਐਪ ਬਗ ਨੇ ਗਰੁਪ ਚੈਟ ਦੀ ਪ੍ਰਾਇਵੇਸੀ 'ਤੇ ਸਵਾਲ ਖੜੇ ਕਰ ਦਿੱਤੇ ਹਨ। ਸੁਰੱਖਿਆ ਖੋਜ਼ਕਾਰਾਂ ਰਾਹੀਂ ਯੂਜ਼ਰਸ ਦੀ ਚੈਟ ਦੀ ਸੁਰੱਖਿਆ 'ਤੇ ਸਵਾਲ ਚੁੱਕੇ ਗਏ ਹਨ।
ਜਰਮਨੀ ਦੇ ਰੂਹਰ ਯੂਨੀਵਰਸਿਟੀ ਬੋਚੂਮ ਦੇ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ, ਵਟਸਐਪ ਦੇ ਸਰਵਰਸ ਨੂੰ ਕੋਈ ਵੀ ਕੰਟਰੋਲ ਕਰ ਸਕਦਾ ਹੈ, ਜਿਵੇਂ ਕਿਸੇ ਕਰਮਚਾਰੀ ਦੁਆਰਾ ਨਿਰਦੇਸ਼ਤ ਕਰਮਚਾਰੀ, ਉਦਾਹਰਣ ਦੇ ਲਈ-ਸਕਿਓਰਿਟੀ ਪ੍ਰੋਸੈਸ ਨੂੰ ਧੋਖਾ ਦੇ ਸਕਦੇ ਹਨ ਅਤੇ ਨਵੇਂ ਮੈਂਬਰਸ ਨੂੰ ਗਰੁਪ 'ਚ ਜੋੜ ਸਕਦੇ ਹਨ ਅਤੇ ਨਿੱਜੀ ਗੱਲਬਾਤ ਦੀ ਜਾਸੂਸੀ ਕਰ ਸਕਦੇ ਹਨ।
ਜਰਮਨ ਕ੍ਰਿਪਟੋਗਰਾਫਰਸ ਦੀ ਇਕ ਟੀਮ ਦੁਆਰਾ ਕੀਤੇ ਗਈ ਨਵੀਂ ਜਾਂਚ ਮੁਤਾਬਕ, ਵਟਸਐਪ 'ਚ ਕਈ ਖਾਮੀਆਂ ਵੇਖੀਆ ਗਈਆਂ, ਜਿਸ ਨਾਲ ਇਸ ਐਪ ਦੇ ਗਰੁਪ ਚੈਟ ਫੀਚਰ 'ਚ ਐਂਟਰੀ ਕਰਨੀ ਸੰਭਵ ਹੈ। ਮਤਲਬ ਇਸ ਦੀ ਪ੍ਰਾਇਵੇਸੀ ਖਤਰੇ 'ਚ ਹੈ।
ਜੋ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ ਉਹ ਜਾਣਦੇ ਹੋਣਗੇ ਕਿ ਇਕ ਨੋਟੀਫਿਕੇਸ਼ਨ ਤੱਦ ਭੇਜਿਆ ਜਾਂਦਾ ਹੈ ਜਦ ਕੋਈ ਨਵਾਂ ਮੈਂਬਰ ਕਿਸੇ ਗਰੁਪ 'ਚ ਸ਼ਾਮਿਲ ਹੋ ਜਾਂਦਾ ਹੈ।
ਇਸ 'ਚ ਅਜਿਹਾ ਨਹੀਂ ਹੁੰਦਾ ਕਿ ਗਰੁਪ 'ਚ ਕੋਈ ਮੈਂਬਰ ਜੋੜਿਆ ਗਿਆ ਹੈ ਅਤੇ ਉਸ ਦੀ ਨੋਟੀਫਿਕੇਸ਼ਨ ਹੋਰ ਮੈਂਬਰਸ ਨੂੰ ਨਾਂ ਮਿਲੇ। ਪਰ ਖੋਜਕਾਰਾਂ ਨੇ ਕਿਹਾ ਕਿ ਸਰਵਰ ਨੂੰ ਸੁਨੇਹਾ ਭੇਜੇ ਜਾਣ ਦੇ ਤਰੀਕੇ 'ਚ ਗੜਬੜੀ ਕਰਨੀ ਸੰਭਵ ਹੋਵੇਗੀ, ਤਾਂ ਜੋ ਮੈਂਬਰਸ ਨੂੰ ਇਹ ਨੋਟੀਫਿਕੇਸ਼ਨ ਪ੍ਰਾਪਤ ਨਾਂ ਹੋਣ ਜਾਂ ਨਵੇਂ ਮੈਂਬਰ ਦੇ ਬਾਰੇ 'ਚ ਪਤਾ ਨਾਂ ਲਗੇ।
ਵਟਸਐਪ 'ਚ ਆਇਆ ਇਹ ਬਗ ਦੁਨੀਆ ਭਰ ਦੇ ਕਈ ਕਰਮਚਾਰੀਆਂ ਦੀ ਪ੍ਰਾਇਵੇਸੀ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਹੈ, ਜੋ ਸਕਿਓਰਿਟੀ ਦੇ ਨਾਲ ਕੰਮਿਊਨਿਕੇਸ਼ਨ ਕਰਨ ਲਈ ਇਸ ਐਪ ਦਾ ਇਸਤੇਮਾਲ ਕਰਦੇ ਹਨ। ਫੇਸਬੁਕ ਦੇ ਮਲਕਿਅਤ ਵਾਲੀ ਵਟਸਐਪ ਨੇ ਵਾਰ-ਵਾਰ ਆਪਣੇ ਯੂਜ਼ਰਸ ਲਈ ਪੂਰੀ ਸੁਰੱਖਿਆ ਦੀ ਪੇਸ਼ਕਸ਼ ਕਰਨ ਦਾ ਦਾਅਵਾ ਕੀਤਾ ਹੈ।