ਜ਼ਹਿਰੀਲੀ ਧੁੰਦ ਦਾ ਕਹਿਰ: ਦਿੱਲੀ 'ਚ ਖੁੱਲੇ ਸਕੂਲ, 69 ਟਰੇਨਾਂ ਲੇਟ
Published : Nov 14, 2017, 10:35 am IST
Updated : Nov 14, 2017, 5:05 am IST
SHARE ARTICLE

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਧੁੰਦ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਹੈ। ਸੋਮਵਾਰ ਨੂੰ ਰਾਜਧਾਨੀ ਵਿੱਚ ਸਕੂਲ ਖੁੱਲ ਗਏ ਹਨ, ਬੱਚੇ ਸਵੇਰੇ-ਸਵੇਰੇ ਧੁੰਦ ਦੇ ਵਿੱਚ ਆਪਣੇ ਸਕੂਲ ਪਹੁੰਚੇ। ਧੁੰਦ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਦਿੱਲੀ ਆਉਣ ਵਾਲੀਆਂ ਕਈ ਟਰੇਨਾਂ ਰੱਦ ਹੋ ਗਈਆਂ ਹਨ। ਇਸ ਵਿੱਚ ਦਿੱਲੀ ਸਰਕਾਰ ਅੱਜ ਔਡ-ਇਵਨ ਦੇ ਮੁੱਦੇ ‘ਤੇ ਦੁਬਾਰਾ ਐਨ ਜੀ ਟੀ ਦੇ ਕੋਲ ਜਾਵੇਗੀ ਅਤੇ ਉਨ੍ਹਾਂ ਦੇ ਨਿਯਮਾਂ ‘ਤੇ ਮੁੜ ਵਿਚਾਰ ਦੀ ਗੱਲ ਕਰੇਗੀ।

ਸੋਮਵਾਰ ਸਵੇਰੇ ਸਕੂਲ ਪੁੱਜੇ ਬੱਚਿਆਂ ਅਤੇ ਕਈ ਟੀਚਰਸ ਨੇ ਕਿਹਾ ਕਿ ਸਕੂਲ ਬੰਦ ਕਰਨਾ ਕੋਈ ਹੱਲ ਨਹੀਂ ਹੈ, ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਹੁਣ ਐਨ ਸੀ ਆਰ ਇਲਾਕੇ ਵਿੱਚ ਸਕੂਲ ਬੰਦ ਹੀ ਰਹਿਣਗੇ। ਪਿਛਲੇ ਪੰਜ ਦਿਨ ਤੋਂ ਪ੍ਰਦੂਸ਼ਣ ਦੇ ਚਲਦੇ ਸਕੂਲ ਬੰਦ ਕੀਤੇ ਗਏ ਸਨ। ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਹਵਾ ਅਤੇ ਜਹਰੀਲੀ ਹੋ ਗਈ ਹੈ।



ਕਈ ਟਰੇਨਾਂ ਰੱਦ

ਧੁੰਦ ਦੀ ਵਜ੍ਹਾ ਤੋਂ ਆਵਾਜਾਈ ‘ਤੇ ਵੀ ਕਾਫ਼ੀ ਅਸਰ ਪੈ ਰਿਹਾ ਹੈ। ਸੋਮਵਾਰ ਨੂੰ ਧੁੰਦ ਦੇ ਕਾਰਨ ਕਰੀਬ 69 ਟਰੇਨਾਂ ਲੇਟ ਹੋ ਸਕਦੀਆਂ ਹਨ। ਇਸ ਦੇ ਇਲਾਵਾ 22 ਟਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ, 8 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਦਿੱਲੀ ਵਿੱਚ ਔਡ-ਇਵਨ ਲਾਗੂ ਕਰਲ ਦਾ ਫੈਸਲਾ ਐਨ ਸਮੇਂ ‘ਤੇ ਕੇਜਰੀਵਾਲ ਸਰਕਾਰ ਨੇ ਵਾਪਸ ਲੈ ਲਿਆ ਸੀ। ਐਨ ਜੀ ਟੀ ਨੇ ਜੋ ਸ਼ਰਤਾਂ ਦੱਸੀਆਂ ਸਨ, ਉਸ ਨੂੰ ਸਰਕਾਰ ਨੇ ਮੰਨਣ ਵਿੱਚ ਅਸਮਰਥਤਾ ਜਤਾਈ ਸੀ। ਐਨ ਜੀ ਟੀ ਨੇ ਸਾਫ਼ ਕਿਹਾ ਸੀ ਕਿ ਔਡ-ਇਵਨ ਕਾਰ ਦੇ ਨਾਲ-ਨਾਲ ਦੋ ਪਹੀਆ ਵਾਹਨਾਂ ਅਤੇ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ‘ਤੇ ਵੀ ਲਾਗੂ ਕੀਤਾ ਜਾਵੇ। ਵੀ ਵੀ ਆਈ ਪੀ ਨੂੰ ਵੀ ਇਸ ਤੋਂ ਛੂਟ ਨਾ ਦਿੱਤੀ ਜਾਵੇ। 


ਅਜਿਹੀਆਂ ਸ਼ਰਤਾਂ ‘ਤੇ ਕੇਜਰੀਵਾਲ ਸਰਕਾਰ ਨੇ ਆਡ-ਈਵਨ ਰੱਦ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਦਿੱਲੀ ‘ਚ ਕਰੀਬ 8 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਪ੍ਰਵਾਹੀ ਹੋ ਰਹੀ ਹੈ, ਇਸ ਲਈ ਇਸ ਦਾ ਅਸਰ ਹੁਣ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ, ਦੱਖਣ-ਪੱਛਮ ਦਿਸ਼ਾ ਤੋਂ ਚੱਲਣ ਵਾਲੀ ਹਵਾ ਦੀ ਰਫ਼ਤਾਰ ਆਉਣ ਵਾਲੇ ਦਿਨਾਂ ਵਿੱਚ ਘੱਟ ਰਹੇਗੀ। 

ਇਸ ਤੋਂ ਪ੍ਰਦੂਸ਼ਣ ਦਾ ਪੱਧਰ ਵਧਦਾ ਜਾਵੇਗਾ। ਜੋ ਸਮੌਗ ਵਿੱਚ ਤਬਦੀਲ ਹੋ ਜਾਵੇਗਾ। ਇਹ ਮਾਹੌਲ ਲੋਕਾਂ ਲਈ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਦੱਸ ਦਈਏ ਕਿ ਪਿਛਲੇ ਸਾਲ ਦਿਵਾਲੀ ਦੇ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਐਮਰਜੇਂਸੀ ਲੈਵਲ ਤੱਕ ਪਹੁੰਚ ਗਿਆ ਸੀ। ਜਿਸ ਦੇ ਨਾਲ ਦਿੱਲੀ ਵਿੱਚ ਸਮੌਗ ਦੀ ਹਾਲਤ ਬਣ ਗਈ ਸੀ। ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਉਸ ਸਮੇਂ ਆਨੰਦ ਵਿਹਾਰ, ਪੰਜਾਬੀ ਬਾਗ, ਮੰਦਿਰ ਰਸਤੇ ਸਮੇਤ ਕਈ ਇਲਾਕਿਆਂ ਵਿੱਚ ਪੀਐੱਮ 10 ਦਾ ਪੱਧਰ 400 ਤੋਂ ਜਿਆਦਾ ਦਰਜ ਹੋਇਆ ਸੀ। 


ਸੁਪਰੀਮ ਕੋਰਟ ਦੇ ਬੈਨ ਦੇ ਬਾਅਦ ਦਿੱਲੀ ਵਿੱਚ ਇਸ ਸਾਲ ਜਰੂਰ ਪਟਾਕੇ ਘੱਟ ਚਲਾਏ ਗਏ। ਪਰ ਪ੍ਰਦੂਸ਼ਣ ਦਾ ਪੱਧਰ ਘੱਟ ਨਹੀਂ ਹੋ ਰਿਹਾ ਹੈ। ਗੱਡੀਆਂ ਅਤੇ ਫੈਕਟਰੀਆਂ ਤੋਂ ਨਿਕਲਣ ਵਾਲੇ ਧੂਏ ਤੋਂ ਵਾਤਾਵਰਣ ਵਿੱਚ ਪ੍ਰਦੂਸ਼ਣ ਹੁਣ ਵੀ ਖਤਰੇ ਦੇ ਨਿਸ਼ਾਨੇ ‘ਤੇ ਬਣਿਆ ਹੋਇਆ ਹੈ। ਇਸ ਵਾਰ ਦੀਵਾਲੀ ਮੌਕੇ ਵੀ ਦਿੱਲੀ ‘ਚ ਪਟਾਕਿਆਂ ਨੂੰ ਬੈਨ ਕਰ ਦਿੱਤਾ ਸੀ। ਜਿਸ ਕਾਰਨ ਦਿੱਲੀ ‘ਚ ਬਹੁਤ ਘੱਟ ਮਾਤਰਾ ‘ਚ ਪਟਾਕੇ ਚਲਾਏ ਗਏ। ਜਿਸ ਕਾਰਨ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਬਾ ਦਿੱਲੀ ਨੂੰ ਬਚਾਅ ਰਿਹਾ ਹੈ।



SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement