ਸੋਨੀਆ ਗਾਂਧੀ ਦਾ ਪੀਐੱਮ ਮੋਦੀ ਨੂੰ ਪੱਤਰ, ਬਲੈਕ ਫੰਗਸ ਦੀ ਦਵਾਈ ਦਾ ਇੰਤਜ਼ਾਮ ਕਰਨ ਦੀ ਕੀਤੀ ਅਪੀਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਿਊਕਰਮਾਇਕੋਸਿਸ ਤੋਂ ਪ੍ਰਭਾਵਿਤ ਹੋ ਰਹੇ ਵੱਡੀ ਗਿਣਤੀ 'ਚ ਮਰੀਜ਼ਾਂ ਨੂੰ ਰਾਹਤ ਦੇਣ ਲਈ ਤਤਕਾਲ ਕਦਮ ਚੁੱਕੇ ਜਾਣ - ਸੋਨੀਆ ਗਾਂਧੀ

Sonia Gandhi

ਨਵੀਂ ਦਿੱਲੀ : ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਆਯੁਸ਼ਮਾਨ ਭਾਰਤ ਤੇ ਹੋਰ ਸਿਹਤ ਬੀਮਾ ਉਤਪਾਦ ਤਹਿਤ ਮਿਊਕਰਮਾਇਕੋਸਿਸ ਨੂੰ ਧਿਆਨ 'ਚ ਲਿਆਉਣ ਦੀ ਗੱਲ ਕਹੀ ਤੇ ਬਾਜ਼ਾਰ 'ਚ Liposomal Amphotericin-B ਦੀ ਘਾਟ ਦਾ ਜ਼ਿਕਰ ਕਰਦਿਆਂ ਇਸ 'ਤੇ ਕਾਰਵਾਈ ਦੀ ਅਪੀਲ ਕੀਤੀ ਹੈ।

ਪੱਤਰ 'ਚ ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿਰਫ਼ ਸੂਬਿਆਂ ਤੋਂ ਮਿਊਕਰਮਾਇਕੋਸਿਸ (ਬਲੈਕ ਫੰਗਸ) ਨੂੰ ਮਹਾਮਾਰੀ ਰੋਗ ਐਕਟ ਤਹਿਤ ਮਹਾਮਾਰੀ ਐਲਾਨ ਕਰਨ ਨੂੰ ਕਿਹਾ ਹੈ। ਉਨ੍ਹਾਂ ਲਿਖਿਆ, 'ਇਸ ਦਾ ਮਤਲਬ ਇਹ ਹੈ ਕਿ ਇਸ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦਾ ਠੀਕ ਉਤਪਾਦਨ ਤੇ ਸਪਲਾਈ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਤੇ ਮਰੀਜ਼ਾਂ ਦੀ ਮੁਫ਼ਤ 'ਚ ਦੇਖਭਾਲ ਕੀਤੀ ਜਾਵੇਗੀ।

ਮਿਊਕਰਮਾਇਕੋਸਿਸ ਤੋਂ ਪ੍ਰਭਾਵਿਤ ਹੋ ਰਹੇ ਵੱਡੀ ਗਿਣਤੀ 'ਚ ਮਰੀਜ਼ਾਂ ਨੂੰ ਰਾਹਤ ਦੇਣ ਲਈ ਤਤਕਾਲ ਕਦਮ ਚੁੱਕੇ ਜਾਣ।' ਸੋਨੀਆ ਗਾਂਧੀ ਨੇ ਲਿਖਿਆ, 'ਮੈਂ ਸਮਝਦੀ ਹਾਂ ਕਿ ਲਿਪੋਸੋਮਲ ਏਂਫੋਟੇਰਿਸਿਨ-ਬੀ ਮਿਊਕਾਰਮਾਈਕੋਸਿਸ ਦੇ ਇਲਾਜ ਲਈ ਦਵਾਈ ਜ਼ਰੂਰੀ ਹੈ ਪਰ ਬਾਜ਼ਾਰ 'ਚ ਇਸ ਦੀ ਘਾਟ ਹੈ। ਇਹ ਬਿਮਾਰੀ ਆਯੁਸ਼ਮਾਨ ਭਾਰਤ ਤੇ ਜ਼ਿਆਦਾਤਰ ਸਿਹਤ ਬੀਮਾ ਉਤਪਾਦਾਂ 'ਚ ਸ਼ਾਮਲ ਨਹੀਂ ਹੈ। ਉਨ੍ਹਾਂ ਅੱਗੇ ਲਿਖਿਆ, 'ਮੈਂ ਤੁਹਾਡੇ ਤੋਂ ਮਾਮਲੇ 'ਤੇ ਤਤਕਾਲ ਕਾਰਵਾਈ ਕਰਨ ਦੀ ਅਪੀਲ ਕਰਦੀ ਹਾਂ।'