Jammu and Kashmir News : ਜੰਮੂ-ਕਸ਼ਮੀਰ ਦੇ ਪੁੰਛ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ, ਜਵਾਨ ਜ਼ਖਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jammu and Kashmir News :ਬਾਰੂਦੀ ਸੁਰੰਗ ’ਚ ਧਮਾਕਾ ਉਸ ਸਮੇਂ ਹੋਇਆ ਜਦੋਂ ਜਵਾਨ ਅੱਜ ਦੁਪਹਿਰ ਦਿਗਵਾਰ ਸੈਕਟਰ ਦੇ ਇਲਾਕੇ ’ਚ ਗਸ਼ਤ ਕਰ ਰਹੇ ਸਨ। 

ਜੰਮੂ-ਕਸ਼ਮੀਰ ਦੇ ਪੁੰਛ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ, ਜਵਾਨ ਜ਼ਖਮੀ 

Jammu and Kashmir News in Punjabi : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਸਨਿਚਰਵਾਰ ਨੂੰ ਬਾਰੂਦੀ ਸੁਰੰਗ ਧਮਾਕੇ ’ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਬਾਰੂਦੀ ਸੁਰੰਗ ’ਚ ਧਮਾਕਾ ਉਸ ਸਮੇਂ ਹੋਇਆ ਜਦੋਂ ਜਵਾਨ ਅੱਜ ਦੁਪਹਿਰ ਦਿਗਵਾਰ ਸੈਕਟਰ ਦੇ ਇਲਾਕੇ ’ਚ ਗਸ਼ਤ ਕਰ ਰਹੇ ਸਨ। 

ਘੁਸਪੈਠ ਰੋਕੂ ਰੁਕਾਵਟ ਪ੍ਰਣਾਲੀ ਦੇ ਹਿੱਸੇ ਵਜੋਂ, ਸਰਹੱਦ ਨੇੜਲੇ ਇਲਾਕਿਆਂ ’ਚ ਬਾਰੂਦੀ ਸੁਰੰਗਾਂ ਹਨ ਜੋ ਕਈ ਵਾਰ ਮੀਂਹ ਨਾਲ ਵਹਿ ਜਾਂਦੀਆਂ ਹਨ, ਜਿਸ ਦੇ ਨਤੀਜੇ ਵਜੋਂ ਅਜਿਹੇ ਹਾਦਸੇ ਹੁੰਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਜ਼ਖਮੀ ਹਵਾਲਦਾਰ ਨੂੰ ਤੁਰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। 

ਇਸ ਦੌਰਾਨ ਬੰਬ ਨਿਰੋਧਕ ਦਸਤੇ ਨੇ ਅੱਜ ਸਵੇਰੇ ਸਾਂਬਾ ਜ਼ਿਲ੍ਹੇ ’ਚ ਰੀਗਲ ਸਰਹੱਦੀ ਚੌਕੀ ਨੇੜੇ ਹੋਏ ਧਮਾਕੇ ’ਚ ਇਕ ਮੋਰਟਾਰ ਗੋਲੇ ਨੂੰ ਤਬਾਹ ਕਰ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਮੋਰਟਾਰ ਦਾ ਗੋਲਾ ਕੁੱਝ ਪਿੰਡ ਵਾਸੀਆਂ ਨੂੰ ਮਿਲਿਆ, ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਬਾਅਦ ਵਿਚ ਮਾਹਰਾਂ ਦੀ ਇਕ ਟੀਮ ਨੂੰ ਭੇਜਿਆ ਗਿਆ ਅਤੇ ਵਿਸਫੋਟਕ ਉਪਕਰਣ ਨੂੰ ਬੇਅਸਰ ਕਰ ਦਿਤਾ ਗਿਆ। 

 (For more news apart from  Landmine blast near Line of Control in Poonch, Jammu and Kashmir, soldier injured News in Punjabi, stay tuned to Rozana Spokesman)