ਯੂ. ਟੀ. ਪ੍ਰਸ਼ਾਸਨ ਵੱਲੋਂ ਸੀ.ਟੀ.ਯੂ ਦੀਆਂ 40 ਨਵੀਆਂ ਬੱਸਾਂ ਨੂੰ ਹਰੀ ਝੰਡੀ
Published : Oct 16, 2017, 3:13 pm IST
Updated : Oct 16, 2017, 9:43 am IST
SHARE ARTICLE

ਦੀਵਾਲੀ ਮੌਕੇ ਸ਼ਹਿਰ ਦੇ ਲੋਕਾਂ ਨੂੰ ਯੂ. ਟੀ. ਪ੍ਰਸ਼ਾਸਨ ਨੇ 40 ਨਵੀਆਂ ਸੀ. ਟੀ. ਯੂ. ਬੱਸਾਂ ਦੀ ਸੌਗਾਤ ਦਿੱਤੀ ਹੈ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਐਤਵਾਰ ਨੂੰ ਸੈਕਟਰ-17 ਸਥਿਤ ਆਈ. ਐੱਸ. ਬੀ. ਟੀ. ਤੋਂ ਲੰਬੇ ਰੂਟ 'ਤੇ ਚੱਲਣ ਵਾਲੀਆਂ 40 ਜਨਰਲ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। 

ਇਸ ਮੌਕੇ ਡਾਇਰੈਕਟਰ ਟ੍ਰਾਂਸਪੋਰਟ ਅਮਿਤ ਤਲਵਾੜ ਵੀ ਮੌਜੂਦ ਸਨ। ਖੇਰ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਟ੍ਰੈਫਿਕ ਵਧ ਰਿਹਾ ਹੈ, ਉਸ ਲਈ ਸ਼ਹਿਰ ਵਿਚ ਵਧੀਆ ਪਬਲਿਕ ਟ੍ਰਾਂਸਪੋਰਟ ਬਹੁਤ ਜ਼ਰੂਰੀ ਹੈ। ਅਮਿਤ ਤਲਵਾੜ ਨੇ ਦੱਸਿਆ ਕਿ ਨਵੀਆਂ ਬੱਸਾਂ ਦਿੱਲੀ, ਹਰਿਦੁਆਰ, ਦੇਹਰਾਦੂਨ, ਅੰਮ੍ਰਿਤਸਰ, ਜਵਾਲਾ ਜੀ ਆਦਿ ਰੂਟਾਂ 'ਤੇ ਚਲਾਈਆਂ ਜਾਣਗੀਆਂ।


ਉਨ੍ਹਾਂ ਦੱਸਿਆ ਕਿ ਇਨ੍ਹਾਂ 40 ਆਮ ਬੱਸਾਂ ਤੋਂ ਇਲਾਵਾ ਜਲਦੀ ਹੀ ਸੀ. ਟੀ. ਯੂ. ਨੂੰ 40 ਐੱਚ. ਵੀ. ਏ. ਸੀ. ਬੱਸਾਂ ਮਿਲਣਗੀਆਂ, ਜਿਨ੍ਹਾਂ ਲਈ ਟੈਂਡਰ ਪ੍ਰੀਕਿਰਿਆ ਚੱਲ ਰਹੀ ਹੈ। ਇਹ ਬੱਸਾਂ ਸੈਮੀ ਡੀਲਕਸ ਹੋਣਗੀਆਂ। 

ਇਨ੍ਹਾਂ ਤੋਂ ਇਲਾਵਾ 40 ਸੁਪਰ ਲਗਜ਼ਰੀ ਬੱਸਾਂ ਵੀ ਖਰੀਦੀਆਂ ਜਾ ਰਹੀਆਂ ਹਨ, ਜੋ ਕਿ ਸ਼ਹਿਰ ਦੇ ਵੱਖ-ਵੱਖ ਰੂਟਾਂ 'ਤੇ ਚੱਲਣਗੀਆਂ। ਨਾਲ ਹੀ ਸੀ. ਟੀ. ਯੂ. 20 ਇਲੈਕਟ੍ਰਿਕ ਬੱਸਾਂ ਵੀ ਖਰੀਦ ਰਿਹਾ ਹੈ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement