ਬਾਲੀਵੁਡ ਦੀ ਸਭ ਤੋਂ ਮਹਿੰਗੀ ਮੂਵੀ ਵਿਚ ਵੰਡਰ ਵੁਮਨ ਦਾ ਕਿਰਦਾਰ ਨਿਭਾਏਗੀ : ਦੀਪਿਕਾ
Published : May 29, 2018, 1:33 pm IST
Updated : May 29, 2018, 1:33 pm IST
SHARE ARTICLE
Deepika Padukone plays Super Woman
Deepika Padukone plays Super Woman

ਦੀਪਿਕਾ ਪਾਦੁਕੋਣ ਦੀ ਰਣਵੀਰ ਨਾਲ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਬਾਲੀਵੁਡ ਵਿਚ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ........

ਮੁੰਬਈ : ਦੀਪਿਕਾ ਪਾਦੁਕੋਣ ਦੀ ਰਣਵੀਰ ਨਾਲ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਬਾਲੀਵੁਡ ਵਿਚ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਦਰਸ਼ਕ ਇਹ ਸੋਚ ਕੇ ਪਰੇਸ਼ਾਨ ਹਨ ਕਿ ਦੀਪਿਕਾ ਨੂੰ ਵੱਡੀ ਫ਼ਿਲਮ ਪਦਮਾਵਤ ਤੋਂ ਬਾਅਦ ਵੱਡੇ ਪਰਦੇ 'ਤੇ ਕਦੋਂ ਅਤੇ ਕਿਸ ਰੂਪ ਵਿਚ ਨਜ਼ਰ ਆਉਣਗੇ। ‘ਪਦਮਾਵਤ’ ਤੋਂ ਬਾਅਦ ਦੀਪਿਕਾ ਪਾਦੁਕੋਣ ਦੀ ਅਗਲੀ ਫ਼ਿਲਮ ਦਾ ਇੰਤਜ਼ਾਰ ਸਾਰਿਆਂ ਨੂੰ ਹੈ। ਮੀਡੀਆ ਰਿਪੋਰਟਸ ਮੁਤਾਬਿਕ ਦੀਪਿਕਾ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫ਼ਿਲਮ ਵਿਚ ਵੰਡਰ ਵੁਮਨ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਕਿਰਦਾਰ ਨੂੰ ਨਿਭਾਉਣ ਲਈ ਦੀਪਿਕਾ ਮਾਰਸ਼ਲ ਆਰਟਸ ਦੀ ਡੂੰਘਾਈ ਨਾਲ ਸਿਖਲਾਈ ਲੈਣ ਵਾਲੀ ਹੈ।

Deepika PadukoneDeepika Padukone ਜ਼ਿਕਰਯੋਗ ਹੈ ਕਿ ਫ਼ਿਲਮ ਦਾ ਬਜਟ 300 ਕਰੋੜ ਦਸਿਆ ਜਾ ਰਿਹਾ ਹੈ, ਜਿਸ ਲਈ ਨਿਵੇਸ਼ਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਦੀਪਿਕਾ ‘ਪਦਮਾਵਤ’ ਤੋਂ ਬਾਅਦ ਵਿਸ਼ਾਲ ਭਾਰਦਵਾਜ ਦੀ ਗੈਂਗਸਟਰ ਫ਼ਿਲਮ ‘ਸਪਨਾ ਦੀਦੀ’ ਕਰਨ ਵਾਲੀ ਸੀ ਪਰ ਇਰਫ਼ਾਨ ਦੀ ਤਬੀਅਤ ਵਿਗੜਨ ਤੋਂ ਬਾਅਦ ਉਹ ਫ਼ਿਲਮ ਫ਼ਿਲਹਾਲ ਰੁਕ ਗਈ ਹੈ। ਹਿੰਦੀ ਸਿਨੇਮਾ ਵਿਚ ਬਹੁਤ ਘੱਟ ਫ਼ਿਲਮਾਂ ਅਜਿਹੀਆਂ ਆਈਆਂ ਹਨ, ਜਿਸ ਵਿਚ ਕਿਸੇ ਮਹਿਲਾ ਕਲਾਕਾਰ ਨੂੰ ਸੁਪਰ ਵੁਮਨ ਬਣਾ ਕੇ ਪੇਸ਼ ਕੀਤਾ ਗਿਆ ਹੋਵੇ। ‘ਦਰੋਣ’ ਵਿਚ ਪ੍ਰਿਅੰਕਾ ਚੋਪੜਾ ਦਾ ਕਿਰਦਾਰ ਸੁਪਰ ਪਾਵਰ ਤੋਂ ਲੈਸ ਦਿਖਾਇਆ ਗਿਆ ਸੀ।

deepika padukonedeepika padukoneਤੁਹਾਨੂੰ ਦਸ ਦੇਈਏ ਕਿ ਪਿਛਲੇ ਸਾਲ ‘ਕ੍ਰਿਸ਼ 4’ ਨੂੰ ਲੈ ਕੇ ਖ਼ਬਰਾਂ ਆਈਆਂ ਸਨ ਕਿ ਰਿਤੀਕ ਰੋਸ਼ਨ ਦੀ ਇਸ ਸੁਪਰ ਹੀਰੋ ਫਰੈਂਚਾਇਜ਼ੀ ਵਿਚ ਇਕ ਕਿਰਦਾਰ ਵੰਡਰ ਵੁਮਨ ਦੀ ਤਰਜ਼ 'ਤੇ ਹੋਵੇਗਾ ਅਤੇ ਇਸ ਲਈ ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਦਾ ਹੀ ਨਾਮ ਸਾਹਮਣੇ ਆਇਆ ਸੀ ਪਰ ਉਸ ਸਮੇਂ ਰਿਤੀਕ ਨੇ ਕਿਹਾ ਸੀ ਕਿ ਸਕ੍ਰਿਪਟ 'ਤੇ ਕੰਮ ਚੱਲ ਰਿਹਾ ਹੈ, ਲਿਹਾਜ਼ਾ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਬਾਲੀਵੁਡ ਵਿਚ ਆਉਣ ਵਾਲੇ ਸਮੇਂ ਵਿਚ ਕਈ ਸੁਪਰ ਹੀਰੋ ਫ਼ਿਲਮਾਂ ਦੇਖਣ ਨੂੰ ਮਿਲ ਸਕਦੀਆਂ ਹਨ।  ਇਹਨਾਂ ਵਿਚੋਂ ਇਕ ‘ਭਾਵੇਸ਼ ਜੋਸ਼ੀ’ ਹੈ ਜੋ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਵਿਕਰਮਾਦਿਤਿਆ ਮੋਟਵਾਨੇ ਨਿਰਦੇਸ਼ਨ ਫ਼ਿਲਮ ਹਰਸ਼ਵਰਧਨ ਕਪੂਰ ਇਕ ਵਿਜਿਲੈਂਟ ਦੇ ਰੋਲ ਵਿਚ ਦਿਖਣਗੇ ਜੋ ਸਮਾਜਿਕ ਗੁਨਾਹਾਂ ਵਿਰੁਧ ਐਲਾਨ-ਏ- ਜੰਗ ਕਰ ਦਿੰਦਾ ਹੈ। ਉਥੇ ਹੀ ਅਯਾਨ ਮੁਖ਼ਰਜੀ  ਬ੍ਰਹਮਾਸਤਰ ਬਣਾ ਰਹੇ ਹਨ, ਜਿਸ ਵਿਚ ਰਣਬੀਰ ਕਪੂਰ ਅਤੇ ਆਲਿਆ ਭੱਟ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣ ਵਾਲੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement