Kochi News : ਹਾਈਬ੍ਰਿਡ ਗਾਂਜਾ ਰੱਖਣ ਦੇ ਦੋਸ਼ ’ਚ ਮਲਿਆਲਮ ਫ਼ਿਲਮ ਨਿਰਦੇਸ਼ਕ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Kochi News :   ਆਬਕਾਰੀ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸਿਨੇਮੈਟੋਗ੍ਰਾਫਰ ਸਮੀਰ ਥਹੀਰ ਵਲੋਂ ਕਿਰਾਏ ’ਤੇ ਲਏ ਗਏ ਫਲੈਟ ’ਤੇ ਛਾਪਾ ਮਾਰਿਆ

ਹਾਈਬ੍ਰਿਡ ਗਾਂਜਾ ਰੱਖਣ ਦੇ ਦੋਸ਼ ’ਚ ਮਲਿਆਲਮ ਫ਼ਿਲਮ ਨਿਰਦੇਸ਼ਕ ਗ੍ਰਿਫਤਾਰ

Kochi News in Punjabi :  ਮਲਿਆਲਮ ਨਿਰਦੇਸ਼ਕ ਖਾਲਿਦ ਰਹਿਮਾਨ ਅਤੇ ਅਸ਼ਰਫ ਹਮਸਾ ਸਮੇਤ ਤਿੰਨ ਵਿਅਕਤੀਆਂ ਨੂੰ ਕੋਚੀ ’ਚ 1.63 ਗ੍ਰਾਮ ਹਾਈਬ੍ਰਿਡ ਗਾਂਜਾ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।  ਆਬਕਾਰੀ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸਿਨੇਮੈਟੋਗ੍ਰਾਫਰ ਸਮੀਰ ਥਹੀਰ ਵਲੋਂ ਕਿਰਾਏ ’ਤੇ ਲਏ ਗਏ ਫਲੈਟ ’ਤੇ ਛਾਪਾ ਮਾਰਿਆ। ਕੇਰਲ ਫਿਲਮ ਮੁਲਾਜ਼ਮ ਫੈਡਰੇਸ਼ਨ ਨੇ ਫਿਲਮ ਨਿਰਮਾਤਾਵਾਂ ਨੂੰ ਇਹ ਕਹਿੰਦੇ ਹੋਏ ਮੁਅੱਤਲ ਕਰ ਦਿਤਾ ਕਿ ਅਗਲੇਰੀ ਕਾਰਵਾਈ ਜਾਂਚ ਦੀ ਪ੍ਰਗਤੀ ’ਤੇ ਨਿਰਭਰ ਕਰਦੀ ਹੈ। 

ਆਬਕਾਰੀ ਡਿਪਟੀ ਕਮਿਸ਼ਨਰ ਟੀ.ਐਮ. ਮਾਜੂ ਨੇ ਪੁਸ਼ਟੀ ਕੀਤੀ ਕਿ ਥਾਹਿਰ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸਨ ਨੇ ਨੌਜੁਆਨਾਂ ’ਤੇ ਮਸ਼ਹੂਰ ਹਸਤੀਆਂ ਦੇ ਪ੍ਰਭਾਵ ’ਤੇ ਜ਼ੋਰ ਦਿੰਦੇ ਹੋਏ ਨਸ਼ਾ ਵਿਰੋਧੀ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਰਕਾਰ ਦੇ ਲਾਗੂ ਕਰਨ ਦੇ ਯਤਨਾਂ ਦੀ ਆਲੋਚਨਾ ਕਰਦਿਆਂ ਕਿਹਾ, ‘‘ਸਮੇਂ ਦੀ ਮੰਗ ਹੈ ਕਿ ਪਾਬੰਦੀਸ਼ੁਦਾ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਵੇ।’’ 

(For more news apart from Malayalam film director arrested for possessing hybrid ganja News in Punjabi, stay tuned to Rozana Spokesman)