Delhi News : ਬ੍ਰਿਜਭੂਸ਼ਣ ਵਿਰੁਧ ਜਿਨਸੀ ਸੋਸ਼ਣ ਮਾਮਲੇ ’ਚ ਅਦਾਲਤ ਨੇ ਨਾਬਾਲਗ ਸ਼ਿਕਾਇਤਕਰਤਾ ਨੂੰ ਤਲਬ ਕੀਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਸਾਬਕਾ ਕੁਸ਼ਤੀ ਫ਼ੈਡਰੇਸ਼ਲ ਮੁਖੀ 

ਬ੍ਰਿਜਭੂਸ਼ਣ ਵਿਰੁਧ ਜਿਨਸੀ ਸੋਸ਼ਣ ਮਾਮਲੇ ’ਚ ਅਦਾਲਤ ਨੇ ਨਾਬਾਲਗ ਸ਼ਿਕਾਇਤਕਰਤਾ ਨੂੰ ਤਲਬ ਕੀਤਾ 

Delhi News in Punjabi : ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਨਾਬਾਲਗ ਹੋਣ ’ਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਉਣ ਵਾਲੀ ਭਲਵਾਨ ਨੂੰ ਤਲਬ ਕੀਤਾ ਹੈ। ਵਧੀਕ ਸੈਸ਼ਨ ਜੱਜ ਗੋਮਤੀ ਮਨੋਚਾ ਨੇ ਸ਼ਿਕਾਇਤਕਰਤਾ ਨੂੰ 26 ਮਈ ਨੂੰ ਅਦਾਲਤ ’ਚ ਪੇਸ਼ ਹੋਣ ਦਾ ਹੁਕਮ ਦਿਤਾ। 

1 ਅਗੱਸਤ, 2023 ਨੂੰ ਹੋਈ ਚੈਂਬਰ ਦੀ ਕਾਰਵਾਈ ਦੌਰਾਨ ਨਾਬਾਲਗ ਭਲਵਾਨ ਨੇ ਜੱਜ ਨੂੰ ਦਸਿਆ ਸੀ ਕਿ ਉਹ ਇਸ ਮਾਮਲੇ ’ਚ ਦਿੱਲੀ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਹੈ ਅਤੇ ‘ਕਲੋਜ਼ਰ ਰੀਪੋਰਟ ’ ਦਾ ਵਿਰੋਧ ਨਹੀਂ ਕਰਦੀ। 

ਦਿੱਲੀ ਪੁਲਿਸ ਨੇ 15 ਜੂਨ, 2023 ਨੂੰ ਰੀਪੋਰਟ ਦਾਇਰ ਕਰ ਕੇ ਲੜਕੀ ਨਾਲ ਜੁੜੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਸ ਦੇ ਪਿਤਾ ਨੇ ਜਾਂਚ ਦੇ ਵਿਚਕਾਰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਸੀ ਕਿ ਉਸ ਨੇ ਲੜਕੀ ਨਾਲ ਕਥਿਤ ਬੇਇਨਸਾਫੀ ਲਈ ਬ੍ਰਿਜਭੂਸ਼ਣ ਸਿੰਘ ਵਿਰੁਧ ਜਿਨਸੀ ਸੋਸ਼ਣ ਦੀ ਝੂਠੀ ਸ਼ਿਕਾਇਤ ਕੀਤੀ ਸੀ। 

ਪੁਲਿਸ ਨੇ ਬ੍ਰਿਜਭੂਸ਼ਣ ਸਿੰਘ ਵਿਰੁਧ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਕੇਸ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਸੀ, ਪਰ ਛੇ ਮਹਿਲਾ ਭਲਵਾਨਾਂ ਵਲੋਂ ਦਰਜ ਇਕ ਵੱਖਰੇ ਮਾਮਲੇ ਵਿਚ ਉਸ ’ਤੇ ਜਿਨਸੀ ਸੋਸ਼ਣ ਅਤੇ ਪਿੱਛਾ ਕਰਨ ਦਾ ਦੋਸ਼ ਲਗਾਇਆ ਸੀ। 

 (For more news apart from Court summons minor complainant in sexual harassment case against Brij Bhushan News in Punjabi, stay tuned to Rozana Spokesman)