ਵਰਕ ਫਰਾਮ ਹੋਮ ਤੇ ਆਨਲਾਈਨ ਪੜ੍ਹਾਈ ਨਾਲ ਵਧੀ ਕੰਪਿਊਟਰ ਦੀ ਮੰਗ, ਕੰਪਿਊਟਰ ਬਾਜ਼ਾਰ ’ਚ 73% ਤੇਜ਼ੀ
Published : May 14, 2021, 1:10 pm IST
Updated : May 14, 2021, 1:10 pm IST
SHARE ARTICLE
Work from home
Work from home

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਤੋਂ ਕੰਮ ਕਰਨ ਅਤੇ ਆਨਲਾਈਨ ਪੜ੍ਹਾਈ ਦਾ ਰੁਝਾਨ ਕਾਫੀ ਵਧ ਗਿਆ ਹੈ।

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਤੋਂ ਕੰਮ ਕਰਨ ਅਤੇ ਆਨਲਾਈਨ ਪੜ੍ਹਾਈ ਦਾ ਰੁਝਾਨ ਕਾਫੀ ਵਧ ਗਿਆ ਹੈ। ਇਸ ਦੇ ਚਲਦਿਆਂ  ਭਾਰਤ ਵਿਚ ਨਿੱਜੀ ਕੰਪਿਊਟਰ ਬਾਜ਼ਾਰ ਵਿਚ 2021 ਦੀ ਪਹਿਲੀ ਤਿਮਾਹੀ ਦੌਰਾਨ ਸਲਾਨਾ ਆਧਾਰ ’ਤੇ 73.1 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ।

Work From Home Work From Home

ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈਡੀਸੀ) ਮੁਤਾਬਕ ਵਰਕ ਫਰਾਮ ਹੋਮ ਅਤੇ ਆਨਲਾਈਨ ਸਿੱਖਿਆ ਕਾਰਨ ਕੰਪਿਊਟਰ ਬਾਜ਼ਾਰ ਵਿਚ ਉਛਾਲ ਆਇਆ ਹੈ। ਇਸ ਦੌਰਾਨ ਭਾਰਤ ਨੇ ਕੁੱਲ 31 ਲੱਖ ਕੰਪਿਊਟਰ ਵੇਚੇ ਹਨ। ਇਹ ਕਿਸੇ ਵੀ ਪਹਿਲੀ ਤਿਮਾਹੀ ਵਿਚ ਵੇਚੇ ਗਏ ਕੰਪਿਊਟਰਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ।

lockdown lockdown

ਖੋਜ ਫਰਮ ਮੁਤਾਬਕ ਘਰੇਲੂ ਬਾਜ਼ਾਰ ਵਿਚ ਡੈਸਕਟਾਪ ਦੇ ਮੁਕਾਬਲੇ ਨੋਟਬੁੱਕ ਦੀ ਮੰਗ ਵਧ ਰਹੀ ਹੈ। ਇਸ ਕਾਰਨ ਇਸ ਸਾਲ ਮਾਰਚ ਤਿਮਾਹੀ ਦੌਰਾਨ ਘਰੇਲੂ ਕੰਪਿਊਟਰ ਬਾਜ਼ਾਰ ਵਿਚ ਨੋਟਬੁੱਕ ਦੀ ਵਿਕਰੀ ਸਭ ਤੋਂ ਜ਼ਿਆਦਾ ਰਹੀ। ਇਸ ਵਿਚ ਸਾਲਾਨਾ ਆਧਾਰ ’ਤੇ 116.7 ਫੀਸਦੀ ਦੀ ਤੇਜ਼ੀ ਰਹੀ। ਉੱਥੇ ਹੀ ਡੈਸਕਟਾਪ ਦੀ ਵਿਕਰੀ ਸਲਾਨਾ ਅਧਾਰ ’ਤੇ 49.5 ਫੀਸਦੀ ਵਧ ਗਈ। ਭਾਰਤ ਵਿਚ 28.2 ਫੀਸਦੀ ਬਜ਼ਾਰ ਹਿੱਸੇਦਾਰੀ ਨਾਲ ਐਚਪੀ ਸਭ ਤੋਂ ਉੱਪਰ ਹੈ ਜਦਕਿ 25.9 ਫੀਸਦੀ ਨਾਲ ਡੈੱਲ ਦੂਜੇ ਸਥਾਨ ਤੇ ਹੈ।

Online Education Online Education

ਦੂਜੀ ਲਹਿਰ ਨੇ ਵਧਾਈ ਚਿੰਤਾ

ਆਈਡੀਸੀ ਇੰਡੀਆ ਦੇ ਐਸੋਸੀਏਟ ਰਿਸਰਚ ਮੈਨੇਜਰ ਜੈਪਾਲ ਸਿੰਘ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਕੰਪਨੀਆਂ ਵਰਕ ਫਰਾਮ ਹੋਮ ਨੂੰ ਤਰਜੀਹ ਦੇ ਰਹੀਆਂ ਹਨ। ਸਕੂਲ-ਕਾਲਜ ਨਾਂ ਖੁੱਲ੍ਹਣ ਕਾਰਨ ਆਨਲਾਈਨ ਪੜ੍ਹਾਈ ਦਾ ਰੁਝਾਨ ਵਧਿਆ ਹੈ, ਜਿਸ ਨਾਲ ਕੰਪਿਊਟਰ ਬਾਜ਼ਾਰ ਵਿਚ ਤੇਜ਼ੀ ਹੈ। ਹਾਲਾਂਕਿ ਦੂਜੀ ਲਹਿਰ ਕਾਰਨ ਕਈ ਸੂਬਿਆਂ ਵਿਚ ਲਾਕਡਾਊਨ ਦਾ ਅਸਰ ਵਿਕਰੀ ’ਤੇ ਪੈ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement