ਚੰਡੀਗੜ੍ਹ ਪੁਲਿਸ 'ਚ ਕਦੇ ਏ.ਐਸ.ਆਈ. ਹੁੰਦੇ ਸਨ, ਹੁਣ ਕੁਲਦੀਪ ਸਿੰਘ ਚਹਿਲ ਨੇ ਬਤੌਰ ਐਸ.ਐਸ.ਪੀ. ਸੰਭਾ
Published : Oct 2, 2020, 2:29 am IST
Updated : Oct 2, 2020, 2:29 am IST
SHARE ARTICLE
image
image

ਚੰਡੀਗੜ੍ਹ ਪੁਲਿਸ 'ਚ ਕਦੇ ਏ.ਐਸ.ਆਈ. ਹੁੰਦੇ ਸਨ, ਹੁਣ ਕੁਲਦੀਪ ਸਿੰਘ ਚਹਿਲ ਨੇ ਬਤੌਰ ਐਸ.ਐਸ.ਪੀ. ਸੰਭਾਲਿਆ ਕਾਰਜਭਾਰ

  to 
 

ਚੰਡੀਗੜ੍ਹ, 1 ਅਕਤੂਬਰ (ਤਰੁਣ ਭਜਨੀ): ਕਦੇ ਚੰਡੀਗੜ੍ਹ ਪੁਲਿਸ ਵਿਚ ਏ.ਐਸ.ਆਈ. ਰਹੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਹਿਲ ਨੇ ਵੀਰਵਾਰ ਬਤੌਰ ਸ਼ਹਿਰ ਦੇ ਐਸਐਸਪੀ ਦਾ ਕਾਰਜਭਾਰ ਸੰਭਾਲ ਲਿਆ ਹੈ। ਸੈਕਟਰ 9 ਸਥਿਤ ਪੁਲਿਸ ਹੈੱਡਕੁਆਰਟਰ ਵਿਚ ਅਹੁਦਾ ਸੰਭਾਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਇਥੇ ਐਸਐਸਪੀ ਬਣ ਕੇ ਆਉਣਗੇ। ਇਸ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਸਮੇਤ ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ਤੇ ਰਖਿਆ ਹੈ।
ਵੀਰਵਾਰ ਸਵੇਰੇ ਹੀ ਚੰਡੀਗੜ੍ਹ ਪੁਲਿਸ ਦੇ ਹੈੱਡਕੁਆਟਰ ਵਿਚ ਪਹੁੰਚਦੇ ਹੀ ਉਨ੍ਹਾਂ ਦਾ ਸਵਾਗਤ ਕਾਰਜਕਾਰੀ ਐਸਐਸਪੀ ਵਿਨੀਤ ਕੁਮਾਰ ਨੇ ਕੀਤਾ। ਇਸ ਤੋਂ ਬਾਅਦ ਚਹਿਲ ਡੀਜੀਪੀ ਸੰਜੇ ਬੈਨਿਵਾਲ ਅਤੇ ਹੋਰ ਉਚ ਅਧਿਕਾਰੀਆਂ ਨੂੰ ਮਿਲੇ ਅਤੇ ਉਸ ਤੋਂ ਬਾਅਦ ਅਪਣਾ ਕਾਰਜਭਾਰ ਸੰਭਾਲ ਲਿਆ। ਕੁਲਦੀਪ ਸਿੰਘ ਚਹਿਲ ਨੇ ਸ਼ਹਿਰ ਵਿਚ ਪੁਲਿਸਿੰਗ ਦੀ ਵਿਵਸਥਾ ਨੂੰ ਲੈ ਕੇ ਫੁਲ ਪਰੂਫ਼ ਪਲਾਨ ਤਿਆਰ ਕਰ ਲਿਆ ਹੈ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮੋਹਾਲੀ ਤੋਂ ਰਿਲੀਵ ਕਰ ਦਿਤਾ ਗਿਆ ਸੀ। ਪੰਜਾਬ ਕੈਡਰ ਦੇ 2009 ਬੈਚ ਦੇ ਆਈਪੀਐਸ ਕੁਲਦੀਪ ਸਿੰਘ ਚਹਿਲ ਆਈਪੀਐਸ ਵਿਚ ਚੁਣੇ ਜਾਣ ਤੋਂ ਪਹਿਲਾਂ ਚੰਡੀਗੜ੍ਹ ਵਿਚ ਏਐਸਆਈ ਰਹਿੰਦੇ ਹੋਏ ਜ਼ਮੀਨੀ ਪੱਧਰ ਉਤੇ ਵੀ ਕਾਫ਼ੀ ਕੰਮ ਕਰ ਚੁੱਕੇ ਹਨ। ਇਸ ਲਈ ਇਸ ਦਾ ਵਾਧੂ ਫ਼ਾਇਦਾ ਸ਼ਹਿਰ ਵਾਸੀਆਂ ਨੂੰ ਚਹਿਲ ਦੇ ਐਸਐਸਪੀ ਰਹਿਣ ਨਾਲ ਹੋਵੇਗਾ।  ਇਸ ਤੋਂ ਇਲਾਵਾ ਮੋਹਾਲੀ ਵਿਚ ਐਸ.ਐਸ.ਪੀ. ਰਹਿਣ ਦੀ ਵਜ੍ਹਾ ਨਾਲ ਚਾਹਿਲ ਨੂੰ ਟਰਾਇਸਿਟੀ ਵਿਚ ਹੋਣ ਵਾਲੀ ਅਪਰਾਧਕ ਗਤੀਵਿਧੀਆਂ ਅਤੇ ਮੁਲਜ਼ਮਾਂ ਦੇ ਬਾਰੇ ਵਿਚ ਵੀ ਕਾਫ਼ੀ ਜਾਣਕਾਰੀ ਹੈ।
ਕੁਲਦੀਪ ਸਿੰਘ ਚਹਿਲ ਦੇ ਨਾਮ ਤੋਂ ਗੈਂਗਸਟਰ ਵੀ ਦਹਿਸ਼ਤ ਖਾਂਦੇ ਹਨ ਕਿਉਂਕਿ ਉਹ ਨਾ ਸਿਰਫ ਕਈ ਗੈਂਗਸਟਰਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਚੁੱਕੇ ਹਨ ਸਗੋਂ ਕਾਈਆਂ ਦਾ ਐਨਕਾਉਂਟਰ ਵੀ ਕਰ ਚੁੱਕੇ ਹਨ। ਸਾਲ 2012 ਵਿਚ ਪੰਜਾਬ ਦੇ ਇਕ ਚਰਚਿਤ ਗੈਂਗਸਟਰ ਸ਼ੇਰਾ ਖੁਬਾਨਾ ਨੂੰ ਐਨਕਾਉਂਟਰ ਵਿਚ ਮਾਰ ਗਿਆ ਸੀ। ਉਥੇ ਹੀ ਮੋਹਾਲੀ ਵਿਚ ਐਸਐਸਪੀ ਦੇ ਕਾਰਜਕਾਲ ਦੇ ਦੌਰਾਨ ਪਿਛਲੇ ਸਾਲ ਫਰਵਰੀ ਵਿਚ ਚਹਿਲ ਨੇ ਜੀਰਕਪੁਰ ਵਿਚ ਹੋਏ ਇਕ ਆਪਰੇਸ਼ਨ ਦੇ ਦੌਰਾਨ ਕਥਿਤ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਾਫ਼ੀ ਕਰੀਬੀ ਰਹੇ ਅੰਕਿਤ ਭਾਦੂ ਨੂੰ ਐਨਕਾਉਂਟਰ ਵਿਚ ਮਾਰ ਸੁੱਟਿਆ ਸੀ।

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement